ਕਾਮਨਵੈਲਥ ਗੇਮਜ਼: ਵੇਟਲਿਫਟਿੰਗ ’ਚ ਭਾਰਤ ਨੇ ਜਿੱਤੇ ਦੋ ਤਮਗ਼ੇ
Published : Jul 30, 2022, 11:56 pm IST
Updated : Jul 30, 2022, 11:56 pm IST
SHARE ARTICLE
image
image

ਕਾਮਨਵੈਲਥ ਗੇਮਜ਼: ਵੇਟਲਿਫਟਿੰਗ ’ਚ ਭਾਰਤ ਨੇ ਜਿੱਤੇ ਦੋ ਤਮਗ਼ੇ

 ਸੰਕੇਤ ਨੇ ਚਾਂਦੀ ਅਤੇ ਗੁਰੂਰਾਜਾ ਨੇ ਜਿੱਤਿਆ ਕਾਂਸੀ ਦਾ ਤਮਗ਼ਾ 

ਬਰਮਿੰਘਮ, 30 ਜੁਲਾਈ : ਭਾਰਤ ਰਾਸ਼ਟਰਮੰਡਲ ਖੇਡਾਂ ’ਚ ਪਹਿਲੇ ਦਿਨ ਕੋਈ ਤਮਗ਼ਾ ਨਹੀਂ ਜਿੱਤ ਸਕਿਆ ਪਰ ਦੂਜੇ ਦਿਨ ਸੰਕੇਤ ਨੇ ਵੇਟਲਿਫਟਿੰਗ ’ਚ ਭਾਰਤ ਨੂੰ ਅਪਣਾ ਪਹਿਲਾ ਤਮਗ਼ਾ ਦਿਵਾਇਆ। ਉਸ ਨੇ 55 ਕਿਲੋ ਭਾਰ ਵਰਗ ਵਿਚ 248 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਤੋਂ ਬਾਅਦ ਗੁਰੂਰਾਜਾ ਨੇ ਵੀ ਵੇਟਲਿਫਟਿੰਗ ਵਿਚ ਦੂਜਾ ਤਮਗ਼ਾ ਹਾਸਲ ਕੀਤਾ।    
ਭਾਰਤ ਦੇ ਵੇਟਲਿਫਟਰ ਸੰਕੇਤ ਮਹਾਦੇਵ ਸਰਗਰ ਨੇ ਅੱਜ ਰਾਸ਼ਟਰਮੰਡਲ ਖੇਡਾਂ 2022 ਵਿਚ ਮਲੇਸ਼ੀਆ ਦੇ ਅਨਿਕ ਮੁਹੰਮਦ ਤੋਂ ਸਿਰਫ਼ ਇਕ ਕਿਲੋਗ੍ਰਾਮ ਦੇ ਫਰਕ ਨਾਲ ਹਾਰਨ ਦੇ ਬਾਅਦ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਤਰ੍ਹਾਂ ਸੰਕੇਤ ਨੇ ਭਾਰਤ ਨੂੰ ਕਾਮਨਵੈਲਥ ਗੇਮਜ਼ 2022 ਵਿਚ ਪਹਿਲਾ ਤਮਗ਼ਾ ਦਿਵਾਇਆ ਹੈ। 21 ਸਾਲਾ ਸੰਕੇਤ ਨੇ 55 ਕਿਲੋ ਭਾਰ ਵਰਗ ਵਿਚ ਸਨੈਚ ਰਾਊਂਡ ਵਿਚ 113 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਰਾਊਂਡ ਵਿਚ 135 ਕਿਲੋਗ੍ਰਾਮ ਸਮੇਤ ਕੁਲ 248 ਕਿਲੋਗ੍ਰਾਮ ਭਾਰ ਚੁੱਕਿਆ, ਜਦਕਿ ਅਨਿਕ ਨੇ ਸਨੈਚ ਵਿਚ 107 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿਚ 142 ਕਿਲੋਗ੍ਰਾਮ ਦੇ ਨਾਲ ਕੁਲ 249 ਕਿਲੋਗ੍ਰਾਮ ਭਾਰ ਚੁੱਕਿਆ। ।
ਸੰਕੇਤ ਨੇ ਕਲੀਨ ਐਂਡ ਜਰਕ ਰਾਊਂਡ ’ਚ ਪਹਿਲੀ ਕੋਸ਼ਿਸ਼ ਵਿਚ ਸਫਲਤਾਪੂਰਵਕ 135 ਕਿਲੋਗ੍ਰਾਮ ਭਾਰ ਚੁੱਕਣ ਤੋਂ ਬਾਅਦ ਦੂਜੀ ਅਤੇ ਤੀਜੀ ਕੋਸ਼ਿਸ਼ ’ਚ 139 ਦੇ ਅੰਕੜੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਅਤੇ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਇਸ ਕੋਸ਼ਿਸ਼ ’ਚ ਸੰਕੇਤ ਦੇ ਸੱਜੇ ਹੱਥ ’ਤੇ ਵੀ ਸੱਟ ਲੱਗ ਗਈ ਸੀ ਅਤੇ ਉਹ ਮੈਡਲ ਵੰਡ ਦੌਰਾਨ ਪੋਡੀਅਮ ’ਤੇ ਪੱਟੀ ਬੰਨਿ੍ਹਆ ਹੋਇਆ ਦੇਖਿਆ ਗਿਆ ਸੀ। ਅਪਣੀ ਦੂਜੀ ਕੋਸ਼ਿਸ਼ ਵਿਚ ਅਸਫਲ ਰਹਿਣ ਤੋਂ ਬਾਅਦ ਅਨਿਕ ਨੇ ਅਪਣੀ ਆਖਰੀ ਕੋਸ਼ਿਸ਼ ਵਿਚ 142 ਕਿਲੋ ਭਾਰ ਚੁੱਕ ਕੇ ਸੋਨ ਤਮਗ਼ਾ ਜਿੱਤਿਆ। ਸ੍ਰੀਲੰਕਾ ਦੀ ਦਿਲੰਕਾ ਯੁਦਾਗੇ ਨੇ 225 ਕਿਲੋਗ੍ਰਾਮ (105 ਸਨੈਚ, 120 ਕਲੀਨ ਐਂਡ ਜਰਕ) ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।
ਭਾਰਤ ਦੇ ਗੁਰੂਰਾਜਾ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 2022 ’ਚ ਦੇਸ਼ ਨੂੰ ਦੂਜਾ ਤਮਗ਼ਾ ਦਿਵਾਉਂਦੇ ਹੋਏ ਸਨਿਚਰਵਾਰ ਨੂੰ 61 ਕਿਲੋਗ੍ਰਾਮ ਵੇਟਲਿਫਟਿੰਗ ’ਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਗੋਲਡਕੋਸਟ 2018 ਚਾਂਦੀ ਦਾ ਤਮਗ਼ਾ ਜੇਤੂ ਗੁਰੂਰਾਜਾ ਨੇ ਸਨੈਚ ’ਚ 118 ਕਿਲੋਗ੍ਰਾਮ ਚੁੱਕਣ ਤੋਂ ਬਾਅਦ ਕਲੀਨ ਐਂਡ ਜਰਕ ’ਚ ਅਪਣੇ ਜੀਵਨ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 151 ਕਿਲੋਗ੍ਰਾਮ ਦੇ ਅੰਕ ਨੂੰ ਛੂਹਿਆ ਅਤੇ ਉਨ੍ਹਾਂ ਦਾ ਕੁਲ ਸਕੋਰ 269 ਕਿਲੋਗ੍ਰਾਮ ਰਿਹਾ। ਭਾਰਤੀ ਲਿਫਟਰ ਅਪਣੀ ਦੂਜੀ ਕੋਸ਼ਿਸ਼ ’ਚ 148 ਕਿਲੋਗ੍ਰਾਮ ਚੁੱਕ ਕੇ ਕੈਨੇਡਾ ਦੇ ਯੂਰੀ ਸਿਮਾਡਰ (ਕੁਲ 268) ਤੋਂ ਪਿੱਛੇ ਚੱਲ ਰਹੇ ਸਨ ਪਰ ਤੀਸਰੀ ਕੋਸ਼ਿਸ਼ ’ਚ ਉਨ੍ਹਾਂ ਨੇ 151 ਕਿਲੋਗ੍ਰਾਮ ਭਾਰ ਚੁੱਕ ਕੇ ਭਾਰਤ ਲਈ ਦੂਜਾ ਤਮਗ਼ਾ ਯਕੀਨੀ ਬਣਾਇਆ। ਮਲੇਸ਼ੀਆ ਦੇ ਅਜਨਿਲ ਬਿਨ ਬਿਦਿਨ ਮੁਹਮੰਦ ਨੇ ਕੁਲ 285 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨੇ ਦਾ ਤਮਗ਼ਾ ਜਿੱਤਿਆ। ਕਲੀਨ ਐਂਡ ਜਰਕ ’ਚ 158 ਕਿਲੋਗ੍ਰਾਮ ਦੀ ਸਰਵੋਤਮ ਲਿਫਟਰ ਅਜਨਿਲ ਨੇ ਸਨੈਚ ਰਾਊਂਡ ’ਚ 127 ਕਿਲੋਗ੍ਰਾਮ ਦੀ ਲਿਫਟ ਨਾਲ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਪਾਪੁਆ ਨਿਊ ਗਿਨਿਆ ਨੇ ਮੋਰੇਯਾ ਬਾਰੂ ਨੇ 273 ਕਿਲੋਗ੍ਰਾਮ ਦੇ ਕੁਲ ਸਕੋਰ ਨਾਲ ਦੂਜਾ ਸਥਾਨ ਹਾਸਲ ਕੀਤਾ।    (ਏਜੰਸੀ)

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement