
ਬਹਿਬਲ ਕਾਂਡ : ਗੋਲੀ ਕਾਂਡ ਦੇ ਸ਼ਹੀਦ ਪਰਵਾਰ ਆਈ.ਜੀ ਕੁੰਵਰ ਪ੍ਰਤਾਪ ਦੇ ਹੱਕ 'ਚ ਡਟੇ
ਪੀੜਤ ਪਵਾਰਾਂ ਨੂੰ ਇਨਸਾਫ਼ ਲਈ ਜਾਂਚ ਟੀਮ ਵਿਚ ਨਾ ਹੋਵੇ ਤਬਦੀਲੀ : ਖਾਰਾ ਤੇ ਸੁਖਰਾਜ
ਬਠਿੰਡਾ, 29 ਸਤੰਬਰ (ਸੁਖਜਿੰਦਰ ਮਾਨ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਇਨਸਾਫ਼ ਦੀ ਉਮੀਦ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨ ਦੌਰਾਨ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦੇ ਪਰਵਾਰਾਂ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਮੁਅੱਤਲ ਆਈ.ਜੀ ਪਰਮਰਾਜ ਉਮਰਾਨੰਗਲ ਨੂੰ ਇਸ ਕਾਂਡ 'ਚ ਨਾਮਜ਼ਦ ਕਰਨ ਦੀ ਸ਼ਲਾਘਾ ਕੀਤੀ ਹੈ। ਅੱਜ ਇਥੇ ਉਘੇ ਵਕੀਲ ਹਰਪਾਲ ਸਿੰਘ ਖ਼ਾਰਾ ਦੇ ਚੈਂਬਰ ਵਿਚ ਕੀਤੀ ਇਕ ਪ੍ਰੈਸ ਦੌਰਾਨ ਐਡਵੋਕੇਟ ਖਾਰਾ ਅਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਮਾਮਲੇ ਦੀ ਜਾਂਚ ਕਰ ਰਹੇ ਆਈ.ਜੀ ਕੁੰਵਰਪ੍ਰਤਾਪ ਸਿੰਘ ਦੇ ਹੱਕ ਵਿਚ ਡਟਦੇ ਹੋਏ ਉਨ੍ਹਾਂ ਨੂੰ ਇਸ ਟੀਮ ਵਿਚੋਂ ਹਟਾਉਣ ਦੀ ਮੰਗ ਰੱਦ ਕਰ ਦਿਤੀ ਹੈ। ਇੰਨ੍ਹਾਂ ਨੇ ਦਾਅਵਾ ਕੀਤਾ ਕਿ ਕੁੰਵਰ ਪ੍ਰਤਾਪ ਸਿੰਘ ਹੀ ਇਸ ਕਾਂਡ ਨੂੰ ਅੰਜਾਮ ਤੱਕ ਪਹੁੰਚਾ ਸਕਦੇ ਹਨ ਪ੍ਰੰਤੂ ਕਥਿਤ ਦੋਸ਼ੀ ਜਾਂਚ ਭਟਕਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਹੇ ਹਨ, ਜਿਨ੍ਹਾਂ ਤੋਂ ਪੰਜਾਬ ਸਰਕਾਰ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੁਖਰਾਜ ਸਿੰਘ ਅਤੇ ਉਨ੍ਹਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਕਥਿਤ ਦੋਸ਼ੀ ਧਿਰ ਵਲੋਂ ਉਕਤ ਅਧਿਕਾਰੀ ਦੀ ਬਦਲੀ ਕਰਨ ਨਾਲ ਪੀੜਤ ਧਿਰ ਅਤੇ ਸਮੁੱਚੀ ਸਿੱਖ ਸੰਗਤ ਦੇ ਦਿਲਾਂ ਨੂੰ ਬਹੁਤ ਡੂੰਘੀ ਸੱਟ ਲੱਗੇਗੀ। ਉਨ੍ਹਾਂ ਇਸ ਕੇਸ ਦਾ ਨਿਪਟਾਰਾ ਜimageਲਦੀ ਤੋਂ ਜਲਦੀ ਕਰਨ ਲਈ ਵੀ ਕਿਹਾ ਤਾਂ ਜਨਤਾ ਦਾ ਨਿਆਂ ਪ੍ਰਣਾਲੀ ਉਪਰ ਵਿਸ਼ਵਾਸ ਬਣਿਆ ਰਹੇ।