Jagraon News : ਵਿਧਾਇਕਾ ਮਾਣੂੰਕੇ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁੱਕਤੀ ਪੱਤਰ
Published : Aug 30, 2024, 10:28 pm IST
Updated : Aug 30, 2024, 10:28 pm IST
SHARE ARTICLE
MLA Sarvjit Kaur Manuke
MLA Sarvjit Kaur Manuke

ਕਿਹਾ : ਪੰਜਾਬ ਸਰਕਾਰ ਨੌਜੁਆਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰ ਰਹੀ ਹੈ

Jagraon News : ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਲਗਾਤਾਰ ਨੌਜੁਆਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ ਅਤੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਂਆਂ ਉਪਰ ਭਰਤੀ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਨੌਜੁਆਨਾਂ ਨੂੰ ਨੌਕਰੀਆਂ ਦੇ ਕੇ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਯੋਗ ਬਣਾਇਆ ਜਾ ਸਕੇ। 

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਮਾਜਿੱਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਨਵ ਨਿਯੁੱਕਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਿਯੁੱਕਤੀ ਪੱਤਰ ਵੰਡਣ ਮੌਕੇ ਬੇਸ਼ਿਕ ਸਕੂਲ ਜਗਰਾਉਂ ਵਿਖੇ ਕੀਤਾ। 

ਇਸ ਮੌਕੇ ਉਹਨਾਂ ਆਖਿਆ ਕਿ ਨਵ ਨਿਯੁੱਕਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਤੈਨਾਤ ਕੀਤਾ ਗਿਆ ਹੈ ਅਤੇ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰੀ ਜ਼ਿੰਮੇਵਾਰੀ ਤਹਿਤ ਆਪਣੀ ਡਿਊਟੀ ਨਿਭਾਉਣ ਤਾਂ ਜੋ ਔਰਤਾਂ ਅਤੇ ਬੱਚਿਆਂ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਮਿਥੇ ਗਏ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਹੋਰ ਉਚਾ ਚੁੱਕਿਆ ਜਾ ਸਕੇ। 

ਵਿਧਾਇਕਾ ਮਾਣੂੰਕੇ ਵੱਲੋਂ ਮਨਪ੍ਰੀਤ ਕੌਰ ਵਰਕਰ ਮੀਰਪੁਰ ਹਾਂਸ, ਮਨਪ੍ਰੀਤ ਕੌਰ ਹੈਲਪਰ ਬੜੈਚ, ਜਸ਼ਨਜੋਤ ਕੌਰ ਹੈਲਪਰ ਰਣਧੀਰਗੜ੍ਹ, ਜਸ਼ਨਪ੍ਰੀਤ ਕੌਰ ਹੈਲਪਰ ਮਾਣੂੰਕੇ, ਮਨਪ੍ਰੀਤ ਕੌਰ ਹੈਲਪਰ ਮਾਣੂੰਕੇ, ਅਮਨਦੀਪ ਕੌਰ ਵਰਕਰ ਗਾਲਿਬ ਕਲਾਂ, ਚਰਨਜੀਤ ਕੌਰ ਵਰਕਰ ਸ਼ੇਰੇਵਾਲ, ਪਰਮਿੰਦਰ ਕੌਰ ਵਰਕਰ ਸ਼ੇਖਦੌਲਤ, ਜਸਦੀਪ ਕੌਰ ਹੈਲਪਰ ਸ਼ੇਖਦੌਲਤ, ਵੀਰਪਾਲ ਕੌਰ ਹੈਲਪਰ ਸ਼ੇਖਦੌਲਤ, ਲਖਵੀਰ ਕੌਰ ਹੈਲਪਰ ਸਵੱਦੀ ਖੁਰਦ, ਸ਼ਿੰਦਰਪਾਲ ਕੌਰ ਹੈਲਪਰ ਗਾਲਿਬ ਖੁਰਦ, ਹਰਵਿੰਦਰ ਕੌਰ ਹੈਲਪਰ ਸ਼ੇਰਪੁਰ ਖੁਰਦ, ਅਮਨਦੀਪ ਕੌਰ ਹੈਲਪਰ ਤਰਫ਼ ਕੋਟਲੀ, ਨਿਮਰਤਾ ਰਾਣੀ ਹੈਲਪਰ ਪੱਤੀ ਮੁਲਤਾਨੀ, ਰਮਨਦੀਪ ਕੌਰ ਹੈਲਪਰ ਰਸੂਲਪਰ (ਜੰਡੀ) ਆਦਿ ਨੂੰ ਨਿਯੁੱਕਤੀ ਪੱਤਰ ਸੌਂਪੇ ਗਏ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਕੌਰ ਸੀ.ਡੀ.ਪੀ.ਓ.ਜਗਰਾਉਂ ਕੁਲਵਿੰਦਰ ਕੌਰ ਜ਼ੋਸ਼ੀ ਸਿੱਧਵਾਂ ਬੇਟ, ਸੁਪਰਵਾਈਜ਼ਰ ਕਰਮਜੀਤ ਕੌਰ ਚੀਮਾਂ, ਪਰਮਜੀਤ ਕੌਰ, ਸੰਦੀਪ ਰਾਣੀ, ਬਲਜੀਤ ਕੌਰ, ਜਸਪਾਲ ਕੌਰ ਸੀਨੀ:ਅਕਾਊਂਟੈਟ ਆਦਿ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement