
ਸਾਈਕਲਿੰਗ ਕਰਦੇ ਸਮੇਂ ਆਟੋ ਚਾਲਕ ਨੇ ਪਿੱਛੋਂ ਮਾਰੀ ਸੀ ਟੱਕਰ
ਮੁਹਾਲੀ - (ਦੰਦਾਂ ਦੇ ਮਾਹਰ) ਡਾਕਟਰ ਲਖਵਿੰਦਰ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਦਰਅਸਲ ਹਰ ਰੋਜ਼ ਦੀ ਤਰ੍ਹਾਂ 11 ਸਤੰਬਰ ਨੂੰ ਮੁਹਾਲੀ ਤੋਂ ਚੰਡੀਗੜ੍ਹ ਵੱਲ ਸਾਈਕਲਿੰਗ ਕਰਨ ਜਾ ਰਹੇ ਡਾਕਟਰ ਲਖਵਿੰਦਰ ਸਿੰਘ ਅਤੇ ਇਕ ਹੋਰ ਸਾਥੀ ਨੂੰ ਇਕ ਆਟੋ ਚਾਲਕ ਨੇ ਪੁੱਛੋਂ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਅੱਜ ਉਹਨਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਆਪਣੀਆਂ ਸੇਵਾਵਾਂ ਬਾਖੂਬੀ ਨਿਭਾਉਣ ਵਾਲੇ ਡਾਕਟਰ ਨੇ ਸਮਾਜ ਵਿੱਚ ਇਕ ਵੱਖਰੀ ਪਹਿਚਾਣ ਬਣਾਈ ਹੋਈ ਸੀ। ਹਰ ਇਕ ਨੂੰ ਖਿੜੇ ਮੱਥੇ ਮਿਲਣਾ ਅਤੇ ਵੱਡੇ ਛੋਟੇ ਦੀ ਲਿਹਾਜ, ਸਭ ਨੂੰ ਸਤਿਕਾਰ ਦੇਣਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਸੀ। ਮਾਤਾ ਪਿਤਾ ਦਾ ਆਗਿਆਕਾਰੀ ਅਤੇ ਹਰ ਸਥਿਤੀ ਵਿਚ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਾ ਲਖਵਿੰਦਰ ਸਿੰਘ ਜਿਸ ਨੂੰ ਇਕ ਵਾਰ ਮਿਲ ਲੈਂਦਾ ਸੀ, ਉਸ ਦੇ ਦਿਲ ਵਿਚ ਆਪਣੀ ਵੱਖਰੀ ਥਾਂ ਬਣਾ ਲੈਂਦਾ ਸੀ।