
ਬੀਤੇ ਕਲ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਸਬੰਧੀ ਉਸ ਦੇ ਸਮਰਥਕਾਂ ਵਲੋਂ..........
ਬੁਢਲਾਡਾ : ਬੀਤੇ ਕਲ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਸਬੰਧੀ ਉਸ ਦੇ ਸਮਰਥਕਾਂ ਵਲੋਂ ਥਾਣਾ ਬੁਢਲਾਡਾ ਅੱਗੇ ਬੀਤੀ ਦੇਰ ਰਾਤ ਤਕ ਲਾਏ ਧਰਨੇ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਬੰਟੀ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ 'ਤੇ ਸ਼ਹਿਰ ਦੀ ਨਗਰ ਸੁਧਾਰ ਸਭਾ ਦੇ 15 ਆਗੂਆਂ ਵਿਰੁਧ ਮਾਮਲਾ ਦਰਜ ਕੀਤਾ ਹੈ
ਜਿਨ੍ਹਾਂ 'ਚ ਐਡਵੋਕੇਟ ਸ਼ੁਸ਼ੀਲ ਬਾਂਸਲ, ਸ਼ੁਭਾਸ਼ ਨਾਗਪਾਲ, ਪ੍ਰੇਮ ਸਿੰਘ ਦੋਦੜਾ, ਸ਼ਤੀਸ਼ ਕੁਮਾਰ ਸਿੰਗਲਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਰਾਜੇਸ਼ ਕੁਮਾਰ ਘੱਤੂ, ਸੱਤਪਾਲ ਸਿੰਘ ਪਲਾਟ ਬਸਤੀ, ਕੁਲਦੀਪ ਸ਼ੀਮਾਰ, ਲਵਲੀ ਕਾਠ, ਗੁਰਿੰਦਰ ਸਿੰਗਲਾ, ਗੁਰਪਾਲ ਠੇਕੇਦਾਰ, ਰਾਕੇਸ਼ ਕੁਮਾਰ ਗੋਇਲ ਕੰਟਰੀ ਪ੍ਰੈਸ, ਟਿੰਕੂ ਪੰਜਾਬੀ, ਗਗਨਦੀਪ ਗਿੰਨੀ, ਬਬਲੂ ਸ਼ਰਮਾ ਸ਼ਾਮਲ ਹਨ।
ਇਸ ਪਰਚੇ ਦੇ ਦਰਜ ਹੋਣ ਤੋਂ ਬਾਅਦ ਅੱਜ ਮੁੜ ਸਵੇਰ ਸਮੇਂ ਤੋਂ ਹੀ ਬੰਟੀ ਸਮਰਥਕਾਂ ਨੇ ਉਕਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਸਬੰਧੀ ਥਾਣਾ ਸ਼ਹਿਰੀ ਅੱਗੇ ਧਰਨਾ ਸ਼ੁਰੂ ਕਰ ਦਿਤਾ ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਇਲਾਵਾ ਵੱਡੀ ਗਿਣਤੀ ਮਰਦ ਔਰਤਾਂ ਮੌਜੂਦ ਸਨ। ਐਸ.ਐਸ.ਪੀ. ਮਾਨਸਾ ਅਤੇ ਐਸਡੀਐਮ ਬੁਢਲਾਡਾ ਨਾਲ ਸਾਂਝੀ ਐਕਸ਼ਨ ਕਮੇਟੀ ਵਲੋਂ ਗੱਲਬਾਤ ਕਰਨ ਉਪਰੰਤ ਸਬੰਧਤ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਮ੍ਰਿਤਕ ਬੰਟੀ ਦੀ ਪਤਨੀ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਸਬੰਧੀ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ। ਸੋਗ ਵਜੋਂ ਸ਼ਹਿਰ ਦੇ ਬਾਜ਼ਾਰ ਵੀ ਬੰਦ ਰਹੇ।