
ਪਿਸਤੌਲ ਦੀ ਨੋਕ 'ਤੇ 8 ਤੋਲੇ ਸੋਨਾ ਲੁੱਟਣ ਵਾਲੇ ਪੁਲਿਸ ਵਲੋਂ ਕਾਬੂ
ਮੋਗਾ, 29 ਸਤੰਬਰ (ਗੁਰਜੰਟ ਸਿੰਘ): ਬੀਤੇ ਐਤਵਾਰ ਨੂੰ ਸਰਾਫ਼ਾ ਬਾਜ਼ਾਰ ਵਿਖੇ ਕਾਰੀਗਰ ਪਾਸੋ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ਉਤੇ 8 ਤੋਲੇ ਸੋਨੇ ਦੀ ਲੁੱਟ ਕੀਤੀ ਗਈ ਸੀ, ਇਸ ਕੇਸ ਨੂੰ ਸੁਲਝਾਉਂਦਿਆਂ ਮੋਗਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ ਹਰਮਨਬੀਰ ਸਿੰਘ ਨੇ ਦਸਿਆ ਕਿ ਇਸ ਕੇਸ ਸਬੰਧੀ ਬਰਜਿੰਦਰ ਸਿੰਘ ਉਪ ਕਪਤਾਨ ਪੁਲਿਸ ਦੀ ਅਗਵਾਈ ਹੇਠ ਐਸ.ਆਈ. ਸੰਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸਾਉਥ ਮੋਗਾ ਵਲੋਂ ਅਪਣੀ ਟੀਮ ਨਾਲ ਸੀਸੀਟੀਵੀ ਫੁਟੇਜ਼ ਦੇ ਆਧਾਰ ਉਤੇ ਮੁਕੱਦਮੇ ਦੇ ਦੋਸ਼ੀਆਂ ਦਾ ਸੁਰਾਗ ਲਗਾਇਆ ਗਿਆ ਅਤੇ ਇਹ ਵਾਰਦਾਤ ਕਰਨ ਸਬੰਧੀ ਰਣਜੀਤ ਸਿੰਘ, ਹਰਪ੍ਰੀਤ ਸਿੰਘ ਵਾਸੀਆਂਨ ਖੁਖਰਾਣਾ, ਰਾਜਨ ਨੂੰ ਕਾਬੂ ਕਰ ਲਿਆ ਗਿਆ ਜਿਸ ਉਤੇ ਰਣਜੀਤ ਸਿੰਘ ਅਤੇ ਰਾਜਨ ਵਾਸੀ ਮੋਗਾ ਪਾਸੋਂ ਖੋਹ ਕੀਤਾ ਸੋਨਾ ਅਤੇ ਰਿਵਾਲਵਰ 32 ਬੋਰ ਸਮੇਤ ਚਾਰ ਜ਼ਿੰਦਾ ਕਾਰਤੂਸ ਬ੍ਰਾਮਦ ਕੀਤਾ ਗਿਆ ਹੈ, ਜੋ ਕਿ ਇਹ ਰਿਵਾਲਵਰ ਮੁਲਜ਼ਮ ਰਣਜੀਤ ਸਿੰਘ ਦੇ ਪਿਤਾ ਹਰਨੇਕ ਸਿੰਘ ਦਾ ਲਾਇਸੰਸੀ ਰਿਵਾਲਵimageਰ ਹੈ।