ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਫਿਰ ਕੀਤੇ ਕਈ ਵੱਡੇ ਐਲਾਨ, ਦਿੱਤੀਆਂ 6 ਗਰੰਟੀਆਂ 
Published : Sep 30, 2021, 12:41 pm IST
Updated : Sep 30, 2021, 12:41 pm IST
SHARE ARTICLE
Arvind Kejriwal
Arvind Kejriwal

ਪੰਜਾਬ ਦੇ ਹਰ ਵਿਅਕਤੀ ਨੂੰ ਵਧੀਆ ਅਤੇ ਮੁਫ਼ਤ ਇਲਾਜ ਮਿਲੇਗਾ  

 

ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ ਤੇ ਕੱਲ੍ਹ ਉਹਨਾਂ ਦਾ ਪੰਜਾਬ ਦੌਰੇ ਦਾ ਪਹਿਲਾਂ ਦਿਨ ਸੀ। ਕੱਲ੍ਹ ਵੀ ਉਹਨਾਂ ਨੇ ਕਈ ਅਹਿਮ ਐਲਾਨ ਕੀਤੇ ਸਨ ਤੇ ਅੱਜ ਇਕ ਵਾਰ ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਪੰਜਾਬ ਲਈ ਛੇ ਗਾਰੰਟੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਇੱਕ ਗਾਰੰਟੀ ਹੋਰ ਵੀ ਦਿੱਤੀ ਹੈ। 

Arvind Kejriwal Arvind Kejriwal

1.ਪੰਜਾਬ ਦੇ ਹਰ ਵਿਅਕਤੀ ਨੂੰ ਵਧੀਆ ਅਤੇ ਮੁਫ਼ਤ ਇਲਾਜ ਮਿਲੇਗਾ  
2. ਪੰਜਾਬ ਵਿਚ ਸਾਰਿਆਂ ਦਾ ਮੁਫਤ ਇਲਾਜ ਹੋਵੇਗਾ। ਸਾਰੀਆਂ ਦਵਾਈਆਂ ਸਾਰੇ ਆਪ੍ਰੇਸ਼ਨ ਮੁਫ਼ਤ ਹੋਣਗੇ 
3. ਪੰਜਾਬ ਦੇ ਹਰ ਵਿਅਕਤੀ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ, ਉਸ ਹੈਲਥ ਕਾਰਡ ਅੰਦਰ ਉਸ ਦੀ ਸਾਰੀ ਜਾਣਕਾਰੀ ਹੋਵੇਗੀ। ਸਾਰੀਆਂ ਰਿਪੋਰਟਾਂ ਸਭ ਕੁਝ ਉਸੇ ਕਾਰਡ 'ਚ ਦਰਜ ਹੋਣਗੇ। ਸਰਗਮ ਸਿਸਟਮ ਕੰਪਿਊਟਰਾਈਜ਼ਡ ਹੋਵੇਗਾ ਅਤੇ ਉਸ ਨੂੰ ਚੰਗੇ ਤੋਂ ਚੰਗਾ ਇਲਾਜ ਦਿੱਤਾ ਜਾਏਗਾ   

Arvind Kejriwal Arvind Kejriwal

4.ਪੰਜਾਬ ਦੇ ਹਰ ਪਿੰਡ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਜਿਸ ਨੂੰ ਪਿੰਡ ਕਲੀਨਿਕ ਦਾ ਨਾਮ ਦਿੱਤਾ ਜਾਵੇਗਾ। ਸ਼ਹਿਰ ਦੇ ਹਰ ਇਕ ਵਾਰਡ ਵਿਚ ਇਕ ਮੁਹੱਲਾ ਕਲੀਨਿਕ ਬਣਾਇਆ ਜਾਵੇਗਾ ਕੁਲ 16,000 ਕਲੀਨਿਕ ਪੰਜਾਬ 'ਚ ਖੋਲ੍ਹੇ ਜਾਣਗੇ  
5. ਸਾਰੇ ਸਰਕਾਰੀ ਹਸਪਤਾਲਾਂ ਨੂੰ ਠੀਕ ਕੀਤਾ ਜਾਵੇਗਾ ਤੇ ਸ਼ਾਨਦਾਰ ਬਣਾਇਆ ਜਾਵੇਗਾ। 

6. ਜੇ ਸੜਕ ਹਾਦਸੇ ਦੇ ਪੀੜਤ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਸਰਕਾਰ ਮੁਫ਼ਤ ਕਰਵਾਏਗੀ। 
ਆਖਿਰ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਸਿਰਫ਼ ਤਿੰਨ ਜਗ੍ਹਾ ਚੰਡੀਗੜ੍ਹ, ਅੰਮ੍ਰਿਤਸਰ ਅਤੇ ਜਲੰਧਰ ਵਿਚ ਪ੍ਰੈੱਸ ਕਲੱਬ ਹਨ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਹਰ ਛੋਟੇ ਵੱਡੇ ਸ਼ਹਿਰਾਂ ਵਿਚ ਇੱਕ ਪ੍ਰੈਸ ਕਲਬ ਬਣਾਵਾਂਗੇ। 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement