ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਆਸ਼ੂ
Published : Sep 30, 2021, 8:15 pm IST
Updated : Sep 30, 2021, 8:15 pm IST
SHARE ARTICLE
Bharat Bhushan Ashu
Bharat Bhushan Ashu

ਕਪੂਰਥਲਾ ਦੇ ਗੋਪਾਲ ਰਾਈਸ ਮਿੱਲ ਤੋਂ 12000 ਬੋਰੀਆਂ ਚਾਵਲ ਬਰਾਮਦ

 

ਚੰਡੀਗੜ੍ਹ:  ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਕਪੂਰਥਲਾ ਦੇ ਗੋਪਾਲ ਰਾਈਸ ਮਿੱਲ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਗੈਰਕਾਨੂੰਨੀ ਤੌਰ ‘ਤੇ ਜਮ੍ਹਾਂ ਕੀਤੀਆਂ 12000 ਬੋਰੀਆਂ ਚਾਵਲ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਦੀ ਕੀਮਤ 2 ਕਰੋੜ ਬਣਦੀ ਹੈ।  

 

ASHU WARNS OF STRINGENT ACTION AGAINST BOGUS PADDY MILLING PADDY

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਗੋਪਾਲ ਰਾਈਸ ਮਿੱਲ ਬੰਦ ਪਈ ਸੀ ਅਤੇ ਇਹ ਦੇਵਕੀ ਨੰਦਨ ਅਗਰਵਾਲ  ਦੀ ਮਲਕੀਅਤ ਹੈ। ਇਹ ਮਿੱਲ ਮਾਲਕ ਦੇਸ਼ ਦੇ ਦੂਸਰੇ ਰਾਜਾਂ ਤੋਂ ਜਨਤਕ ਵੰਡ ਵਾਲੇ ਚਾਵਲਾਂ ਨੂੰ    ਕਾਵਿਆਂਸ਼ ਟਰੇਡਿੰਗ , ਖੁਸ਼ੀ ਐਗਰੋ ਅਤੇ ਉਮਾਂਸੂ ਕੰਪਨੀ ਦੇ ਨਾਮ ਦੀਆਂ ਫਰਮਾ ਦੇ ਨਾਮ ਪੰਜਾਬ ਵਿੱਚ ਲਿਆ ਕੇ ਦੂਸਰੇ ਮਿੱਲਰਜ਼ ਨੂੰ ਸਪਲਾਈ ਕਰਦਾ ਸੀ।

 

 

ASHU WARNS OF STRINGENT ACTION AGAINST BOGUS PADDY MILLING PADDY

 

ਉਨ੍ਹਾਂ ਦੱਸਿਆ ਕਿ ਅੱਜ ਕੋਟਕਪੂਰਾ ਦੇ  ਕ੍ਰਿਸ਼ਨਾ ਰਾਈਸ ਮਿਲ ਵਿਖੇ ਛਾਪਾ ਮਾਰਕੇ 4000 ਬੈਗ ਚਾਵਲ ਅਤੇ 3800 ਬੈਗ ਪਰਮਲ ਵੀ ਬਰਾਮਦ ਕੀਤੇ ਗਏ ਹਨ।
 ਉਹਨਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਬੀਤੇ ਇੱਕ ਹਫ਼ਤੇ ਦੌਰਾਨ ਬੋਗਸ ਬਿਲਿੰਗ ਲਈ ਰੱਖੀਆਂ ਗਈਆਂ 42161 ਬੋਰੀਆਂ ਚਾਵਲ/ਝੋਨਾ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਕਿਸਾਨ ਇੰਡਸਟ੍ਰੀਜ਼ ਜਲਾਲਾਬਾਦ, ਫ਼ਾਜਿਕਲਾ ਤੋਂ 23000 ਬੋਰੀਆਂ ਚਾਵਲ, ਵਾਸੂਦੇਵ ਰਾਈਸ ਮਿੱਲ ਜਲੰਧਰ ਤੋਂ 1336 ਬੋਰੀਆਂ ਚਾਵਲ, ਗੋਲਡਨ ਰਾਈਸ ਮਿੱਲ, ਬਾਘਾ ਪੁਰਾਣਾ ਤੋਂ 1112 ਬੋਰੀਆਂ ਚਾਵਲ ਦਾ ਬਿੱਲ ਬਰਾਮਦ ਕੀਤਾ ਗਿਆ ਜਦਕਿ ਮਿੱਲ ਵਿੱਚ ਚਾਵਲ ਮੌਜੂਦ ਨਹੀਂ ਸੀ।

 

 

ASHU WARNS OF STRINGENT ACTION AGAINST BOGUS PADDY MILLINGPADDY

ਇਸ ਤੋਂ ਇਲਾਵਾ ਲੱਛਮੀ ਰਾਈਸ ਮਿੱਲ, ਰਾਮਪੂਰਾ ਫੂਲ ਬਠਿੰਡਾ ਤੋਂ 6953 ਥੈਲੇ ਨੱਕੂ ਅਤੇ 6060 ਨਕਾਰੇ ਗਏ ਚਾਵਲਾਂ ਦੇ ਥੈਲੇ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਬਾਵਾ ਰਾਈਸ ਮਿੱਲ ਰਾਮਪੂਰਾ ਫੂਲ ਬਠਿੰਡਾ ਤੋਂ 3000 ਥੈਲੇ ਨੱਕੂ ਅਤੇ 700 ਨਕਾਰੇ ਗਏ ਚਾਵਲਾਂ ਦੇ ਥੈਲੇ ਬਰਾਮਦ ਕੀਤੇ ਗਏ। ਖੁਰਾਕ ਮੰਤਰੀ ਨੇ ਕਿਹਾ ਸੂਬੇ ਸਰਕਾਰ ਝੋਨੇ ਦੀ ਬੋਗਸ ਮਿਲਿੰਗ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ ਅਤੇ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਆਪਣੇ ਅਧੀਨ ਆਉਦੇ ਸਟੋਰਾਂ ਅਤੇ ਮਿੱਲਾਂ ਦੀ ਚੋਕਸੀ ਨਾਲ ਨਿਗਰਾਨੀ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement