ਜਲੰਧਰ: ਮਾਮੂਲੀ ਝਗੜੇ ਨੂੰ ਲੈ ਔਰਤ 'ਤੇ ਸੁੱਟਿਆ ਤੇਜ਼ਾਬ, ਆਰੋਪੀ ਗ੍ਰਿਫ਼ਤਾਰ 
Published : Aug 30, 2021, 3:52 pm IST
Updated : Aug 30, 2021, 3:52 pm IST
SHARE ARTICLE
Acid Attack In Jalandhar
Acid Attack In Jalandhar

ਔਰਤ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ

ਜਲੰਧਰ (ਸੋਮਾ ਹੰਸ) - ਜਲੰਧਰ ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਇਕ ਫੈਕਟਰੀ ਵਿਚ ਮਾਮੂਲੀ ਝਗੜੇ ਤੋਂ ਬਾਅਦ ਇੱਕ ਆਦਮੀ ਨੇ ਆਪਣੇ ਨਾਲ ਕੰਮ ਕਰਨ ਵਾਲੀ ਔਰਤ ਉੱਤੇ ਤੇਜ਼ਾਬ ਸੁੱਟ ਦਿੱਤਾ। ਦੋਵੇਂ ਫੋਕਲ ਪੁਆਇੰਟ 'ਤੇ ਸਥਿਤ ਨਟ-ਬੋਲਟ ਫੈਕਟਰੀ ਵਿਚ ਕੰਮ ਕਰਦੇ ਹਨ। ਇਸ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ।

Acid Attack In Jalandhar Acid Attack In Jalandhar

ਔਰਤ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ, ਤੇਜ਼ਾਬ ਸੁੱਟਣ ਦੇ ਕਾਰਨ ਦਾ ਖੁਲਾਸਾ ਨਹੀਂ ਹੋਇਆ ਹੈ। ਔਰਤ ਦੀ ਪਛਾਣ ਰਾਜਰਾਣੀ (47), ਨਿਵਾਸੀ ਗਲੀ ਨੰਬਰ 2, ਸੰਜੇ ਗਾਂਧੀ ਨਗਰ ਵਜੋਂ ਹੋਈ ਹੈ। ਔਰਤ ਦੀ ਨੂੰਹ ਮਨੀਸ਼ਾ ਨੇ ਦੱਸਿਆ ਕਿ ਉਕਤ ਵਿਅਕਤੀ ਕਰੀਬ 5 ਸਾਲਾਂ ਤੋਂ ਉਸ ਦੀ ਸੱਸ ਦਾ ਜਾਣਕਾਰ ਹੈ। ਉਹ ਅਕਸਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਅਤੇ ਇਕੱਠੇ ਬੈਠ ਖਾ ਪੀ ਵੀ ਲੈਂਦੇ ਸੀ। 

ਇਹ ਵੀ ਪੜ੍ਹੋ -  ਨਰਸਿਮਹਾਨੰਦ ਨੇ ਮਹਿਲਾ ਆਗੂਆਂ ਨੂੰ ਦੱਸਿਆ 'ਰਖੇਲ', ਕਪਿਲ ਮਿਸ਼ਰਾ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ 

Rajrani Rajrani

ਸੋਮਵਾਰ ਨੂੰ ਫੈਕਟਰੀ ਵਿਚ ਕੰਮ ਕਰਨ ਵਾਲੇ ਵਿਅਕਤੀ ਸੋਹਣ ਲਾਲ ਨਾਲ ਰਾਜ ਰਾਣੀ ਦੀ ਕੰਮ ਨੂੰ ਲੈ ਕੇ ਮਾਮੂਲੀ ਲੜਾਈ ਹੋ ਗਈ। ਜਿਸ ਤੋਂ ਬਾਅਦ ਦੋਸ਼ੀ ਸੋਹਣ ਲਾਲ ਨੇ ਔਰਤ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ। ਇਹ ਵੇਖ ਕੇ ਫੈਕਟਰੀ ਵਿਚ ਕੰਮ ਕਰ ਰਹੇ ਦੂਜੇ ਕਾਮੇ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਸੋਹਨ ਲਾਲ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮ ਨੇ ਔਰਤ ਉੱਤੇ ਫੈਕਟਰੀ ਵਿਚ ਵਰਤੀ ਜਾਂਦੀ ਤੇਜ਼ਾਬ ਦੀ ਸਾਰੀ ਬੋਤਲ ਹੀ ਡੋਲ੍ਹ ਦਿੱਤੀ। ਹਮਲੇ ਤੋਂ ਬਾਅਦ ਫੋਕਲ ਪੁਆਇੰਟ ਪੁਲਿਸ ਨੂੰ ਬੁਲਾ ਕੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement