ਫੂਡ ਸੇਫਟੀ ਟੀਮਾਂ ਵੱਲੋਂ 2100 ਕਿਲੋ ਬਨਸਪਤੀ ਘਿਓ ਜ਼ਬਤ
Published : Aug 30, 2018, 6:04 pm IST
Updated : Aug 30, 2018, 6:04 pm IST
SHARE ARTICLE
2100 kg vanaspati Ghee
2100 kg vanaspati Ghee

ਕਪੂਰਥਲਾ ਫੂਡ ਸੇਫਟੀ ਟੀਮ ਵੱਲੋਂ ਅੱਜ ਵੱਡੇ ਤੜਕੇ 6 ਵਜੇ ਦੇ ਕਰੀਬ ਢਿੱਲਵਾਂ ਟੋਲ ਪਲਾਜਾ 'ਤੇ

ਚੰਡੀਗੜ : ਕਪੂਰਥਲਾ ਫੂਡ ਸੇਫਟੀ ਟੀਮ ਵੱਲੋਂ ਅੱਜ ਵੱਡੇ ਤੜਕੇ 6 ਵਜੇ ਦੇ ਕਰੀਬ ਢਿੱਲਵਾਂ ਟੋਲ ਪਲਾਜਾ 'ਤੇ ਇੱਕ ਵਾਹਨ ਦਾ ਨਿਰੀਖਣ ਕੀਤਾ ਗਿਆ ਜੋ ਬਿਨਾਂ ਕਿਸੇ ਮਾਰਕੇ ਦੇ ਖਾਣ ਵਾਲੇ ਤੇਲ/ਫੈਟ ਜਿਸਦੇ ਬਨਸਪਤੀ ਘਿਓ ਹੋਣ ਦਾ ਦਾਅਵਾ ਹੈ, ਦੇ 40 ਪੀਪੇ (ਹਰੇਕ 15 ਕਿਲੋ) ਲਿਜਾ ਰਿਹਾ ਸੀ । ਅੰਮ੍ਰਿਤਸਰ ਲਈ ਰਵਾਨਾ ਮਹਿੰਦਰਾ ਬਲੈਰੋ ਮੈਕਸੀ ਟਰੱਕ ਇਹ ਸ਼ੱਕੀ ਸਮਾਨ ਲੁਧਿਆਣਾ ਤੋਂ ਲਿਆ ਰਿਹਾ ਸੀ।

ਇਹਨਾਂ ਉਤਪਾਦਾਂ ਸਬੰਧੀ ਖਾਸ ਜਾਣਕਾਰੀ ਜਿਵੇਂ ਨਾਂ/ ਇਸੇ ਵਿਚਲੇ ਉਤਪਾਦ ਦੀ ਕਿਸਮ, ਉਤਪਾਦਕ ਦਾ ਨਾਂ ਅਤੇ ਪੂਰਾ ਪਤਾ, ਉਤਪਾਦਨ ਦੀ ਮਿਤੀ/ ਵਰਤੋਂ ਦੀ ਅੰਤਿਮ ਤਾਰੀਖ/ਮਿਆਦ ਪੁੱਗਣ ਦੀ ਮਿਤੀ, ਲੌਟ/ਕੋਡ/ਬੈਚ ਪਹਿਚਾਣ, ਸਹੀ ਮਾਤਰਾ, ਪੌਸ਼ਟਿਕਤਾ ਬਾਰੇ ਜਾਣਕਾਰੀ ਆਦਿ ਮੌਜੂਦ ਨਹੀਂ ਸੀ। ਇੱਥੇ ਇਹ ਦੱਸਣਯੋਗ ਹੈ ਕਿ ਫੂਡ ਸੇਫਟੀ ਅਤੇ ਸਟੈਂਡਰਡਜ਼ (ਪੈਕੇਜਿੰਗ ਅਤੇ ਲੇਬਲਿੰਗ) ਰੈਗੂਲੇਸ਼ਨ, 2011 ਤਹਿਤ ਸਾਰੀਆਂ ਸੀਲ ਬੰਦ ਖਾਣ ਵਾਲੀਆਂ ਚੀਜਾਂ 'ਤੇ ਉਪਰੋਕਤ ਜਾਣਕਾਰੀ ਮੌਜੂਦ ਹੋਣੀ ਜ਼ਰੂਰੀ ਹੈ।

Food Safety TeamFood Safety Teamਬਨਸਪਤੀ ਦਾ ਸਾਰਾ ਸਟਾਕ, 40 ਟੀਨ ਦੇ ਪੀਪੇ ਜਬਤ ਕਰ ਲਏ ਗਏ ਹਨ ਅਤੇ ਇਸ ਦੇ ਸੈਂਪਲ ਸਟੇਟ ਫੂਡ ਲੈਬੋਰਟਰੀ ਖਰੜ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ। ਸੇਫਟੀ ਅਤੇ ਸਟੈਂਡਰਡਜ਼ ਐਕਟ, 2006 ਅਤੇ ਰੂਲਜ਼ ਐਂਡ ਰੈਗੂਲੇਸ਼ਨ,2011 ਦੇ ਤਹਿਤ, ਸਟੇਟ ਫੂਡ ਲੈਬੋਰਟਰੀ ਖਰੜ ਦੀ ਰਿਪੋਰਟ ਅਨੁਸਾਰ, ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਤੁਰੰਤ ਕਾਰਵਾਈ ਕਰਦੇ ਹੋਏ ਕਪੂਰਥਲਾ ਦੀ ਫੂਡ ਸੇਫਟੀ ਟੀਮ ਵੱਲੋਂ ਆਪਣੀ ਸਹਿਯੋਗੀ ਅੰਮ੍ਰਿਤਸਰ ਦੀ ਫੂਡ ਸੇਫਟੀ ਟੀਮ ਨਾਲ ਤਾਲਮੇਲ ਕਰਦਿਆਂ ਡੀਲਰ ਦੇ ਅੰਮ੍ਰਿਤਸਰ ਸਥਿਤ ਗੋਦਾਮ ਵਿਖੇ ਛਾਪਾ ਮਾਰਿਆ ਗਿਆ,

Vanaspati GheeVanaspati Gheeਜਿੱਥੇ ਸੰਭਾਵਿਤ ਤੌਰ 'ਤੇ ਇਸ ਵਾਹਨ ਵੱਲੋਂ ਸਪਲਾਈ ਕੀਤੀ ਜਾਣੀ ਸੀ। ਇੱਥੇ ਛਾਪੇ ਦੌਰਾਨ 148 ਕਿਲੋ ਖੁੱਲ•ੀ ਬਨਸਪਤੀ ਅਤੇ ਬਨਸਪਤੀ ਘਿਓ ਦੇ 92 ਟੀਨ ਦੇ ਪੀਪੇ (ਹਰੇਕ 15 ਕਿਲੋ) ਪਾਏ ਗÂ ਜਿਸ ਨਾਲ ਕੁੱਲ 2128 ਕਿਲੋ ਭਾਵ 2.1 ਟਨ ਦੇ ਬਰਾਬਰ ਸੀ। ਇਹ ਸਾਰਾ ਸਮਾਨ ਜਬਤ ਕਰਕੇ ਨਮੂਨੇ ਲੈ ਲਏ ਗਏ ਹਨ।ਫੂਡ ਅਤੇ ਡਰੱਗ ਪ੍ਰਸ਼ਾਸਨ, ਪੰਜਾਬ ਦੇ ਕਮਿਸ਼ਨਰ ਕੇ.ਐੈਸ. ਪੰਨੂੰ ਨੇ ਕਿਹਾ ਕਿ ਮਿਲਾਵਟਖੋਰੀ ਅਤੇ ਗੈਰ ਮਿਆਰੀ ਭੋਜਨ ਪਦਾਰਥਾਂ ਦੇ ਵਪਾਰ ਵਿੱਚ ਲਿਪਤ ਆਪਰੇਟਰਾਂ ਵਿਰੁੱਧ ਖੁਰਾਕ ਵਿਭਾਗ ਵੱਲੋਂ ਅਜਿਹੀ ਕਾਰਵਾਈ ਜਾਰੀ ਰਹੇਗੀ ਤਾਂ ਜੋ ਨਾਗਰਿਕਾਂ ਨੂੰ ਤਾਜ਼ਾ ਅਤੇ ਲਾਹੇਵੰਦ ਭੋਜਨ ਪਦਾਰਥ ਮੁਹੱਇਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement