ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ SMO ਡਾ. ਅਰੁਣ ਸ਼ਰਮਾ ਦੀ ਕੋਰੋਨਾ ਨਾਲ ਮੌਤ
Published : Aug 30, 2020, 1:58 pm IST
Updated : Aug 30, 2020, 1:58 pm IST
SHARE ARTICLE
SMO Civil Hospital, Amritsar.
SMO Civil Hospital, Amritsar.

ਮਿਲੀ ਜਾਣਕਾਰੀ ਅਨੁਸਾਰ ਪਿਛਲੇ 10 ਦਿਨਾਂ ਤੋਂ ਡਾ.ਅਰੁਣ ਸ਼ਰਮਾ ਇਲਾਜ਼ ਚੱਲ ਰਿਹਾ ਸੀ ਤੇ ਉਹਨਾਂ ਦੇ ਦੋਵੇਂ ਫੇਫੜੇ ਖਰਾਬ ਹੋ ਚੁੱਕੇ ਸਨ

ਅੰਮ੍ਰਿਤਸਰ : ਪੰਜਾਬ 'ਚ ਕੋਰੋਨਾ ਵਾਇਰਸ ਨੇ ਕਈਆਂ ਦੀ ਜਾਨ ਲੈ ਲਈ ਹੈ ਤੇ ਉੱਥੇ ਕੋਰੋਨਾ ਕੇਸਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਅੰਮ੍ਰਿਤਸਰ 'ਚ ਸਿਵਲ ਹਸਪਤਾਲ ਦੇ SMO ਡਾ. ਅਰੁਣ ਸ਼ਰਮਾ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ।

Coronavirus antibodiesCorona virus 

ਮਿਲੀ ਜਾਣਕਾਰੀ ਅਨੁਸਾਰ ਪਿਛਲੇ 10 ਦਿਨਾਂ ਤੋਂ ਡਾ.ਅਰੁਣ ਸ਼ਰਮਾ ਇਲਾਜ਼ ਚੱਲ ਰਿਹਾ ਸੀ ਤੇ ਉਹਨਾਂ ਦੇ ਦੋਵੇਂ ਫੇਫੜੇ ਖਰਾਬ ਹੋ ਚੁੱਕੇ ਸਨ ਤੇ ਅੱਜ ਉਹਨਾਂ ਨੇ ਹਸਪਤਾਲ 'ਚ ਹੀ ਆਪਣਾ ਆਖ਼ਰੀ ਸਾਹ ਲਿਆ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉਹਨਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ 'ਚ ਉਹ ਨੱਚਦੇ ਦਿਖਾਈ ਦੇ ਰਹੇ ਸਨ।

coronavirus

corona virus

ਦੱਸ ਦੀਏ ਕਿ ਉਹਨਾਂ ਦੀ ਮੌਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਗ ਜਤਾਇਆ ਹੈ ਤੇ ਉਹਨਾਂ ਦੀ ਮੌਤ ਦੀ ਖ਼ਬਰ ਉਹਨਾਂ ਨੇ ਆਪਣੇ ਟਵਿੱਟਰ ਪੇਜ਼ 'ਤੇ ਸਾਂਜੀ ਕੀਤੀ ਹੈ। 

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਪੰਜਾਬ 'ਚ ਕਹਿਰ ਮਚਾ ਰਹੀ ਹੈ, ਆਮ ਲੋਕ ਜਿਥੇ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ VIP ਅਧਿਕਾਰੀ ਅਤੇ ਮੰਤਰੀ, ਵਿਧਾਇਕ ਇਸ ਦੀ ਚਪੇਟ 'ਚ ਆ ਰਹੇ ਹਨ। ਬੀਤੇ ਦਿਨ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। 

SHARE ARTICLE

ਏਜੰਸੀ

Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement