ਇਤਿਹਾਸਕ ਗੁਰੂ ਘਰਾਂ ਨੂੰ ਜਲ ਸਪਲਾਈ ਕਰਦੇ ਕੇਂਦਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵਿਵਾਦਿਤ ਬਾਬੇ ਨੂੰ
Published : Jul 30, 2022, 12:22 am IST
Updated : Jul 30, 2022, 12:22 am IST
SHARE ARTICLE
image
image

ਇਤਿਹਾਸਕ ਗੁਰੂ ਘਰਾਂ ਨੂੰ ਜਲ ਸਪਲਾਈ ਕਰਦੇ ਕੇਂਦਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵਿਵਾਦਿਤ ਬਾਬੇ ਨੂੰ

ਅੰਮਿ੍ਤਸਰ, 29 ਜੁਲਾਈ (ਪਰਮਿੰਦਰ) : ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ ਨੂੰ  ਰਾਤੋ ਰਾਤ ਢਾਹੁਣ ਦੇ ਯਤਨ ਕਰ ਕੇ ਪੂਰੀ ਦੁਨੀਆਂ ਵਿਚ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ  ਦਾਅ 'ਤੇ ਲਗਾਉਣ ਵਾਲੇ  ਬਾਬਾ ਜਗਤਾਰ ਸਿੰਘ ਨੂੰ  ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਸਮੇਤ ਅੰਮਿ੍ਤਸਰ ਦੇ ਇਤਿਹਾਸਕ ਸਰੋਵਰਾਂ ਨੂੰ  ਜਲ ਸਪਲਾਈ ਕਰਦੀ ਹੰਸਲੀ ਦੀ ਸੇਵਾ ਦੇ ਦਿਤੀ ਹੈ |
ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਅਤਿ੍ੰਗ ਕਮੇਟੀ ਦੀ ਮੀਟਿੰਗ ਵਿਚ ਬਕਾਇਦਾ ਮਤਾ ਵੀ ਪਾਸ ਕਰਵਾਇਆ ਗਿਆ ਹੈ | ਬਾਬਾ ਜਗਤਾਰ ਸਿੰਘ ਨੂੰ  ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਲੀ ਸੂਚੀ ਵਿਚ ਪਾ ਦਿਤਾ ਸੀ | ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਢਾਹੁਣ ਕਾਰਨ ਪੂਰੀ ਦੁਨੀਆਂ 'ਚੋਂ ਸ਼੍ਰੋਮਣੀ ਕਮੇਟੀ ਨੂੰ  ਸਿੱਖ ਸੰਗਤਾਂ ਦੇ ਰੋਹ ਤੇ ਵਿਦਰੋਹ ਦਾ ਸਾਮਣਾ ਕਰਨਾ ਪਿਆ ਸੀ | ਹੁਣ ਸ਼੍ਰੋਮਣੀ ਕਮੇਟੀ ਨੇ ਬਾਬਾ ਜਗਤਾਰ ਸਿੰਘ ਨੂੰ  ਸ੍ਰੀ ਦਰਬਾਰ ਸਾਹਿਬ ਸਮੇਤ ਅੰਮਿ੍ਤਸਰ ਦੇ ਇਤਿਹਾਸਕ ਗੁਰੂ ਘਰਾਂ ਦੇ ਸਰੋਵਰਾਂ ਲਈ ਬਣਾਏ ਜਲ ਸਪਲਾਈ ਕੇਂਦਰ ਦੀ ਸੇਵਾ ਸੋਪ ਦਿਤੀ ਹੈ, ਤੇ ਪਹਿਲਾਂ ਤਾੋ ਜਲ ਸਪਲਾਈ ਕੇਂਦਰ ਦੀ ਦੇਖਭਾਲ ਤੇ ਸੇਵਾ ਸੰਭਾਲ ਕਰਨ ਵਾਲੇ ਬਾਬਾ ਅਮਰੀਕ ਸਿੰਘ ਨੂੰ  ਬਾਹਰ ਦਾ ਰਾਹ ਦਿਤਾ  ਗਿਆ ਹੈ |
ਬਾਬਾ ਜਗਤਾਰ ਸਿੰਘ ਨੂੰ  ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਰੰਗ ਰੋਗਨ ਦੀ ਸੇਵਾ ਵੀ ਸੌਂਪੀ ਗਈ ਹੈ | ਇਨ੍ਹਾਂ ਸੇਵਾਵਾਂ ਨੂੰ  ਦਿਵਾਉਣ ਪਿੱਛੇ ਹਾਲ ਵਿਚ ਸ਼੍ਰੋਮਣੀ ਕਮੇਟੀ ਤੋਂ ਸੇਵਾ ਮੁਕਤ ਹੋਏ ਇਕ ਅਧਿਕਾਰੀ ਦਾ ਹੱਥ ਮੰਨਿਆ ਜਾ ਰਿਹਾ ਹੈ |
ਸ਼੍ਰੋਮਣੀ ਕਮੇਟੀ ਨੇ ਬਾਬਾ ਜਗਤਾਰ ਸਿੰਘ ਵਲੋ ਢਾਹੀ ਗਈ ਸ੍ਰੀ ਦਰੁਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਦੀ ਡਿਉੜੀ ਦੇ ਮੁੜ ਨਿਰਮਾਣ ਲਈ ਇਕ ਨਿਜੀ ਕੰਪਨੀ ਨਾਲ 75 ਲੱਖ ਰੁਪਏ ਦਾ ਠੇਕਾ ਵੀ ਕੀਤਾ ਹੈ | ਸ੍ਰੀ ਦਰਬਾਰ ਸਾਹਿਬ ਸਮੇਤ ਵੱਖ ਵੱਖ ਗੁਰੂ ਘਰਾਂ ਦੇ ਪਵਿਤਰ ਸਰੋਵਰਾਂ ਨੂੰ  ਜਲ ਸਪਲਾਈ ਕਰਦੇ ਜਲ ਸਪਲਾਈ ਕੇਂਦਰ ਦੀ ਹਾਲਤ ਬੇਹਦ ਤਰਸਯੋਗ ਸੀ | ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਚੋਂ ਲੰਘਦੀ ਹੰਸਲੀ ਦੇ ਰਾਹ ਤੇ ਨਜਾਇਜ਼ ਕਬਜ਼ੇ ਤੇ ਥਾਂ ਥਾਂ ਤੇ ਗੰਦਗੀ ਦੇ ਢੇਰ ਲਗੇ ਹੁੰਦੇ ਸਨ | ਹੰਸਲੀ ਦੇ ਰਾਹ ਤੇ ਜਾਨਵਰਾਂ ਦਾ ਬਸੇਰਾ ਬਣਿਆ ਹੋਇਆ ਸੀ |
ਇਹ ਖ਼ਬਰ ਸੱਭ ਤੋ ਪਹਿਲਾਂ ਰੋਜ਼ਾਨਾ ਸਪੋਕਸਮੈਨ ਨੇ ਪ੍ਰਕਾਸ਼ਿਤ ਕੀਤੀ ਸੀ ਤੇ ਸਪੋਕਸਮੈਨ ਟੀ ਵੀ ਤੇ ਵੀ ਚਲਾ ਕੇ ਪੂਰੀ ਦੁਨੀਆਂ ਵਿਚ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਬਾਰੇ ਜਾਣਕਾਰੀ ਦਿਤੀ ਸੀ | ਜਿਸ ਤੋ ਬਾਅਦ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੇ ਅੱਗੇ ਆ ਕੇ ਹੰਸਲੀ ਤੇ ਜਲ ਸੇਵਾ ਕੇਂਦਰ ਦੀ ਸਾਂਭ ਸੰਭਾਲ ਦਾ ਜ਼ਿੰਮਾ ਚੁਕਿਆ | ਇਸ ਦੌਰਾਨ ਉਨ੍ਹਾਂ ਜੀ ਟੀ ਰੋਡ ਅੰਮਿ੍ਤਸਰ ਤੇ ਲੰਘਦੀ ਨਹਿਰ ਤੋਂ ਲੈ ਕੇ ਹੰਸਲੀ ਦੇ ਨਾਲ ਨਾਲ ਲੋਕਾਂ ਦੇ ਨਜਾਇਜ਼ ਕਬਜ਼ੇ ਹਟਵਾਏ ਤੇ ਸਾਫ਼ ਸਫ਼ਾਈ ਦੇ ਨਾਲ ਨਾਲ ਕਈ ਜਗ੍ਹਾ ਤੋ ਟੁੱਟ ਚੁਕੀ ਹੰਸਲੀ ਦੀ ਮੁਰੰਮਤ ਵੀ ਕਰਵਾਈ | ਅੱਜ ਸਵੇਰੇ ਜਲ ਸੇਵਾ ਕੇਂਦਰ ਤੋਂ ਸ਼੍ਰੋਮਣੀ ਕਮੇਟੀ ਦੇ ਕੱੁਝ ਕਰਮਚਾਰੀਆਂ ਨੇ ਜਾ ਕੇ ਬਾਬਾ ਅਮਰੀਕ ਸਿੰਘ ਦਾ ਸਾਰਾ ਸਮਾਨ ਬਾਹਰ ਸੁਟ ਦਿਤਾ ਤੇ ਹੁਣ ਜਲਦ ਹੀ ਰਸਮੀ ਤੌਰ 'ਤੇ ਵਿਵਾਦਿਤ ਬਾਬਾ ਜਗਤਾਰ ਸਿੰਘ ਦਾ ਕਬਜ਼ਾ ਕਰਵਾ ਦਿਤਾ ਜਾਵੇਗਾ |

 

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement