
ਸਰਕਾਰ ਨੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਪਰ ਹਾਈ ਕੋਰਟ ਨੇ ਛੇ ਦਿਨਾਂ ਦਾ ਸਮਾਂ ਦਿੰਦਿਆਂ ਸੁਣਵਾਈ 5 ਅਗੱਸਤ ਲਈ ਮੁਲਤਵੀ ਕਰ ਦਿਤੀ ਹੈ।
ਚੰਡੀਗੜ੍ਹ : ਪੰਜਾਬ ਵਿਚ ਸੁਰੱਖਿਆ ਘੇਰੇ ਵਾਲੀਆਂ ਸ਼ਖ਼ਸੀਅਤਾਂ ਦੀ ਸੁਰੱਖਿਆ ਵਾਪਸ ਲਏ ਜਾਣ ਦੀ ਜਾਣਕਾਰੀ ਲੀਕ ਕੀਤੇ ਜਾਣ ਅਤੇ ਇਹ ਜਾਣਕਾਰੀ ਲੀਕ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਤੇ ਜਣਕਾਰੀ ਲੀਕ ਹੋਣ ਨਾਲ ਭਰਪਾਈ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਵਾਬ ਦੇਣ ਲਈ ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਸਮਾਂ ਮੰਗ ਲਿਆ ਹੈ।
ਸਰਕਾਰੀ ਵਕੀਲ ਗੌਰਵ ਗਰਗ ਧੂਰੀਵਾਲਾ ਨੇ ਬੈਂਚ ਮੁਹਰੇ ਦਲੀਲ ਦਿਤੀ ਕਿਉਂਕਿ ਇਸ ਵੇਲੇ ਸੂਬੇ ਵਿਚ ਐਡਵੋਕੇਟ ਜਨਰਲ ਦਾ ਅਹੁਦਾ ਖ਼ਾਲੀ ਹੈ ਤੇ ਇਸ ਲਈ ਜਵਾਬ ਤਿਆਰ ਨਹੀਂ ਹੋ ਸਕਿਆ, ਲਿਹਾਜਾ ਕੁਝ ਸਮਾਂ ਦਿਤਾ ਜਾਵੇ। ਸਰਕਾਰ ਨੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਪਰ ਹਾਈ ਕੋਰਟ ਨੇ ਛੇ ਦਿਨਾਂ ਦਾ ਸਮਾਂ ਦਿੰਦਿਆਂ ਸੁਣਵਾਈ 5 ਅਗੱਸਤ ਲਈ ਮੁਲਤਵੀ ਕਰ ਦਿਤੀ ਹੈ।