ਨਾਭਾ ਦੇ ਰੋਟਰੀ ਕਲੱਬ ਵਿਖੇ ਪੁੱਜੇ ਸਾਧੂ ਸਿੰਘ ਧਰਮਸੋਤ
Published : Sep 30, 2019, 10:58 am IST
Updated : Sep 30, 2019, 10:58 am IST
SHARE ARTICLE
Sadhu Singh Dharmasot
Sadhu Singh Dharmasot

ਨਾਭਾ ਵਿਖੇ ਰੋਟਰੀ ਕਲੱਬ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਸਮਾਗਮ ਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ

ਨਾਭਾ  : ਨਾਭਾ ਵਿਖੇ ਰੋਟਰੀ ਕਲੱਬ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਸਮਾਗਮ ਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਨਵੇਂ ਬਣੇ ਰੋਟਰੀ ਕਲੱਬ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਨਾਭਾ ਹਲਕੇ ਦੇ ਵੱਖ-ਵੱਖ ਖੇਤਰਾ ਵਿਚ ਅਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਵਿਚ ਸਭ ਤੋ ਛੋਟੀ ਉਮਰ ਦੀ ਵਿਦਿਆਰਥਣ ਕੀਰਤੀ ਬਾਸਲ ਨੂੰ ਵਿਸੇਸ ਸਨਮਾਨਿਤ ਕੀਤਾ ਕਿਉਂਕਿ ਇਸ ਵਿਦਿਆਰਥਣ ਨੇ ਇੰਗਲਿਸ ਵਿਚ ਕਿਤਾਬ ਲਿਖੀ ਹੈ, ਜਿਸ ਦਾ ਨਾਮ ਹੈ ਵਿਰੋਨਿਕਾ ਐਡ ਦਾ ਗੋਲਡਨ ਡੋਰ ਹੈ।

Sadhu Singh DharmasotSadhu Singh Dharmasot

ਇਸ ਕਿਤਾਬ ਵਿਚ ਇਹ ਦਰਸਾਇਆ ਗਿਆ ਹੈ ਕਿ ਬੱਚਿਆ ਅਤੇ ਮਾਪਿਆ ਵਿਚ ਵੱਧ ਰਹੀ ਦੂਰੀ ਨੂੰ ਕਿਵੇਂ ਨਜ਼ਦੀਕ ਲਿਆਦਾ ਜਾਵੇ। ਸਮਾਗਮ ਦੋਰਾਨ ਉੱਘੇ ਸੂਫੀ ਕਲਾਕਾਰ ਮਾਣਕ ਅਲੀ ਨੇ ਅਪਣੀ ਗਾਇਕੀ ਦੇ ਨਾਲ ਖੂਬ ਰੰਗ ਬੰਨੇ। ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਰੋਟਰੀ ਕਲੱਬ ਦੇ ਪ੍ਰਧਾਨ ਰਜਨੀਸ ਕੁਮਾਰ ਸੈਟੀ ਨੂੰ ਮੈ ਵਧਾਈਆ ਦਿੰਦਾ ਹਾਂ ਜੋ ਦੂਸਰੀ ਵਾਰ ਕਲੱਬ ਦੇ ਪ੍ਰਧਾਨ ਬਣੇ ਹਨ। ਧਰਮਸੋਤ ਨੇ ਜ਼ਿਮਨੀ ਚੋਣ ਅਤੇ ਹਰਿਆਣਾ ਵਿਚ ਅਕਾਲੀ ਦਲ ਅਤੇ ਬੀਜੇਪੀ ਗੱਠਜੋੜ ਨੂੰ ਲੈ ਕੇ ਖੂਬ ਰਗੜੇ ਲਗਾਏ ਅਤੇ ਧਰਮਸੋਤ ਨੇ ਜਲਾਲਾਬਾਦ ਸੀਟ ਬਚਾਉਣ ਲਈ ਸੁਖਬੀਰ ਬਾਦਲ ਨੂੰ ਚੈਲਜ ਕੀਤਾ।

Sadhu Singh DharmasotSadhu Singh Dharmasot

ਇਸ ਮੌਕੇ ਤੇ ਨਵ ਨਿਯੁਕਤ ਰੋਟੀ ਕਲੱਬ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਕਿਹਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨਗੀ ਦੀ ਟਰਨ ਵਾਈਜ਼ ਪ੍ਰਧਾਨਗੀ ਦੀ ਚੋਣ ਕਰਦੇ ਹਾਂ ਇਸ ਵਾਰ ਮੈਨੂੰ ਪ੍ਰਧਾਨਗੀ ਦੀ ਤਾਜਪੋਸ਼ੀ ਦਿੱਤੀ ਗਈ ਹੈ ਰੋਟਰੀ ਕਲੱਬ ਵੱਲੋਂ ਅਸੀਂ ਜ਼ਰੂਰਤਮੰਦ ਬੱਚਿਆਂ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਾਂ।ਇਸ ਮੌਕੇ ਤੇ ਛੋਟੀ ਉਮਰ ਦੀ ਵਿਦਿਆਰਥਣ ਕੀਰਤੀ ਬਾਸਲ ਨੇ ਕਿਹਾ ਕਿ ਮੈ ਉਡੀਕ ਕਰ ਰਹੀ ਸੀ।

Sadhu Singh DharmasotSadhu Singh Dharmasot

ਮੈਂ ਕਦੋ ਦਸਵੀਂ ਪਾਸ ਕਰਾ ਅਤੇ ਫਿਰ ਇੱਕ ਕਿਤਾਬ ਲਿਖਾ ਇਹ ਕਿਤਾਬ ਵਿਚ ਇਹ ਦਰਸਾਇਆ ਗਿਆ ਹੈ ਕਿ ਬੱਚਿਆ ਅਤੇ ਮਾਪਿਆ ਵਿਚ ਵੱਧ ਰਹੀ ਦੂਰੀ ਨੂੰ ਕਿਵੇਂ ਨਜ਼ਦੀਕ ਲਿਆਂਦਾ ਜਾਵੇ ਅਤੇ ਮਾਪੇ ਬੱਚਿਆ ਦੀ ਗੱਲ ਮੰਨਣ ਅਤੇ ਬੱਚੇ ਮਾਪਿਆਂ ਦੀ ਇਸ ਨੂੰ ਲਿਖਣ ਲਈ ਮੇਰੇ ਮਾਤਾ-ਪਿਤਾ ਅਤੇ ਭਰਾ ਦਾ ਵੱਡਾ ਯੋਗਦਾਨ ਹੈ। ਮੈਨੂੰ ਜੋ ਸਨਮਾਨ ਮਿਲਿਆ ਹੈ ਮੈਂ ਬਹੁਤ ਖੁਸ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement