
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ।
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਪਰਸੋਂ ਤੋਂ ਹੀ ਬੁਖਾਰ ਅਤੇ ਗਲੇ ਵਿਚ ਖਰਾਸ਼ ਦੀ ਸ਼ਿਕਾਇਤ ਸੀ, ਜਿਸ ਤੋਂ ਵੀਰਵਾਰ ਨੂੰ ਉਹਨਾਂ ਨੇ ਟੈਸਟ ਕਰਵਾਇਆ ਸੀ ਜਿਸਦੀ ਰਿਪੋਰਟ ਸਕਾਰਾਤਮਕ ਆਈ ਹੈ।
Sukhdev Singh Dhindsa
ਫਿਲਹਾਲ ਉਹਨਾਂ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਕੁਆਰੰਟਾਈਨ ਕਰ ਲਿਆ ਹੈ। ਇਸਦੇ ਨਾਲ ਹੀ ਭਾਰਤ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਤੇ 76,472 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਦੇਸ਼ 'ਚ ਸਨਿਚਰਵਾਰ ਨੂੰ ਕੋਰੋਨਾ ਦੇ ਕੁਲ ਮਾਮਲੇ 4 ਲੱਖ ਦੇ ਪਾਰ ਚਲੇ ਗਏ ਸਨ।
coronavirus
ਉਥੇ ਹੀ ਕਰੀਬ 65 ਹਜ਼ਾਰ ਮਰੀਜ਼ ਵਾਇਰਸ ਤੋਂ ਠੀਕ ਹੋਏ ਹਨ, ਜਿਸ ਨਾਲ ਰੋਗ ਮੁਕਤ ਹੋਣ ਵਾਲਿਆਂ ਦੀ ਕੁਲ ਗਿਣਤੀ 26.49 ਲੱਖ ਪਹੁੰਚ ਗਈ ਹੈ। ਹਾਲਾਂਕਿ ਇਸ ਦੀ ਤੁਲਨਾ 'ਚ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਰਗਰਮ ਮਾਮਲੇ 10 ਹਜ਼ਾਰ ਤੋਂ ਜ਼ਿਆਦਾ ਵਧੇ ਹਨ।
Coronavirus
ਕੇਂਦਰੀ ਸਿਹਤ ਮੰਤਰਾਲੇ ਵਲੋਂ ਸਨਿਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 65,050 ਲੋਕਾਂ ਦੇ ਰੋਗ ਮੁਕਤ ਹੋਣ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 26,48,999 ਹੋ ਗਈ ਹੈ।
Corona Virus
ਇਸ ਦੌਰਾਨ ਵਾਇਰਸ ਦੇ 76,472 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 34,63,973 ਹੋ ਗਿਆ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਵਾਇਰਸ ਦੇ ਨਵੇਂ ਮਾਮਲੇ ਵਧ ਹੋਣ ਨਾਲ ਸਰਗਰਮ ਮਾਮਲੇ 10,401 ਵਧ ਕੇ 7,52,424 ਹੋ ਗਏ ਹਨ