
ਪੰਜਾਬੀ ਮਾਂ ਬੋਲੀ ‘ਤੇ ਹੰਸ ਰਾਜ ਹੰਸ ਦਾ ਬਿਆਨ
ਅੰਮ੍ਰਿਤਸਰ: ਦੇਸ਼ਾ ਵਿਦੇਸ਼ਾਂ ਵਿਚ ਜਿੱਥੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬੀ ਮਾਂ ਬੋਲੀ ‘ਤੇ ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਗੁਰੂਆਂ ਦੀ ਬੋਲੀ ਕਦੇ ਖ਼ਤਮ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ‘ਤੇ ਗੁਰਦਾਸ ਮਾਨ ਖ਼ੁਦ ਹੀ ਆਪਣਾ ਸਪਸ਼ਟੀਕਰਨ ਦੇਣਗੇ।
Hans Raj Hans
ਉੱਥੇ ਹੀ ਉਹਨਾਂ ਕਿਹਾ ਕਿ ਮੈਨੂੰ ਪੰਜਾਬੀ ਹੋਣ ‘ਤੇ ਬਹੁਤ ਮਾਣ ਹੈ ਅਤੇ ਉਹ ਹਮੇਸ਼ਾਂ ਮਾਂ ਬੋਲੀ ਦਾ ਪ੍ਰਚਾਰ ਕਰਦੇ ਰਹਿਣਗੇ। ਦੱਸਯਯੋਗ ਹੈ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਲਈ ਵਧੀਆ ਗੀਤਾ ਗਾਏ ਅਤੇ ਪੂਰੀ ਦੁਨੀਆਂ ਵਿੱਚ ਮਾਂ ਬੋਲੀ ਦਾ ਸਤਿਕਾਰ ਵਧਾਉਣ ਦੇ ਲਈ ਯਤਨ ਕੀਤੇ ਪਰ ਅੱਜ ਉਹੀ ਗੁਰਦਾਸ ਮਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਪ੍ਰੋਫ਼ੈਸਰ ਹੁਕਮਚੰਦ ਦੀ ਬੋਲੀ ਬੋਲਦੇ ਨਜ਼ਰ ਆ ਰਹੇ ਹਨ।
Gurdas Maan
ਦਰਅਸਲ, ਜਿੱਥੇ ਅਮਿਤ ਸ਼ਾਹ ਅਤੇ ਪ੍ਰੋਫ਼ੈਸਰ ਹੁਕਮਚੰਦ ਵੱਲੋਂ ਇੱਕ ਦੇਸ਼ ਇੱਕ ਬੋਲੀ ਹਿੰਦੀ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਸੀ। ਉੱਥੇ ਹੀ ਗੁਰਦਾਸ ਮਾਨ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਮਾਨ ਕੈਨੇਡਾ ਦੇ ਰੇਡੀਓ 'ਤੇ ਇੰਟਰਵਿਊ ਦੌਰਾਨ ਕਹਿ ਰਹੇ ਹਨ ਕਿ ਜਦੋਂ ਅਸੀਂ ਹਿੰਦੀ ਫਿਲਮਾਂ ਦੇਖ ਸਕਦੇ ਹਾਂ ਤਾਂ ਫਿਰ ਪੂਰੇ ਦੇਸ਼ 'ਚ ਹਿੰਦੀ ਲਾਗੂ ਹੋਣ ਨਾਲ ਕੀ ਫ਼ਰਕ ਪੈਂਦਾ ਹੈ।
Gurdas Maan
ਇੰਨਾ ਹੀ ਨਹੀਂ ਮਾਨ ਨੇ ਕਿਹਾ ਕਿ ਜੇ ਅਸੀ ਆਪਣੀ ਮਾਂ ਦਾ ਖਿਆਲ ਰੱਖ ਸਕਦੇ ਹਾਂ ਤਾਂ ਮਾਸੀ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ? ਦੱਸ ਦੇਈਏ ਕਿ ਗੁਰਦਾਸ ਮਾਨ ਦੀ ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤਿਆ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ ਗੁਰਦਾਸ ਮਾਨ ਦਾ ਡਟਵਾਂ ਵਿਰੋਧ ਕਰਕੇ ਲਾਹਨਤਾਂ ਪਾਈਆ ਜਾ ਰਹੀਆਂ ਹਨ।
ਲੋਕਾਂ ਵੱਲੋਂ ਕੁਮੈਟ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦਾਸ ਮਾਨ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਪੰਜਾਬ ਦੇ ਸਰੋਤਿਆ ਦੀ ਬਦੋਲਤ ਹੀ ਹੀਰੋਂ ਬਣਿਆ ਸੀ। ਇੰਨਾਂ ਹੀ ਨਹੀਂ ਲੋਕਾਂ ਨੇ ਇਹ ਵੀ ਕਿਹਾ ਪੰਜਾਬੀ ਦੇ ਸਤਿਕਾਰ ਲਈ ਪੰਜਾਬੀਆਂ ਦਾ ਸੰਘਰਸ਼ ਵੱਡਾ ਹੈ ਜਿਸ ਅੱਗੇ ਮਾਨ ਦੀ ਕੋਈ ਔਕਾਤ ਨਹੀਂ ਰਹਿਣੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।