ਰਾਵਤ ਦੀ ਫੇਰੀ, ਸਿੱਧੂ ਸ਼ਾਂਤ, ਕਾਂਗਰਸ ਇਕਜੁਟਤਾ ਵਲ
Published : Aug 30, 2021, 12:38 am IST
Updated : Aug 30, 2021, 12:38 am IST
SHARE ARTICLE
image
image

ਰਾਵਤ ਦੀ ਫੇਰੀ, ਸਿੱਧੂ ਸ਼ਾਂਤ, ਕਾਂਗਰਸ ਇਕਜੁਟਤਾ ਵਲ

ਕੈਪਟਨ ਅਮਰਿੰਦਰ ਸਿੰਘ ਦੀ ਘੁਰਕੀ, ਬਾਗ਼ੀਆਂ ਵਿਚ ਡਰ ਦਾ ਮਾਹੌਲ

ਚੰਡੀਗੜ੍ਹ, 29 ਅਗੱਸਤ (ਜੀ.ਸੀ.ਭਾਰਦਵਾਜ): ਦੋ ਮਹੀਨੇ ਪਹਿਲਾਂ ਸੱਤਾਧਾਰੀ ਕਾਂਗਰਸ ਦੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮਜ਼ਬੂਤੀ ਤੇ ਠੋਸ ਸਥਿਤੀ ਇਸ ਤਰ੍ਹਾਂ ਲਗਦੀ ਸੀ ਕਿ ਵਿਰੋਧੀ ਧਿਰਾਂ ਅਕਾਲੀ ਦਲ-ਬੀਐਸਪੀ ਗਠਜੋੜ ਸਮੇਤ 'ਆਪ' ਤੇ ਬੀਜੇਪੀ ਸਭ ਮਿਲ ਕੇ ਕੁਲ 117 ਸੀਟਾਂ ਵਾਲੀ ਵਿਧਾਨ ਸਭਾ ਵਿਚ ਮਸਾਂ 35-40 ਸੀਟਾਂ ਜਿੱਤਣ ਦੀ ਹਾਲਤ ਵਿਚ ਸਨ ਜਦੋਂ ਕਿ ਕਾਂਗਰਸ ਨੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਸ਼ੁਰੂ ਕਰ ਦਿਤੇ ਸਨ |
ਪਿਛਲੇ ਮਹੀਨੇ 23 ਜੁਲਾਈ ਨੂੰ  ਨਵਜੋਤ ਸਿੱਧੂ ਦੀ ਬਤੌਰ ਪਾਰਟੀ ਪ੍ਰਧਾਨ ਤਾਜਪੋਸ਼ੀ ਉਪਰੰਤ ਵਰਕਿੰਗ ਪ੍ਰਧਾਨਾਂ ਦੀ ਨਿਯੁਕਤੀ ਅੱਗੋਂ 4 ਸਲਾਹਕਾਰ ਲਾਉਣੇ ਤੇ 2 ਮੀਡੀਆ ਐਡਵਾਈਜ਼ਰ 
ਲੱਗਣ ਦੇ ਨਾਲ ਨਾਲ ਸਿੱਧੂ ਤੇ ਮਲਵਿੰਦਰ ਮਾਲੀ ਵਲੋਂ ਬੋਲ ਕੁਬੋਲਾਂ ਦੀ ਟਵੀਟ ਝੜੀ ਕੈਪਟਨ ਵਿਰੁਧ ਪ੍ਰਚਾਰ ਅਤੇ ਤਿੰਨ ਮੰਤਰੀਆਂ ਤੇ ਕੁੱਝ ਵਿਧਾਇਕਾਂ ਵਲੋਂ ਨਵੇਂ ਪ੍ਰਧਾਨ ਨੂੰ  ਦਿਤੀ ਹੱਲਾਸ਼ੇਰੀ ਸਮੇਤ 'ਇੱਟ ਨਾਲ ਇੱਟ ਖੜਕਾਉਣ' ਵਰਗੇ ਅਪ ਸ਼ਬਦਾਂ ਨੇ ਕਾਂਗਰਸ ਹਾਈਕਮਾਂਡ ਨੂੰ  'ਸਖ਼ਤ ਰਵਈਆ' ਅਖ਼ਤਿਆਰ ਕਰਨ ਲਈ ਮਜਬੂਰ ਕੀਤਾ ਅਤੇ ਹੁਣ ਅਗਲੇ ਦਿਨੀਂ ਹਰੀਸ਼ ਰਾਵਤ ਦੀ ਸੰਭਾਵਤ ਫੇਰੀ ਨੇ ਕਾਂਗਰਸ ਵਿਚ ਇਕਜੁਟਤਾ ਸ਼ੁਰੂ ਕਰ ਦਿਤੀ ਹੈ |
ਸੀਨੀਅਰ ਤੇ ਤਜਰਬੇਕਾਰ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਰਾਤ ਦੇ ਖਾਣੇ 'ਤੇ 14 ਮੰਤਰੀਆਂ ਸਮੇਤ 50-55 ਵਿਧਾਇਕਾਂ ਦੇ ਇਕੱਠ ਤੇ ਕੈਪਟਨ ਦੇ ਹੱਕ ਵਿਚ 'ਸ਼ਕਤੀ ਪ੍ਰਦਰਸ਼ਨ' ਨੇ ਬਾਗ਼ੀ ਕਾਂਗਰਸੀਆਂ ਵਿਚ ਡਰ ਦਾ ਮਾਹੌਲ ਪੈਦਾ ਕਰ ਕੇ ਨਵੇਂ ਪ੍ਰਧਾਨ ਨੂੰ  ਵੀ 'ਬੁਲ੍ਹਾਂ 'ਤੇ ਚੇਪੀ' ਲਾਉਣ ਲਈ ਕਹਿ ਦਿਤਾ ਹੈ | ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਹਾਈਕਮਾਂਡ ਦੀ ਸਲਾਹ ਨਾਲ ਆਉਂਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜਨ ਦਾ ਹੁਕਮ ਸੁਣਾ ਦਿਤਾ ਹੈ | ਬੀਤੇ ਕਲ ਮੰਤਰੀ ਮੰਡਲ ਦੀ ਬੈਠਕ ਵਿਚ ਵਿਧਾਨ ਸਭਾ ਸੈਸ਼ਨ ਕੇਵਲ 9ਵੇਂ ਗੁਰੂ ਦੇ ਸਬੰਧ ਵਿਚ ਬੁਲਾਉਣ ਦਾ ਫ਼ੈਸਲਾ ਕਰ ਕੇ ਮੁੱਖ ਮੰਤਰੀ ਨੇ ਬੇਭਰੋਸੇਗੀ ਦਾ ਮਤਾ ਲਿਆਉਣ ਦੀ ਸੰਭਾਵਨਾ ਵੀ ਖ਼ਤਮ ਕਰ ਦਿਤੀ ਹੈ |
ਹੁਣ ਇਹ ਸ਼ਰਾਤ ਕੇਵਲ 'ਆਪ' ਤੇ ਅਕਾਲੀ ਦਲ ਹੀ ਕਰ ਸਕਦਾ ਹੈ ਪਰ ਵਿਸ਼ੇਸ਼ ਇਜਲਾਸ ਦੌਰਾਨ ਇਸ ਤਰ੍ਹਾਂ ਦਾ ਮਤਾ ਸੰਭਵ ਨਹੀਂ ਹੈ | ਸਿਆਸੀ ਮਾਹਰ ਚੋਣ ਅੰਕੜਾ ਗਿਆਤਾ ਮੰਨਦੇ ਹਨ, ਕਿ ਸੱਤਾਧਾਰੀ ਕਾਂਗਰਸ ਦੀ ਹਾਈਕਮਾਂਡ ਜੇ ਅਜੇ ਵੀ ਨਵਜੋਤ ਸਿੱਧੂ ਤੇ ਸਾਥੀਆਂ ਦੀ ਲਗਾਮ ਖਿੱਚ ਕੇ ਰੱਖੇ ਤਾਂ ਬਹੁਮਤ ਦੇ ਨੇੜੇ ਜ਼ਰੂਰ ਕਾਂਗਰਸ ਪਹੁੰਚ ਸਕਦੀ ਹੈ ਕਿਉਂਕਿ ਦਸੰਬਰ ਮਹੀਨੇ ਪਾਰਟੀ ਟਿਕਟਾਂ ਦੀ ਵੰਡ ਮੌਕੇ ਤਰ੍ਹਾਂ ਤਰ੍ਹਾਂ ਦੇ ਮਾਫ਼ੀਆ ਲੀਡਰਾਂ ਨੂੰ  ਝਟਕਾ ਦੇਣ ਤੇ ਉਨ੍ਹਾਂ ਦੀ ਥਾਂ ਸਾਫ਼ ਸੁਥਰੇ ਅਕਸ ਵਾਲੇ ਨੌਜਵਾਨਾਂ ਨੂੰ  ਮੌਕਾ ਦੇਣ ਦੇ ਰੌਅ ਵਿਚ ਇਹ ਧਰਮ ਨਿਰਪੱਖ ਪਾਰਟੀ ਹੈ | ਮਾਹਰ ਇਹ ਵੀ ਇਸ਼ਾਰਾ ਕਰਦੇ ਹਨ ਕਿ ਸੁਖਬੀਰ ਬਾਦਲ ਵਲੋਂ ਆਰੰਭਿਆ ਚੋਣ ਪ੍ਰਚਾਰ ਕਾਫ਼ੀ ਵੋਟਾਂ ਬਟੋਰ ਕੇ ਕਾਂਗਰਸ ਨੂੰ  ਪਟਕਣੀ ਦੇ ਸਕਦਾ ਹੈ |
ਫ਼ੋਟੋ: ਕੈਪਟਨ, ਰਾਵਤ, ਸਿੱਧੂ, ਸੁਖਬੀਰ

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement