ਕੈਨੇਡਾ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ 450 ਸਰੂਪ ਸਲ੍ਹਾਬੇ
Published : Aug 30, 2020, 11:21 pm IST
Updated : Aug 30, 2020, 11:21 pm IST
SHARE ARTICLE
image
image

ਕੈਨੇਡਾ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ 450 ਸਰੂਪ ਸਲ੍ਹਾਬੇ

ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਮਾਮਲੇ ਨੂੰ ਦਬਾਉਣ ਦੀ ਕੀਤੀ ਕੋਸ਼ਿਸ਼

ਅੰਮ੍ਰਿਤਸਰ, 30 ਅਗੱਸਤ (ਪਰਮਿੰਦਰਜੀਤ): ਗੁਰਦਵਾਰਾ ਰਾਮਸਰ ਸਾਹਿਬ ਤੋਂ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਚਰਚਾ ਹਾਲੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਹੀ ਹਨ ਕਿ ਹੁਣ ਕੈਨੇਡਾ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 450 ਸਰੂਪ ਸਮੁੰਦਰੀ ਨਮੀ ਕਾਰਨ ਸਲ੍ਹਾਬੇ ਗਏ।   ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਦਬਾਅ ਕੇ ਰੱਖਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਇਹ ਮਾਮਲਾ ਜਨਤਕ ਹੋ ਹੀ ਗਿਆ। ਇਸ ਨੇ ਸਾਬਤ ਕਰ ਦਿਤਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਨ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਿੰਨਾ ਕੁ ਸਤਿਕਾਰ ਹੈ।
ਕੈਨੇਡਾ ਦੇ ਇਕ ਟਰੱਸਟ ਨੇ ਸ਼੍ਰੋਮਣੀ ਕਮੇਟੀ ਕੋਲੋਂ 450 ਸਰੂਪਾਂ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦੀ ਅਤਿੰ੍ਰਗ ਕਮੇਟੀ ਨੇ 17 ਦਸਬੰਰ 2014 ਨੂੰ ਮਤਾ ਨੰਬਰ 1931 ਰਾਹੀਂ ਮੰਗ ਕਰਨ ਵਾਲੇ ਰਿਪੁਦਮਨ ਸਿੰਘ ਮਲਿਕ ਦੀ ਮੰਗ 'ਤੇ 450 ਸਰੂਪ ਭੇਜਣ ਦਾ ਫ਼ੈਸਲਾ ਲਿਆ। ਇਨ੍ਹਾਂ 450 ਸਰੂਪਾਂ ਨੂੰ ਇਕ ਬੱਸ ਨੰਬਰ ਪੀ ਬੀ 02 ਏ ਜੇ 9903 ਰਾਹੀਂ ਕੈਨੇਡਾ ਇਕ ਸਮੁੰਦਰੀ ਜਹਾਜ਼ ਰਾਹੀਂ ਬੱਸ ਸਮੇਤ ਭੇਜ ਦਿਤੇ। ਉਸ ਸਮੇਂ ਇਹ ਫ਼ੈਸਲਾ ਹੋਇਆ ਸੀ ਕਿ ਕੈਨੇਡਾ ਵਿਚ ਇਕ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਉਸ ਵਿਚ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਦਿੱਲੀ ਕਮੇਟੀ ਆਦਿ ਦੇ ਆਗੂ ਸ਼ਾਮਲ ਹੋਣਗੇ। ਇਕ ਵਿਸ਼ਾਲ ਨਗਰ ਕੀਰਤਨ ਰਾਹੀਂ ਇਨ੍ਹਾਂ ਸਰੂਪਾਂ ਨੂੰ ਕੈਨੇਡਾ ਦੇ ਇਕ ਗੁਰੂ ਘਰ ਵਿਚ ਸੁਸ਼ੋਭਿਤ ਕੀਤਾ ਜਾਵੇਗਾ। ਸਮੇਂ ਮੁਤਾਬਕ ਨਗਰ ਕੀਰਤਨ ਲਈ ਅਕਾਲੀ ਆਗੂਆਂ ਦੇ ਪ੍ਰੋਗਰਾਮਾਂ ਦੀਆਂ ਤਰੀਕਾਂ ਵਿਚ ਤਾਲਮੇਲ ਨਹੀਂ ਸੀ ਬੈਠ ਰਿਹਾ ਜਿਸ ਕਾਰਨ 450 ਸਰੂਪ ਲੈ ਕੇ ਗਈ ਬੱਸ ਕੈਨੇਡਾ ਦੀ ਵੈਨਕੂਵਰ ਪੋਰਟ ਵਿਚ ਖੜੀ ਰਹੀ। ਸਮੁੰਦਰ ਦੇ ਕਿਨਾਰੇ ਤੇ ਪੋਰਟ ਵਿਚ ਰੋਕੀ ਬੱਸ ਨੂੰ ਪੋਰਟ ਤੇ ਪਾਣੀ ਦੀ ਬਹੁਤ ਜ਼ਿਆਦਾ ਨਮੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਖ਼ਰਾਬ ਹੋਣੇ ਸ਼ੁਰੂ ਹੋ ਗਏ। ਵੈਨਕੂਵਰ ਪੋਰਟ 'ਤੇ ਤੈਨਾਤ ਅਧਿਕਾਰੀ ਵੀ ਹੁਣ ਚਾਹੁਣ ਲੱਗੇ ਕਿ ਇਹ ਬੱਸ ਜਲਦ ਹੀ ਇਥੋਂ ਲੈ ਜਾਈ ਜਾਵੇ।
ਸੂਤਰ ਦਸਦੇ ਹਨ ਕਿ ਇਕ ਦਿਨ ਇਕ ਸਿੱਖ ਅਧਿਕਾਰੀ ਨੇ ਇਸ ਬੱਸ ਨੂੰ ਦੇਖਿਆ ਤੇ ਉਸ ਨੇ ਸ਼ੀਸ਼ੇ ਰਾਹੀਂ ਝਾਕਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਇਸ ਬੱਸ ਵਿਚ ਹੈ ਕੀ? ਉਕਤ ਅਧਿਕਾਰੀ ਨੂੰ ਪਤਾ ਲੱਗਾ ਕਿ ਇਸ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਨ ਤਾਂ ਉਸ ਨੇ ਸਥਾਨਕ ਸਿੱਖ ਸੰਗਤਾਂ ਨੂੰ ਇਸ ਦੀ ਜਾਣਕਾਰੀ ਦਿਤੀ ਕਿ ਪੋਰਟ ਤੇ ਖੜੀ ਇਕ ਬੱਸ ਵਿਚ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਨ। ਰੌਲਾ ਪੈਣ 'ਤੇ ਰਿਪੁਦਮਨ ਸਿੰਘ ਮਲਿਕ ਇਹ ਬੱਸ ਪੋਰਟ ਤੋਂ ਲੈ ਗਏ।

ਮਲਿਕ ਨੇ ਅਪਣੀ ਮਰਜ਼ੀ ਨਾਲ ਇਹ ਸਰੂਪ ਵੱਖ-ਵੱਖ ਗੁਰੂ ਘਰਾਂ ਤੇ ਸਿੱਖ ਸੰਗਤਾਂ ਵਿਚ ਵੰਡ ਦਿਤੇ। ਕਮੇਟੀ ਦੇ ਖਾਤਿਆਂ ਵਿਚ ਇਹ ਬੱਸ ਅੰਮ੍ਰਿਤਸਰ ਵਿਚ ਖੜੀ ਦਿਖਾਈ ਜਾਂਦੀ ਰਹੀ ਜਦਕਿ ਇਸ ਬੱਸ ਦੇimageimage ਪੈਸੇ ਵੀ ਕਮੇਟੀ ਦੇ ਖਾਤਿਆਂ ਵਿਚ ਆ ਚੁੱਕੇ ਸਨ। ਆਖ਼ਰ 25 ਜੂਨ 2016 ਨੂੰ ਸ਼੍ਰੋਮਣੀ ਕਮੇਟੀ ਦੇ ਟਰਾਂਸਪੋਰਟ ਵਿਭਾਗ ਨੇ ਅਪਣੇ ਗਲੋਂ ਗਲਾਵਾਂ ਲਾਹੁਣ ਲਈ ਇਸ ਬੱਸ ਨੂੰ ਕਾਗ਼ਜ਼ਾਂ ਵਿਚ ਦਿਖਾਇਆ ਗਿਆ ਕਿ ਬੱਸ ਹਾਦਸਾਗ੍ਰਸਤ ਹੋ ਗਈ ਹੈ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement