ਕੋਰੋਨਾ ਵੈਕਸੀਨ ਦੀ ਥਾਂ ਵਿਅਕਤੀ ਨੂੰ ਲਾ ਦਿਤਾ ਐਂਟੀ ਰੇਬੀਜ਼ ਦਾ ਟੀਕਾ
Published : Sep 30, 2021, 12:43 am IST
Updated : Sep 30, 2021, 12:43 am IST
SHARE ARTICLE
image
image

ਕੋਰੋਨਾ ਵੈਕਸੀਨ ਦੀ ਥਾਂ ਵਿਅਕਤੀ ਨੂੰ ਲਾ ਦਿਤਾ ਐਂਟੀ ਰੇਬੀਜ਼ ਦਾ ਟੀਕਾ

ਠਾਣੇ, 29 ਸਤੰਬਰ : ਮਹਾਰਾਸ਼ਟਰ ਦੇ ਠਾਣੇ ’ਚ ਇਕ ਵਿਅਕਤੀ ਨੂੰ ਕੋਵਿਡ-19 ਵੈਕਸੀਨ ਦੀ ਥਾਂ ਐਂਟੀ-ਰੇਬੀਜ਼ ਵੈਕਸੀਨ ਦੇਣ ’ਤੇ ਦੋ ਸਿਹਤ ਕਰਮੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਠਾਣੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਹੈ ਕਿ ਰਾਜਕੁਮਾਰ ਯਾਦਵ ਜ਼ਿਲ੍ਹੇ ਦੇ ਕਲਵਾ ਖੇਤਰ ਦੇ ਇਕ ਸਿਹਤ ਕੇਂਦਰ ’ਚ ਕੋਵਿਡ-19 ਵੈਕਸੀਨ ਲਵਾਉਣ ਗਿਆ ਸੀ ਪਰ ਉਨ੍ਹਾਂ ਨੇ ਗ਼ਲਤੀ ਨਾਲ ਰੇਬੀਜ਼ ਦਾ ਟੀਕਾ ਦੇ ਦਿਤਾ ਗਿਆ। ਹਾਲਾਂਕਿ ਫਿਲਹਾਲ ਉਸ ਦੀ ਸਿਹਤ ਠੀਕ ਹੈ।
ਸਿਹਤ ਵਿਭਾਗ ਨੇ ਇਸ ਗ਼ਲਤੀ ਨੂੰ ਮੰਨਦੇ ਹੋਏ ਸੈਂਟਰ ’ਤੇ ਤਾਇਨਾਤ ਡਾਕਟਰ ਤੇ ਨਰਸ ਨੂੰ ਤਤਕਾਲ ਮੁਅੱਤਲ ਕਰ ਦਿਤਾ ਹੈ। ਟੀਐਮਸੀ ਤੋਂ ਵਧੀਕ ਨਗਰ ਕਮਿਸ਼ਨਰ ਸੰਦੀਪ ਮਾਲਵੀ ਨੇ ਕਿਹਾ ਰਾਜਕੁਮਾਰ ਯਾਦਵ ਸੋਮਵਾਰ ਨੂੰ ਕਲਵਾ ਸਾਬਕਾ ਦੇ ਅਟਕੋਨੇਸ਼ਵਰ ਨਗਰ ਮੁੱਢਲੀ ਸਿਹਤ ਦੇਖਭਾਲ ਕੇਂਦਰ ’ਚ ਕੋਵਿਡ ਵੈਕਸੀਨ ਲਈ ਆਇਆ ਸੀ। ਕੇਂਦਰ ਦੇ ਇੰਚਾਰਜ ਮੈਡੀਕਲ ਅਧਿਕਾਰੀ ਨੇ ਕੋਵੀਸ਼ੀਲਡ ਵੈਕਸੀਨ ਲਾਉਣ ਲਈ ਉਨ੍ਹਾਂ ਨੂੰ ਲਾਈਨ ’ਚ ਲਗਣ ਨੂੰ ਕਿਹਾ ਪਰ ਰਾਜਕੁਮਾਰ ਗ਼ਲਤੀ ਨਾਲ ਐਂਟੀ-ਰੇਬੀਜ਼ ਵੈਕਸੀਨ ਦੀ ਲਾਈਨ ’ਚ ਲੱਗ ਗਿਆ। ਜਦੋਂ ਉਸ ਦੇ ਸ਼ਾਰਟ ਲੈਣ ਦੀ ਵਾਰੀ ਆਈ ਤਾਂ ਸਬੰਧਤ ਨਰਸ ਨੇ ਉਨ੍ਹਾਂ ਦੇ ਕੇਸ ਦੀ ਰਿਪੋਰਟ ਦੀ ਜਾਂਚ ਕੀਤੇ ਬਿਨਾਂ ਹੀ ਉਨ੍ਹਾਂ ਨੇ ਰੇਬੀਜ਼ ਦਾ ਟੀਕਾ ਲਾ ਦਿਤਾ। ਨਾ ਹੀ ਨਰਸ ਨੇ ਉਨ੍ਹਾਂ ਨੂੰ ਟੀਕੇ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਨਰਸ ਤੇ ਮੈਡੀਕਲ ਅਧਿਕਾਰੀ ਨੂੰ ਮਰੀਜ਼ ਨੂੰ ਟੀਕਾ ਲਾਉਣ ਬਾਰੇ ਸੂਚਿਤ ਕਰਨਾ ਚਾਹੀਦੀ ਸੀ ਤੇ ਕੋਈ ਵੀ ਟੀਕਾ ਦੇਣ ਤੋਂ ਪਹਿਲਾਂ ਕੇਸ ਦੀ ਰਿਪੋਰਟ ਦੀ ਜਾਂਚ ਕਰਨੀ ਚਾਹੀਦੀ ਸੀ। (ਏਜੰਸੀ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement