ਕਿਸਾਨ ਜਥੇਬੰਦੀ ਵਲੋਂ ਨਵੇਂ ਜਨ ਅੰਦੋਲਨ ਦਾ ਐਲਾਨ
Published : Sep 30, 2020, 2:23 am IST
Updated : Sep 30, 2020, 2:23 am IST
SHARE ARTICLE
image
image

ਕਿਸਾਨ ਜਥੇਬੰਦੀ ਵਲੋਂ ਨਵੇਂ ਜਨ ਅੰਦੋਲਨ ਦਾ ਐਲਾਨ

ਰਿਲਾਇੰਸ ਪੰਪ, ਜੀਉ ਸਿਮ, ਕਾਰਪੋਰੇਟ ਦੇ ਡੱਬਾ ਬੰਦ ਤੇ ਬ੍ਰਾਂਡਿਡ ਮਾਲ ਦਾ ਬਾਈਕਾਟ ਕਰਨ ਲਈ ਕਿਹਾ
 

ਅੰਮ੍ਰਿਤਸਰ, 29 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਸਮੂਹ ਜਨਤਾ ਨੂੰ ਅੱਜ ਦੇ ਰੇਲ ਰੋਕੋ ਅੰਦੋਲਨ ਦੇ 6ਵੇਂ ਦਿਨ 'ਚ ਦਾਖ਼ਲ ਹੋਣ 'ਤੇ ਅਪੀਲ ਕੀਤੀ ਗਈ ਕਿ ਦੇਸ਼ ਦੀਆਂ ਸਰਕਾਰਾਂ ਨੂੰ ਕਾਰਪੋਰੇਟ ਘਰਾਣੇ ਚਲਾ ਕੇ ਅਪਣੇ ਨਿਜੀ ਹਿਤਾਂ ਲਈ ਵਰਤ ਰਹੇ ਹਨ ਅਤੇ ਦੇਸ਼ ਦਾ ਸਮੁੱਚਾ ਧਨ ਅਪਣੇ ਕਬਜ਼ੇ ਹੇਠ ਕਰ ਕੇ ਦੇਸ਼ ਦੇ ਪੂੰਜੀਪਤੀਆਂ ਦੀ ਪਹਿਲੀ ਕਤਾਰ ਵਿਚ ਖੜੇ ਹੋ ਕੇ ਦੇਸ਼ ਦੀ ਮੰਡੀ, ਬਾਜ਼ਾਰ ਤੇ ਦੇਸ਼ ਦੇ ਸਾਧਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਸਾਰੇ ਦੇਸ਼ ਵਿਰੋਧੀ ਫ਼ੈਸਲੇ ਕੇਂਦਰ ਵਿਚ ਭਾਜਪਾ ਸਰਕਾਰ ਕੋਲੋਂ ਦਬਾਅ ਬਣਾ ਕੇ ਅਪਣੇ ਹਿਤ ਵਿਚ ਕਰਵਾ ਰਹੇ ਹਨ।
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਸ ਲਈ ਸਮੂਹ ਦੇਸ਼ ਵਾਸੀ ਅੰਬਾਨੀ, ਅਡਾਨੀ, ਰਿਲਾਇੰਸ ਸਮੇਤ ਕਾਰਪੋਰੇਟ ਘਰਾਣਿਆਂ ਦੇ ਡੱਬਾ ਬੰਦ ਤੇ ਬ੍ਰਾਂਡਿਡ ਮਾਲ ਦਾ ਪੂਰਨ ਤੌਰ 'ਤੇ ਬਾਈਕਾਟ ਕਰਨ। ਪੰਜਾਬ ਵਿਚ ਲਘੂ ਉਦਯੋਗ ਤੇ ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹਤ ਕੀਤਾ ਜਾਵੇ ਤੇ ਦੇਸੀ ਮਾਲ ਦੀ ਵਰਤੋਂ ਕੀਤੀ ਜਾਵੇ। ਜਥੇਬੰਦੀ ਵਲੋਂ ਪੂਰੇ ਭਾਰਤ ਵਿਚ ਵਸਦੇ ਗਾਇਕਾਂ , ਐਕਟਰਾਂ, ਬੁਧੀਜੀਵੀਆਂ, ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ,ਕਿਰਤੀ ਲੋਕ ਤੇ ਸਾਰੀਆਂ ਜਥੇਬੰਦੀਆਂ ਨੂੰ ਰਿਲਾਇੰਸ ਤੇ ਜੀਉ ਸਿਮ ਦਾ ਬਾਈਕਾਟ ਕਰਨ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ।ਅੱਜ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ,ਲਖਵਿੰਦਰ ਸਿੰਘ ਵਰਿਆਮ,ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅੱਜ ਰੇਲ ਰੋਕੋ ਅੰਦੋਲਨ 6ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਜੋ ਲਗਾਤਾਰ ਕਾਮਯਾਬੀ ਵਲ ਵਧ ਰਿਹਾ ਹੈ। ਜਥੇਬੰਦੀ ਨੇ ਕਿਹਾ ਕਿ 1 ਅਕਤੂਬਰ ਤੋਂ ਹਫ਼ਤਾ ਸਾਂਝੇ
ਸੰਘਰਸ਼ ਨੂੰ ਸਮਰਪਤ ਮਨਾਵੇਗੀ। ਰਾਜਸਥਾਨ ਵਿਚ ਕਾਂਗਰਸ ਸਰਕਾਰ ਵਲੋਂ ਰੋਜ਼ਗਾਰ ਮੰਗ ਰਹੇ ਬੇਰੁਜ਼ਗਾਰਾਂ 'ਤੇ ਕੀਤੇ ਲਾਠੀਚਾਰਜ ਅਤੇ ਗੋਲੀ ਚਲਾ ਕੇ 2 ਬੇਰੋਜ਼ਗਾਰਾਂ ਦੀ ਮੌਤ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਹਰਬਿੰਦਰ ਸਿੰਘ ਭਲਾਈਪੁਰ, ਚਰਨ ਸਿੰਘ ਕਲੇਰਘੁਮਾਣ, ਅਜੀਤ ਸਿੰਘ ਠੱਠੀਆਂ, ਅਮਰਦੀਪ ਸਿੰਘ ਗੋਪੀ, ਕੰਵਲਜੀਤ ਸਿੰਘ ਜੋਧਾਨਗਰੀ, ਸੁਖਦੇਵ ਸਿੰਘ ਚਾਟੀਵਿੰਡ, ਗੁਰਦੇਵ ਸਿੰਘ ਵਰਪਾਲ, ਕੰਵਲਜੀਤ ਸਿੰਘ ਵੰਨਚੜੀ ਆਦਿ ਨੇ ਵੀ ਸੰਬੋਧਨ ਕੀਤਾ।



ਕਿਸਾਨ ਜਥੇਬੰਦੀਆਂ ਅੰਮ੍ਰਿਤਸਰ ਸਥਿਤ ਰੇਲਵੇ ਫ਼ਾਟimageimageਕ ਕੋਲ ਧਰਨਾ ਦਿੰਦੀਆਂ ਹੋਈਆਂ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement