ਕੋਲਕਾਤਾ ’ਚ ਦੋ ਮੰਜ਼ਲਾ ਇਮਾਰਤ ਹੋਈ ਢਹਿ-ਢੇਰੀ, 3 ਸਾਲ ਦੇ ਬੱਚੇ ਸਮੇਤ ਮਹਿਲਾ ਦੀ ਮੌਤ
Published : Sep 30, 2021, 12:44 am IST
Updated : Sep 30, 2021, 12:44 am IST
SHARE ARTICLE
image
image

ਕੋਲਕਾਤਾ ’ਚ ਦੋ ਮੰਜ਼ਲਾ ਇਮਾਰਤ ਹੋਈ ਢਹਿ-ਢੇਰੀ, 3 ਸਾਲ ਦੇ ਬੱਚੇ ਸਮੇਤ ਮਹਿਲਾ ਦੀ ਮੌਤ

ਕੋਲਕਾਤਾ, 29 ਸਤੰਬਰ : ਕੋਲਕਾਤਾ ਸ਼ਹਿਰ ਦੀ ਅਹਿਰੀਟੋਲਾ ਗਲੀ ਦੇ ਉੱਤਰੀ ਹਿੱਸੇ ’ਚ ਇਕ ਪੁਰਾਣੀ ਦੋ ਮੰਜ਼ਲਾ ਇਮਾਰਤ ਦਾ ਇਕ ਹਿੱਸਾ ਬੁਧਵਾਰ ਦੀ ਸਵੇਰ ਨੂੰ ਢਹਿ ਗਿਆ। ਇਮਾਰਤ ਡਿਗਣ ਨਾਲ 3 ਸਾਲ ਦੇ ਬੱਚੇ ਅਤੇ ਇਕ ਮਹਿਲਾ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਮਾਰਤ ਦੇ ਮਲਬੇ ਹੇਠੋਂ ਬਚਾਇਆ ਗਿਆ ਪਰ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ। ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਆਫ਼ਤ ਪ੍ਰਬੰਧਨ, ਫਾਇਰ ਵਿਭਾਗ ਦੀ ਟੀਮ ਅਤੇ ਸਥਾਨਕ ਪੁਲਿਸ ਥਾਣੇ ਦੇ ਕਰਮੀ ਮੌਕੇ ’ਤੇ ਮੌਜੂਦ ਹਨ।
ਅਧਿਕਾਰੀ ਨੇ ਦਸਿਆ ਕਿ ਹੁਣ ਤਕ 4 ਲੋਕਾਂ ਨੂੰ ਬਚਾਇਆ ਗਿਆ ਹੈ। ਮਲਬੇ ਹੇਠਾਂ ਫਸੇ ਇਕ ਬੱਚੇ ਅਤੇ ਇਕ ਹੋਰ ਵਿਅਕਤੀ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦਸਿਆ ਕਿ 9-ਅਹਿਰੀਟੋਲਾ ਗਲੀ ’ਚ ਸਥਿਤ ਇਮਾਰਤ ਦਾ ਇਕ ਹਿੱਸਾ ਸਵੇਰੇ ਕਰੀਬ 6 ਵਜ ਕੇ 40 ਮਿੰਟ ’ਤੇ ਢਹਿ ਗਿਆ। ਉੱਥੇ ਦੋ ਪ੍ਰਵਾਰ ਰਹਿ ਰਹੇ ਸਨ। 
ਅਧਿਕਾਰੀ ਮੁਤਾਬਕ ਦੋਹਾਂ ਵਿਚੋਂ ਇਕ ਪ੍ਰਵਾਰ ਉੱਥੋਂ ਨਿਕਲ ਵਿਚ ਸਫ਼ਲ ਰਿਹਾ ਪਰ ਦੂਜਾ ਪ੍ਰਵਾਰ ਉੱਥੇ ਫਸ ਗਿਆ। ਸਾਡੇ ਕਾਮੇ 4 ਲੋਕਾਂ ਨੂੰ ਉੱਥੇ ਕੱਢ ਚੁੱਕੇ ਹਨ ਅਤੇ ਬਾਕੀਆਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਅਧਿਕਾਰੀ ਨੇ ਦਸਿਆ ਕਿ ਸਥਾਨਕ ਲੋਕਾਂ ਨੇ ਜ਼ੋਰਬਾਗਨ ਥਾਣੇ ਵਿਚ ਘਟਨਾ ਦੀ ਜਾਣਕਾਰੀ ਦਿਤੀ। ਪੁਲਿਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਕਾਮੇ ਮੌਕੇ ’ਤੇ ਪਹੁੰਚੇ। ਬਚਾਏ ਗਏ ਲੋਕਾਂ ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ।     (ਏਜੰਸੀ)

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement