
ਇਸ ਵਾਰ ਦਿਵਾਲੀ ਅਤੇ ਈਦ ਮਾਸਕ ਵਾਲੀ : ਵੀ.ਕੇ. ਪਾਲ
ਨਵੀਂ ਦਿੱਲੀ, 29 ਸਤੰਬਰ : ਕੇਂਦਰ ਸਰਕਾਰ ਵਲੋਂ ਅਨਲਾਕ ਦੇ ਪੰਜਵੇਂ ਪੜਾਅ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਅਨਲਾਕ-4 ਬੁੱਧਵਾਰ ਨੂੰ ਖ਼ਤਮ ਹੋ ਰਿਹਾ ਹੈ। ਅੱਜ ਨੀਤੀ ਕਮਿਸ਼ਨ ਦੇ ਮੈਂਬਰ ਵੀ.ਕੇ. ਪਾਲ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ 'ਚ ਜ਼ਿਆਦਾ ਚੌਕਸੀ ਵਰਤਣ ਦੀ ਜ਼ਰੂਰਤ ਹੈ। ਉਥੇ ਹੀ ਦੂਜੇ ਪਾਸੇ ਸਿਹਤ ਮੰਤਰਾਲਾ ਨੇ ਦੂਜਾ ਸੀਰੋ ਸਰਵੇ ਪੇਸ਼ ਕੀਤਾ ਹੈ। ਆਈ.ਸੀ.ਐਮ.ਆਰ. ਸੀਰੋ ਸਰਵੇ 'ਚ ਕਿਹਾ ਹੈ ਕਿ 10 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ 15 ਵਿਅਕਤੀਆਂ 'ਚੋਂ ਇਕ ਨੂੰ ਅਗਸਤ 2020 ਤਕ ਸਾਰਸ-ਸੀ.ਓ.ਵੀ.2 ਦੀ ਚਪੇਟ 'ਚ ਆਉਣ ਦਾ ਖ਼ਦਸ਼ਾ ਹੈ। ਵੀ.ਕੇ. ਪਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਆਉਣ ਵਾਲੇ ਮਹੀਨਿਆਂ 'ਚ, ਅਸੀਂ ਕੋਰੋਨਾ
image