ਸਰਕਾਰ ਦੀ ਬੇਰੁਖੀ ਤੋਂ ਅੱਕੇ ਕਾਂਗਰਸੀਆਂ ਨੂੰ ਕੈਪਟਨ ਸੰਦੀਪ ਸੰਧੂ ਅਤੇ ਗੁਰਮੀਤ ਨੇ ਕੀਤਾ ਸ਼ਾਂਤ 
Published : Sep 30, 2018, 4:20 pm IST
Updated : Sep 30, 2018, 4:20 pm IST
SHARE ARTICLE
Congress workers
Congress workers

ਆਪਣੀ ਹੀ ਸਰਕਾਰ ਦੀ ਬੇਰੁਖੀ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਕਾਂਗਰਸੀ ਵਰਕਰਾਂ ਨੇ ਅਪਣਾ ਗੁੱਸਾ ਇਜ਼ਹਾਰ ਕੀਤਾ ਪਰ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ...

ਬਠਿੰਡਾ : ਆਪਣੀ ਹੀ ਸਰਕਾਰ ਦੀ ਬੇਰੁਖੀ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਕਾਂਗਰਸੀ ਵਰਕਰਾਂ ਨੇ ਅਪਣਾ ਗੁੱਸਾ ਇਜ਼ਹਾਰ ਕੀਤਾ ਪਰ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਤੇ ਕਾਂਗਰਸ ਦੇ ਮੁਕਤਸਰ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦੀ ਕਾਬਲੀਅਤ ਦਾ ਹੀ ਇਹ ਨਤੀਜਾ ਹੈ ਕਿ ਉਹ ਅਜਿਹੇ ਰੋਹ ਨੂੰ 7 ਅਕਤੂਬਰ ਦੀ ਕਿੱਲਿਆਂ ਵਾਲੀ ਰੈਲੀ ਦੀ ਊਰਜਾ ਲਈ ਤਬਦੀਲ ਕਰਨ ਵਿਚ ਸਫ਼ਲ ਹੋ ਗਏ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਸਰਕਾਰ ਬਦਲੀ ਨੂੰ ਭਾਵੇਂ ਡੇਢ ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ

Congress workersCongress workers

ਪਰੰਤੂ ਲੰਬੀ ਹਲਕੇ ਦਾ ਆਲਮ ਇਸ ਕਦਰ ਨਿਰਾਲਾ ਹੈ ਕਿ ਅਮਲੀ ਤੌਰ ਤੇ ਇੱਥੇ ਅੱਜ ਵੀ ਬਾਦਲ ਪਰਿਵਾਰ ਦੀ ਹੀ ਹਕੂਮਤ ਜਾਪ ਰਹੀ ਹੈ। ਹਕੀਕਤ ਤਾਂ ਇਹ ਹੈ ਕਿ ਬਾਦਲਾਂ ਦੀ ਵਫ਼ਾਦਾਰੀ ਭਰਨ ਵਾਲੀ ਹੇਠਲੇ ਪੱਧਰ ਦੀ ਸਰਕਾਰੀ ਮਸ਼ੀਨਰੀ ਭਾਵ ਥਾਨਿਆਂ ਤਹਿਸੀਲਾਂ ਤੇ ਪੰਚਾਇਤੀ ਵਿਭਾਗ ਦੇ ਕਿਸੇ ਅਧਿਕਾਰੀ ਕਰਮਚਾਰੀ ਦੀ ਕਾਂਗਰਸ ਦੇ ਆਗੂਆਂ ਵਜੋਂ ਕੀਤੀ ਸਿਕਾਇਤ ਤੇ ਬਦਲੀ ਹੁੰਦੀ ਹੀ ਨਹੀਂ, ਅਗਰ ਭੁੱਲ ਭੁਲੇਖੇ ਹੋ ਵੀ ਜਾਵੇ ਤਾਂ ਕੁੱਝ ਹੀ ਅਰਸੇ ਬਾਅਦ ਉਹ ਨਾਂਹ ਸਿਰਫ਼ ਪੁਰਾਣੀ ਜਗਾਹ ਤੇ ਮੁੜ ਤਾਇਨਾਤ ਹੋ ਜਾਂਦੇ ਹਨ, ਬਲਕਿ ਕਾਂਗਰਸੀਆਂ ਨੂੰ ਚਿੜਾਉਣ ਲਈ ਅਕਾਲੀਆਂ ਨੂੰ ਕਿਤੇ ਵੱਧ ਮਾਣ ਸਨਮਾਨ ਦੇਣ ਲੱਗ ਪੈਂਦੇ ਹਨ।

2002 ਤੋਂ 2007 ਦੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਚੱਲਿਆ ਆ ਰਿਹਾ ਇਹ ਦਸਤੂਰ ਅੱਜ ਵੀ ਜਾਰੀ ਹੈ। ਆਪਣੀ ਭੜਾਸ ਕਢਦਿਆਂ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਵੀ ਕਿਸੇ ਅਧਿਕਾਰੀ ਦਾ ਤਬਾਦਲਾ ਕਰਵਾ ਦਿੰਦੇ ਹਨ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇਕ ਟੈਲੀਫੋਨ ਕਾਲ ਤੇ ਹੀ ਮੁੱਖ ਮੰਤਰੀ ਦਫ਼ਤਰ ਤੇ ਪੁਲਿਸ ਹੈੱਡਕੁਆਟਰ ਦੇ ਸੀਨੀਅਰ ਅਫ਼ਸਰ ਉਸ ਨੂੰ ਮੁੜ ਲੰਬੀ ਹਲਕੇ ਵਿਚ ਤਾਇਨਾਤ ਕਰਨ ਦੇ ਹੁਕਮ ਜਾਰੀ ਕਰਵਾ ਦਿੰਦੇ ਹਨ।

Congress workersCongress workers

ਇਕ ਦੂਜੇ ਨੂੰ ਸਿਆਸੀ ਚਣੌਤੀ ਦੇਣ ਲਈ ਕਾਂਗਰਸ ਤੇ ਅਕਾਲੀ ਦਲ ਨੇ 7 ਅਕਤੂਬਰ ਦੇ ਦਿਨ ਦੋਵਾਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਹਲਕਿਆਂ ਭਾਵ ਲੰਬੀ ਤੇ ਪਟਿਆਲਾ ਵਿਖੇ ਅਲੱਗ ਅਲੱਗ ਰੈਲੀਆਂ ਰੱਖੀਆਂ ਹੋਈਆਂ ਹਨ, ਇਹਨਾਂ ਦੀਆਂ ਤਿਆਰੀਆਂ ਲਈ ਦੋਵਾਂ ਧਿਰਾਂ ਦੇ ਵੱਡੇ ਆਗੂ ਪੂਰੀ ਤਰ੍ਹਾਂ ਸਰਗਰਮ ਹਨ। ਬਠਿੰਡਾ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਪਾਰਲੀਮਾਨੀ ਹਲਕਿਆਂ ਦੀ ਅਕਾਲੀ ਦਲ ਦੀ ਕਮਾਂਡ ਪ੍ਰਕਾਸ਼ ਸਿੰਘ ਬਾਦਲ ਨੇ ਖ਼ੁਦ ਸੰਭਾਲੀ ਹੋਈ ਹੈ, ਜਦੋਂ ਕਿ ਬਾਕੀ ਹਲਕਿਆਂ ਦੀ ਜੁਮੇਵਾਰੀ ਦੂਜੇ ਦਰਜੇ ਦੀ ਲੀਡਰਸ਼ਿਪ ਦੇ ਮੋਢਿਆਂ ਤੇ ਹੈ।

ਕਾਂਗਰਸ ਦੀ ਰੈਲੀ ਦਾ ਸਾਰਾ ਦਾਰੋਮਦਾਰ ਕੁਝ ਸੀਨੀਅਰ ਵਜ਼ੀਰਾਂ ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਜੋ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦੇ ਹੱਥਾਂ ਵਿਚ ਹਨ। ਲੰਬੀ ਰੈਲੀ ਦੇ ਸਬੰਧ ਵਿਚ ਅੱਜ ਸੀਨੀਅਰ ਆਗੂ ਸ੍ਰ: ਮਹੇਸ਼ਇੰਦਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਕਿੱਲਿਆਂਵਾਲੀ ਦੇ ਇਕ ਪੈਲੇਸ ਵਿਚ ਹੋਈ ਮੀਟਿੰਗ ਇਕ ਰੈਲੀ ਦਾ ਰੂਪ ਅਖ਼ਤਿਆਰ ਕਰ ਗਈ।

ਇਸਦਾ ਮੁੱਖ ਕਾਰਨ ਪਿਛਲੇ ਲੰਬੇ ਅਰਸੇ ਤੋਂ ਅੰਦਰੇ ਅੰਦਰ ਸੁਲਘ ਰਿਹਾ ਉਹ ਲਾਵਾ ਸੀ, ਜੋ ਅੱਜ ਕੈਪਟਨ ਸੰਧੂ ਦੀ ਮੌਜੂਦਗੀ ’ਚ ਫਟਿਆ। ਆਮ ਵਰਕਰਾਂ ਵੱਲੋਂ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਦੌਰਾਨ ਸਰਕਾਰੀ ਅਧਿਕਾਰੀਆਂ ਦੇ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਆਪਣੀ ਹੀ ਪਾਰਟੀ ਦੀ ਸਰਕਾਰ ਤੇ ਚਾਂਦਮਾਰੀ ਹੁੰਦੀ ਦੇਖੀ ਗਈ, ਉੱਥੇ ਸੀਨੀਅਰ ਲੀਡਰਸ਼ਿਪ ਦੀ ਭੂਮਿਕਾ ਵੀ ਆਪਣੇ ਕਾਡਰ ਦੀ ਤਰਜਮਾਨੀ ਵਾਲੀ ਸੀ।

7 ਅਕਤੂਬਰ ਦੀ ਰੈਲੀ ਦੀ ਸਫ਼ਲਤਾ ਬਾਰੇ ਕੈਪਟਨ ਸੰਧੂ ਵੱਲੋਂ ਕੀਤੀ ਅਪੀਲ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਜਦ ਖੁੱਡੀਆਂ ਨੇ ਕਿਹਾ ਕਿ ਕਾਂਗਰਸੀ ਵਰਕਰ ਪਾਰਟੀ ਤੋਂ ਬਾਗੀ ਹੋਣ ਬਾਰੇ ਸੋਚ ਵੀ ਨਹੀਂ ਸਕਦੇ, ਤਾਂ ਭੀੜ ਨੇ ਜੈਕਾਰਿਆਂ ਦੀ ਸੂਰਤ ਵਿਚ ਆਪਣੇ ਆਗੂ ਦੀ ਹਿਮਾਇਤ ਕੀਤੀ। ਵਰਕਰਾਂ ਨੇ ਪ੍ਰਣ ਕੀਤਾ ਕਿ 7 ਅਕਤੂਬਰ ਦੀ ਰੈਲੀ ਲਈ ਉਹ ਅੱਜ ਤੋਂ ਹੀ ਦਿਨ ਰਾਤ ਇਕ ਕਰ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement