
ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ, “ਆਪ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹ ਵਿਰੋਧੀ ਧਿਰ ਨਹੀਂ ਹਨ"
ਚੰਡੀਗੜ੍ਹ: ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਹਾਦਰ ਦੇ ਅਸਤੀਫ਼ੇ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਕਿਹਾ ਕਿ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ।
ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ, “ਆਪ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹ ਵਿਰੋਧੀ ਧਿਰ ਨਹੀਂ ਹਨ, ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਉਹਨਾਂ ਦਾ ਫਰਜ਼ ਹੈ। ਜਿਸ ਡਾਕਟਰ ਅਤੇ ਵਾਈਸ ਚਾਂਸਲਰ ਨਾਲ ਕੱਲ੍ਹ ਸਿਹਤ ਮੰਤਰੀ ਨੇ ਦੁਰਵਿਹਾਰ ਕੀਤਾ ਸੀ, ਕੋਵਿਡ ਦੌਰਾਨ ਜਦੋਂ ਆਪ ਦਾ ਦਿੱਲੀ ਮਾਡਲ ਫੇਲ੍ਹ ਹੋਇਆ ਸੀ, ਇਹਨਾਂ ਡਾਕਟਰ ਸਾਹਿਬਾਨ ਦੀ ਮਿਹਨਤ ਨੇ ਹੀ ਪੰਜਾਬ ਬਚਾਇਆ ਸੀ”।
ਇਕ ਹੋਰ ਟਵੀਟ ਵਿਚ ਉਹਨਾਂ ਲਿਖਿਆ, “ਸਿਆਣੇ ਕਹਿੰਦੇ ਨੇ ਅਪਣੀ ਇੱਜ਼ਤ ਅਪਣੇ ਹੱਥ, ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਹਸਪਤਾਲਾਂ ਵਿੱਚ ਗੰਦੇ ਅਤੇ ਕੰਮ ਨਾ ਕਰਨ ਵਾਲੇ ਮੈਡੀਕਲ ਉਪਕਰਣਾਂ ਨੂੰ ਡਾਕਟਰਾਂ ਵੱਲੋਂ ਸਿਹਤ ਵਿਭਾਗ ਦੇ ਸਾਹਮਣੇ ਸੁੱਟ ਦਿਤਾ ਜਾਵੇ ਅਤੇ ਸਰਕਾਰ ਤੋਂ ਵਧੀਆ ਉਪਕਰਣ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਕਿਹਾ ਜਾਵੇ”।