
Punjab News: ਕੇਸ ਵਿਚ 26 ਸਾਲਾ ਆਰੋਪੀ ਕੁਲਦੀਪ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ।
Punjab News: ਪੰਜਾਬ ਦੇ ਪਟਿਆਲਾ ਦੇ ਇਕ ਪਿੰਡ ਦੇਵੀ ਨਗਰ ਵਿਚ ਬਾਪ ਨੇ ਪੁੱਤ ਨਾਲ ਮਿਲ ਕੇ 73 ਸਾਲਾ ਬਜ਼ੁਰਗ ਦਾ ਲਾਠੀਆਂ ਨਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ। ਹਮਲੇ ਵਿਚ ਜ਼ਖ਼ਮੀ ਬਜ਼ੁਰਗ ਨੂੰ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮਰਨ ਵਾਲੇ ਸਵਰਨ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਵਲੋਂ ਸੂਚਨਾ ਦੇਣ ਉੱਤੇ ਪਸਿਆਣਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ ਉੱਤੇ ਪਹੁੰਚੇ।
ਪੁਲਿਸ ਅਧਿਕਾਰੀਆਂ ਨੇ ਅਮਰਜੀਤ ਸਿੰਘ ਦੇ ਬਿਆਨ ਦਰਜ ਕਰ ਕੇ ਕੁਲਦੀਪ ਸਿੰਘ ਅਤੇ ਉਸ ਦੇ ਪਿਤਾ ਸੁਖਵੀਰ ਸਿੰਘ ਉੱਤੇ ਕਤਲ ਦੀ ਐਫਆਈਆਰ ਦਰਜ ਕਰ ਲਈ ਹੈ। ਕੇਸ ਵਿਚ 26 ਸਾਲਾ ਆਰੋਪੀ ਕੁਲਦੀਪ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਅਮਰਜੀਤ ਸਿੰਘ ਦੇ ਬਿਆਨਾਂ ਦੇ ਅਨੁਸਾਰ ਪਿੰਡ ਵਿਚ ਪੰਚਾਇਤੀ ਜ਼ਮੀਨ ਉੱਤੇ ਉਹਨਾਂ ਨੇ ਤੂੜੀ ਦਾ ਢੇਰ ਲਗਾਇਆ ਹੋਇਆ ਹੈ, ਜਿੱਥੇ ਪਿੰਡ ਦੇ ਹੋਰ ਲੋਕ ਵੀ ਸਮਾਨ ਰੱਖਦੇ ਸਨ। ਸੁਖਵੀਰ ਸਿੰਘ ਦਾ ਪੁੱਤਰ ਇਸ ਥਾਂ ਉੱਤੇ ਸਟੇਡੀਅਮ ਦਾ ਨਿਰਮਾਣ ਕਰਵਾਉਣ ਦੀ ਗੱਲ ਕਰ ਰਿਹਾ ਸੀ। ਪੰਚਾਇਤ ਵਿੱਚ ਕਈ ਵਾਰ ਇਨ੍ਹਾਂ ਲੋਕਾਂ ਨੇ ਇਹ ਪ੍ਰਸਤਾਵ ਰੱਖਿਆ ਸੀ। ਇੱਕ ਦਿਨ ਸੁਖਵੀਰ ਸਿੰਘ ਦੇ ਪੁੱਤਰ ਨੇ ਉਹਨਾਂ ਦੇ ਤੂੜੀ ਦੇ ਢੇਰ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ, ਜਿਸ ਦੀ ਸ਼ਿਕਾਇਤ ਸਵਰਨ ਸਿੰਘ ਅਕਸਰ ਕਰਦਾ ਸੀ।
ਬੁੱਧਵਾਰ ਦੀ ਸ਼ਾਮ ਨੂੰ ਵੀ ਪਿੰਡ ਵਿੱਚੋਂ ਲੰਘਦੇ ਸਮੇਂ ਸਵਰਨ ਸਿੰਘ ਨੇ ਸੁਖਵੀਰ ਸਿੰਘ ਨੂੰ ਸ਼ਿਕਾਇਤ ਕਰ ਕੇ ਨੁਕਸਾਨ ਦੇ ਬਾਰੇ ਕਿਹਾ, ਤਾਂ ਇਹਨਾਂ ਦੋਵਾਂ ਦੇ ਵਿੱਚ ਬਹਿਸ ਤੋਂ ਬਾਅਦ ਹੱਥਾਪਾਈ ਹੋਈ। ਕੁਲਦੀਪ ਸਿੰਘ ਮੌਕੇ ਉੱਤੇ ਆਇਆ, ਜਿਸ ਨੇ ਆਉਂਦੇ ਹੀ ਲਾਠੀ ਨਾਲ ਸਵਰਨ ਸਿੰਘ ਉੱਤੇ ਤਾਬੜਤੋੜ ਵਾਰ ਕੀਤੇ, ਤਾਂ ਇਸ ਨਾਲ ਸਵਰਨ ਸਿੰਘ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।
ਥਾਣਾ ਪਸਿਆਣਾ ਦੇ ਐਸਐਚਓ ਕਰਨਵੀਰ ਸਿੰਘ ਨੇ ਕਿਹਾ ਕਿ ਆਰੋਪੀਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੋਸਮਾਰਟਮ ਤੋਂ ਬਾਅਦ ਪਰਿਵਾਰ ਨੂੰ ਦੇਹ ਸੌਂਪ ਦਿੱਤੀ ਹੈ। ਆਰੋਪੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।