ਪੰਜਾਬ ਸਰਕਾਰ ਨੇ 17 ਆਈ.ਏ.ਐਸ. ਅਤੇ 12 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ
Published : Sep 30, 2018, 7:59 pm IST
Updated : Sep 30, 2018, 7:59 pm IST
SHARE ARTICLE
Punjab Government transferred 17 IAS and 12 PCS Officers
Punjab Government transferred 17 IAS and 12 PCS Officers

ਪੰਜਾਬ ਸਰਕਾਰ ਨੇ 17 ਆਈ.ਏ.ਐਸ. ਅਤੇ 12 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ...

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀਆਂ ਵਿੱਚ ਸ੍ਰੀ ਸਰਵਜੀਤ ਸਿੰਘ ਨੂੰ ਪ੍ਰਮੁੱਖ ਸਕੱਤਰ, ਜਲ ਸਰੋਤ ਅਤੇ ਵਾਧੂ ਚਾਰਜ ਪ੍ਰਮੁੱਖ ਸਕੱਤਰ, ਮਾਈਨਸ ਐਂਡ ਜੀਓਲੌਜ਼ੀ, ਸ੍ਰੀ ਜਸਪਾਲ ਸਿੰਘ ਨੂੰ ਪ੍ਰਮੁੱਖ ਸਕੱਤਰ, ਟਰਾਂਸਪੋਰਟ, ਸ੍ਰੀ ਕ੍ਰਿਸ਼ਨ ਕੁਮਾਰ ਨੂੰ ਸਕੱਤਰ, ਸਕੂਲ  ਸਿੱਖਿਆ ਅਤੇ ਵਾਧੂ ਚਾਰਜ ਸਕੱਤਰ, ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ, ਸ੍ਰੀ ਵਿਜੈ ਨਾਮਦਿਓਰਾਓ ਜ਼ਾਦੇ ਦੀਆਂ ਸੇਵਾਵਾਂ ਮੈਨੇਜਿੰਗ ਡਾਇਰੈਕਟਰ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵਜੋਂ ਵਿੱਤ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ ਅਤੇ ਵਾਧੂ ਚਾਰਜ ਸਕੱਤਰ, ਬਾਗਬਾਨੀ, ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਨੂੰ ਸਕੱਤਰ, ਊਰਜਾ ਅਤੇ ਨਵੇਂ ਅਤੇ ਨÎਵਿਆਉਣਯੋਗ ਊਰਜਾ ਸਰੋਤ ਅਤੇ ਵਾਧੂ ਚਾਰਜ ਕਮਿਸ਼ਨਰ, ਰੂਪਨਗਰ ਡਵੀਜ਼ਨ, ਰੂਪਨਗਰ, ਸ੍ਰੀ ਗੁਰਲਵਲੀਨ ਸਿੰਘ ਸਿੱਧੂ ਨੂੰ ਡੀ.ਪੀ.ਆਈ. (ਕਾਲਜਜ਼),

ਸ੍ਰੀ ਦਵਿੰਦਰ ਪਾਲ ਸਿੰਘ ਖਰਬੰਦਾ ਨੂੰ ਡਾਇਰੈਕਟਰ ਇੰਡਸਟਰੀਜ਼ ਅਤੇ ਕਾਮਰਸ, ਸ੍ਰੀ ਪਰਸ਼ਾਂਤ ਕੁਮਾਰ ਗੋਇਲ ਨੂੰ ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਅਤੇ ਵਾਧੂ ਚਾਰਜ ਸਕੱਤਰ, ਪੰਜਾਬ ਸਕੂਲ ਸਿੱÎਖਿਆ ਬੋਰਡ, ਸ੍ਰੀ ਅਰਵਿੰਦਰ ਪਾਲ ਸਿੰਘ ਸੰਧੂ ਨੂੰ ਵਿਸ਼ੇਸ਼ ਸਕੱਤਰ, ਵਿਧਾਨਕ ਮਾਮਲੇ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਲੇਬਰ, ਸ੍ਰੀ ਸੰਦੀਪ ਹੰਸ ਨੂੰ ਡਿਪਟੀ ਕਮਿਸ਼ਨਰ, ਮੋਗਾ, ਸ੍ਰੀਮਤੀ ਦੀਪਤੀ ਉੱਪਲ ਦੀਆਂ ਸੇਵਾਵਾਂ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ ਵਜੋਂ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ, ਸ੍ਰੀਮਤੀ, ਕੋਮਲ ਮਿੱਤਲ ਦੀਆਂ ਸੇਵਾਵਾਂ ਵਧੀਕ ਕਮਿਸ਼ਨਰ, ਨਗਰ ਨਿਗਮ,

ਅੰਮ੍ਰਿਤਸਰ ਵਜੋਂ ਸਥਾਨਕ ਸਰਕਾਰਾਂ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ ਅਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ, ਅੰਮ੍ਰਿਤਸਰ, ਸ੍ਰੀਮਤੀ ਦੀਪਸ਼ਿਖਾ ਸ਼ਰਮਾ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ, ਬੰਗਾ, ਅਮਰਪ੍ਰੀਤ ਕੌਰ ਸੰਧੂ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ, ਹੁਸ਼ਿਆਰਪੁਰ, ਸ੍ਰੀ ਅਮਿਤ ਕੁਮਾਰ ਪੰਚਾਲ  ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ, ਨਕੋਦਰ, ਸ੍ਰੀ ਅਦਿੱਤਿਆ ਡਾਚਲਵਾਲ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ, ਬੁਢਲਾਡਾ ਅਤੇ ਸ੍ਰੀ ਅਜੈ ਅਰੋੜਾ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ, ਦੂਦਨ ਸਦਨ ਵਿਖੇ ਤੈਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੀ.ਸੀ.ਐਸ. ਅਧਿਕਾਰੀਆਂ ਵਿੱਚ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਸਕੱਤਰ, ਪੰਜਾਬ ਸਬਾਰਡੀਨੇਟ ਸਰਵਿਸਿਜ਼ ਸਲੈਕਸ਼ਨ ਬੋਰਡ, ਸ੍ਰੀ ਕਮਲ ਕੁਮਾਰ ਨੂੰ ਡਿਪਟੀ ਸਕੱਤਰ, ਗ੍ਰਹਿ ਮਾਮਲੇ, ਨਿਆਂ ਅਤੇ ਜੇਲ੍ਹਾਂ ਅਤੇ ਵਾਧੂ ਚਾਰਜ ਸਕੱਤਰ ਪੰਜਾਬ ਰਾਜ ਚੋਣ ਕਮਿਸ਼ਨ, ਸ੍ਰੀ ਰੁਪਿੰਦਰ ਪਾਲ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਫਾਜ਼ਿਲਕਾ, ਸ੍ਰੀਮਤੀ ਮਨਦੀਪ ਕੌਰ ਨੂੰ ਸਹਾਇਕ ਕਮਿਸ਼ਨਰ, (ਜਨਰਲ) ਤਰਨ-ਤਾਰਨ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਤਰਨ-ਤਾਰਨ, ਸ੍ਰੀਮਤੀ ਅਰੀਨਾ ਦੁੱਗਲ ਨੂੰ ਲੈਂਡ ਐਕੂਜਿਸ਼ਨ ਕੁਲੈਕਟਰ, ਗਮਾਡਾ, ਐਸ.ਏ.ਐਸ. ਨਗਰ,

ਸ੍ਰੀਮਤੀ ਸੋਨਮ ਚੌਧਰੀ ਨੂੰ ਅਸਟੇਟ ਅਫ਼ਸਰ, ਗਲਾਡਾ, ਲੁਧਿਆਣਾ ਅਤੇ ਵਾਧੂ ਚਾਰਜ ਲੈਂਡ ਐਕੂਜਿਸ਼ਨ ਕੁਲੈਕਟਰ, ਸੁਧਾਰ ਟਰੱਸਟ, ਲੁਧਿਆਣਾ, ਸ੍ਰੀ ਅਮਰਿੰਦਰ ਸਿੰਘ ਟਿਵਾਣਾ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ, ਬਠਿੰਡਾ ਅਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ, ਮੌੜ, ਸ੍ਰੀ ਜੈ ਇੰਦਰ ਸਿੰਘ ਨੂੰ ਸਹਾਇਕ ਕਮਿਸ਼ਨਰ, (ਜਨਰਲ) ਜਲੰਧਰ ਅਤੇ ਵਾਧੂ ਚਾਰਜ ਅਸਟੇਟ ਅਫ਼ਸਰ, ਜਲੰਧਰ ਵਿਕਾਸ ਅਥਾਰਟੀ, ਜਲੰਧਰ, ਅਨਮਜੋਤ ਕੌਰ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ, ਜੈਤੋਂ, ਸ੍ਰੀ ਸ਼ਿਵਰਾਜ ਸਿੰਘ ਬੱਲ ਨੂੰ ਸਹਾਇਕ ਕਮਿਸ਼ਨਰ, (ਜਨਰਲ) ਅੰਮ੍ਰਿਤਸਰ ਅਤੇ ਵਾਧੂ ਚਾਰਜ ਕਾਰਜਕਾਰੀ ਮੈਜਿਸਟ੍ਰੇਟ, ਅੰਮ੍ਰਿਤਸਰ, ਸ੍ਰੀ ਬਲਜਿੰਦਰ ਸਿੰਘ ਢਿੱਲੋਂ ਨੂੰ ਡਿਪਟੀ ਸਕੱਤਰ, ਇੰਡਸਟਰੀਜ਼ ਅਤੇ ਕਾਮਰਸ ਅਤੇ ਵਾਧੂ ਚਾਰਜ ਜੁਆਇੰਟ ਡਾਇਰੈਕਟਰ, ਇੰਡਸਟਰੀਜ਼ ਅਤੇ ਕਾਮਰਸ ਅਤੇ ਵਾਧੂ ਚਾਰਜ ਡਿਪਟੀ ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਸ੍ਰੀ ਰਣਦੀਪ ਸਿੰਘ ਨੂੰ ਸਹਾਇਕ ਕਮਿਸ਼ਨਰ, (ਜਨਰਲ) ਸੰਗਰੂਰ ਅਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ, ਭਵਾਨੀਗੜ੍ਹ ਵਿਖੇ ਤੈਨਾਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement