
ਜਲੰਧਰ ਦੀ ਬਿਸਤ ਦੁਆਬ ਨਹਿਰ ਜੋ ਕਿ ਡੀ ਏ ਵੀ ਕਾਲਜ ਦੇ ਕੋਲੋਂ ਲੰਘਦੀ ਹੈ ਉਸ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਤੈਰਦੀ ਹੋਈ ਮਿਲੀ ਹੈ। ਜਿਕਰਯੋਗ ਹੈ
ਜਲੰਧਰ : ਜਲੰਧਰ ਦੀ ਬਿਸਤ ਦੁਆਬ ਨਹਿਰ ਜੋ ਕਿ ਡੀ ਏ ਵੀ ਕਾਲਜ ਦੇ ਕੋਲੋਂ ਲੰਘਦੀ ਹੈ ਉਸ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਤੈਰਦੀ ਹੋਈ ਮਿਲੀ ਹੈ। ਜਿਕਰਯੋਗ ਹੈ ਕਿ ਥੋੜੇ ਹੀ ਦਿਨ ਪਹਿਲਾਂ ਇਸ ਨਹਿਰ ਵਿੱਚੋਂ 2 ਬੱਚੀਆਂ ਦੀਆਂ ਵੀ ਲਾਸ਼ਾਂ ਮਿਲੀਆਂ ਸਨ।
Body found in Jalandhar canal
ਇਹ ਲਾਸ਼ ਕਰੀਬ 3 ਘੰਟੇ ਪਹਿਲਾਂ ਕਿਸੇ ਨੇ ਨਹਿਰ ਵਿੱਚ ਵੇਖੀ। ਉਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਫੋਨ ਕਰ ਮੌਕੇ 'ਤੇ ਬੁਲਾਇਆ ਤੇ ਵਿਅਕਤੀ ਦੀ ਲਾਸ਼ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਨਹਿਰ ਚੋਂ ਬਾਹਰ ਕੱਢਿਆ ਗਿਆ।
Body found in Jalandhar canal
ਪੁਲਿਸ ਦਾ ਕਹਿਣਾ ਹੈ ਕਿ ਹਾਲੇ ਤੱਕ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਸ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ ਹੈ। ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।