ਦਸੂਹਾ 'ਚ ਡਿਲੀਵਰੀ ਬੁਆਏ ਤੋਂ ਲੁੱਟੇ 38.40 ਲੱਖ ਰੁਪਏ, ਸਕੂਟੀ ਸਵਾਰ 2 ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ 
Published : Jul 30, 2023, 6:37 pm IST
Updated : Jul 30, 2023, 6:37 pm IST
SHARE ARTICLE
38.40 lakh rupees looted from a delivery boy in Dasuha
38.40 lakh rupees looted from a delivery boy in Dasuha

ਚੰਡੀਗੜ੍ਹ ਤੋਂ ਜਿਊਲਰਜ਼ ਨੂੰ ਪਾਰਸਲ ਦੇਣ ਆਇਆ ਸੀ ਡਿਲੀਵਰੀ ਬੁਆਏ 

ਦਸੂਹਾ - ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਦੇ ਕੰਢੀ ਖੇਤਰ ਦੇ ਪਿੰਡ ਰਾਮਪੁਰ ਹਾਲਦ 'ਚ ਚੰਡੀਗੜ੍ਹ ਦੇ ਇੱਕ ਡਿਲੀਵਰੀ ਬੁਆਏ ਤੋਂ 38.40 ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਡਿਲੀਵਰੀ ਬੁਆਏ ਨੇ ਪਾਰਸਲ ਡਿਲੀਵਰ ਕਰਨ ਤੋਂ ਬਾਅਦ ਹੁਸ਼ਿਆਰਪੁਰ ਤੋਂ 18.40 ਲੱਖ ਰੁਪਏ ਦੀ ਨਕਦੀ ਚੁੱਕੀ ਸੀ। ਜਿਸ ਤੋਂ ਬਾਅਦ ਉਸ ਨੂੰ ਤਲਵਾੜਾ ਵਿਖੇ ਦੂਜੀ ਡਲਿਵਰੀ ਦੇਣੀ ਸੀ। ਤਲਵਾੜਾ ਜਾਂਦੇ ਸਮੇਂ ਦੋ ਸਕੂਟੀ ਸਵਾਰ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਣਕਾਰੀ ਅਨੁਸਾਰ ਪੀੜਤ ਡਿਲੀਵਰੀ ਬੁਆਏ ਭਰਤ ਸੈਣੀ ਪੁੱਤਰ ਰਜਿੰਦਰ ਸੈਣੀ ਵਾਸੀ ਖੇੜਾ ਥਾਣਾ ਪਲਾਨੀ ਜ਼ਿਲ੍ਹਾ ਝੁੰਝੁਨੂ ਰਾਜਸਥਾਨ ਦਾ ਰਹਿਣ ਵਾਲਾ ਹੈ। ਜੋ ਚੰਡੀਗੜ੍ਹ ਦੀ ਮਾਂ ਭਵਾਨੀ ਲੌਜਿਸਟਿਕ ਕੰਪਨੀ ਵਿਚ ਕੰਮ ਕਰਦਾ ਹੈ। ਕੱਲ੍ਹ ਉਹ ਚੰਡੀਗੜ੍ਹ ਤੋਂ 3 ਪਾਰਸਲ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋਇਆ ਸੀ। ਜਿੱਥੇ ਉਸ ਵੱਲੋਂ ਪਹਿਲਾ ਪਾਰਸਲ ਹੁਸ਼ਿਆਰਪੁਰ ਸਥਿਤ ਇੱਕ ਨਿੱਜੀ ਕੰਪਨੀ ਦੇ ਮੈਨੇਜਰ ਨੂੰ ਦਿੱਤਾ ਗਿਆ। ਜਿਸ ਤੋਂ ਉਸ ਨੇ 18.40 ਲੱਖ ਰੁਪਏ ਲਏ। 

ਇਸ ਤੋਂ ਬਾਅਦ ਬਾਕੀ 2 ਪਾਰਸਲ ਤਲਵਾੜਾ ਦੇ ਵਿਜੇ ਸਹਿਦੇਵ ਜਵੈਲਰ ਨੂੰ ਪਾਰਸਲ ਕੀਤੇ ਜਾਣੇ ਸਨ। ਜਿਸ ਤੋਂ ਬਾਅਦ ਪਾਰਸਲ ਲੜਕੇ ਨਾਲ ਸੰਪਰਕ ਕੀਤਾ ਗਿਆ। ਇਸ ਦੌਰਾਨ ਵਿਜੇ ਜਵੈਲਰਜ਼ ਦਾ ਲੜਕਾ ਅਤੁਲ ਵਰਮਾ ਉਸ ਨੂੰ ਲੈਣ ਹੁਸ਼ਿਆਰਪੁਰ ਪਹੁੰਚਿਆ। ਜਿੱਥੋਂ ਉਹ ਡਿਲੀਵਰੀ ਬੁਆਏ ਨੂੰ ਕਾਰ ਵਿਚ ਬਿਠਾ ਕੇ ਤਲਵਾੜਾ ਲਈ ਰਵਾਨਾ ਹੋ ਗਿਆ।  

ਉਹ ਕਸਬਾ ਹਰਿਆਣਾ ਦੀ ਲਿੰਕ ਰੋਡ ਤੋਂ ਕਾਰ ਲੈ ਕੇ ਜਾ ਰਹੇ ਸਨ ਤਾਂ ਜੌਹਰੀ ਦੇ ਲੜਕੇ ਨੇ ਫਰੈਸ਼ ਹੋਣ ਲਈ ਜੰਗਲੀ ਖੇਤਰ ਦੇ ਪਿੰਡ ਰਾਮਪੁਰ ਹਾਲਾਂ ਕੋਲ ਗੱਡੀ ਰੋਕੀ। ਇਸ ਦੌਰਾਨ ਪਿੱਛਿਓਂ ਆ ਰਹੇ ਦੋ ਸਕੂਟੀ ਸਵਾਰਾਂ ਨੇ ਡਿਲੀਵਰੀ ਬੁਆਏ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਬਦਮਾਸ਼ ਉਸ ਦੇ ਕੋਲ ਪਾਰਸਲ ਦੀ 18.40 ਲੱਖ ਰੁਪਏ ਦੀ ਨਗਦੀ ਅਤੇ ਇਕ ਪਾਰਸਲ ਲੈ ਕੇ ਫਰਾਰ ਹੋ ਗਏ, ਇਸ ਦੇ ਨਾਲ ਹੀ ਉਹ ਬਾਕੀ ਪਾਰਸਲ ਲੈ ਕੇ ਸਾਥੀ ਅਤੁਲ ਵਰਮਾ ਦੇ ਨਾਲ ਉਥੋਂ ਰਵਾਨਾ ਹੋ ਗਿਆ। ਜਿਸ ਵਿਚ ਕਰੀਬ 20 ਲੱਖ ਦੇ ਗਹਿਣੇ ਸਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਡਿਲੀਵਰੀ ਬੁਆਏ ਨੇ ਘਟਨਾ ਦੀ ਰਿਪੋਰਟ ਦਰਜ ਕਰਵਾਈ।

ਦਸੂਹਾ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਹੁਸ਼ਿਆਰਪੁਰ ਤੋਂ ਡਿਲੀਵਰੀ ਬੁਆਏ ਨੂੰ ਲੈਣ ਗਏ ਤਲਵਾੜਾ ਦੇ ਇਕ ਜੌਹਰੀ ਦੇ ਪੁੱਤਰ ਅਤੁਲ ਸਮੇਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਕਿਸੇ ਦੀ ਵੀ ਗ੍ਰਿਫ਼ਤਾਰੀ ਹੋਣ ਤੋਂ ਇਨਕਾਰ ਕਰ ਰਹੀ ਹੈ। ਦੂਜੇ ਪਾਸੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 

ਪੀੜਤ ਡਿਲੀਵਰੀ ਬੁਆਏ ਭਰਤ ਸੈਣੀ ਨੇ ਪੁਲਿਸ ਨੂੰ ਦੱਸਿਆ ਕਿ ਤਲਵਾੜਾ ਜਵੈਲਰਜ਼ ਨੂੰ ਫੋਨ ਕਰਕੇ ਉਸ ਨੇ ਮੈਨੂੰ ਹੁਸ਼ਿਆਰਪੁਰ ਦੇ ਟਾਂਡਾ ਬਾਈਪਾਸ ’ਤੇ ਪਹੁੰਚਣ ਲਈ ਕਿਹਾ। ਉੱਥੇ ਇਹ ਦੋ ਸਕੂਟੀ ਸਵਾਰ ਵੀ ਮੇਰੇ ਆਲੇ-ਦੁਆਲੇ ਘੁੰਮ ਰਹੇ ਸਨ। ਇਸ ਦੌਰਾਨ ਅਤੁਲ ਕਾਰ ਲੈ ਕੇ ਉੱਥੇ ਪਹੁੰਚ ਗਿਆ। ਕਾਰ ਵਿਚ ਬੈਠਦਿਆਂ ਹੀ ਅਤੁਲ ਨੂੰ ਮੇਰੇ ਪਿੱਛੇ ਆ ਰਹੇ ਸਕੂਟੀ ਡਰਾਈਵਰ ਬਾਰੇ ਦੱਸਿਆ।
ਪਰ, ਉਹ ਮੈਨੂੰ ਕਾਰ ਵਿੱਚ ਸੁਰੱਖਿਅਤ ਹੋਣ ਦੀ ਗੱਲ ਕਹਿ ਕੇ ਭਜਾ ਕੇ ਲੈ ਗਿਆ ਸੀ, ਪਰ ਜਦੋਂ ਅਤੁਲ ਵੱਲੋਂ ਜੰਗਲ ਖੇਤਰ ਵਿੱਚ ਲਿੰਕ ਰੋਡ ’ਤੇ ਕਾਰ ਖੜ੍ਹੀ ਕੀਤੀ ਗਈ ਤਾਂ ਉਕਤ ਸਕੂਟੀ ਚਾਲਕ ਮੈਨੂੰ ਲੁੱਟ ਕੇ ਫਰਾਰ ਹੋ ਗਿਆ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement