
ਦੋ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਨਹੀਂ ਮਿਲਿਆ ਕੋਈ ਸੁਰਾਗ਼, FIR ਦਰਜ
9888880349 ਅਤੇ 8872700311 'ਤੇ ਦਿਤੀ ਜਾ ਸਕਦੀ ਜਾਣਕਾਰੀ
ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 50 ਹਜ਼ਾਰ ਰੁਪਏ ਦਾ ਇਨਾਮ
ਮੋਹਾਲੀ : ਮੋਹਾਲੀ ਦੇ ਸੈਕਟਰ 109 ਤੋਂ ਮਨਜੀਤ ਕੌਰ ਧੀਮਾਨ ਨਾਂਅ ਦੀ ਇਕ ਔਰਤ ਲਾਪਤਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਕੌਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਬੀਤੀ 17 ਜੁਲਾਈ ਨੂੰ ਤੜਕੇ 9 ਵਜੇ ਦੇ ਕਰੀਬ ਮਕਾਨ ਨੰਬਰ AG 320 ਸੈਕਟਰ 109 ਤੋਂ ਲਾਪਤਾ ਹੋ ਗਈ।
ਇਹ ਵੀ ਪੜ੍ਹੋ: ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਘਰ ਬੈਠੇ ਕਰ ਸਕਦੇ ਹੋ ਬਲਾਕ
ਪ੍ਰਵਾਰ ਵਲੋਂ ਮਨਜੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ ਇਸ ਬਾਰੇ ਉਨ੍ਹਾਂ ਵਲੋਂ ਪੁਲਿਸ ਨੂੰ ਗੁੰਮਸ਼ੁਦਗੀ ਬਾਰੇ ਰੀਪੋਰਟ ਵੀ ਦਰਜ ਕਰਵਾਈ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਕੌਰ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਉਸ ਦੀ ਗਰਦਨ ਤੋਂ ਲੈ ਕੇ ਛਾਤੀ ਤਕ ਤਾਜ਼ੇ ਟਾਂਕਿਆਂ ਦੇ ਨਿਸ਼ਾਨ ਹਨ।
ਇਹ ਵੀ ਪੜ੍ਹੋ: ਜੇਕਰ ਮਾਂ ਨਾਮਿਨੀ ਹੈ ਤਾਂ ਪਤਨੀ-ਬੇਟੇ ਨੂੰ ਨਹੀਂ ਮਿਲੇਗਾ ਬੀਮਾ ਪਾਲਿਸੀ ਦਾ ਪੈਸਾ
ਮਨਜੀਤ ਕੌਰ ਦੀ ਉਮਰ 49 ਸਾਲ ਹੈ, ਕੱਦ 5 ਫੁੱਟ 3 ਇੰਚ ਅਤੇ ਰੰਗ ਗੋਰਾ ਹੈ। ਜਿਸ ਦਿਨ ਮਨਜੀਤ ਕੌਰ ਲਾਪਤਾ ਹੋਈ, ਉਸ ਨੇ ਕਾਲਾ ਸੂਟ ਅਤੇ ਪੀਲੇ ਰੰਗ ਦੀ ਪਜਾਮੀ ਪਾਈ ਹੋਈ ਸੀ। ਪ੍ਰਵਾਰ ਨੇ 9888880349 ਅਤੇ 8872700311 ਨੰਬਰ ਜਾਰੀ ਕੀਤੇ ਹਨ ਅਤੇ ਕਿਹਾ ਹੈ ਕਿ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿਤਾ ਜਾਵੇਗਾ।