ਰਿਸ਼ਤਿਆਂ ਨਾਲੋਂ ਜ਼ਿਆਦਾ ਪਿਆਰੀ ਹੋਈ ਜ਼ਮੀਨ, ਧੀ ਨੇ ਪਿਓ ਤੋਂ ਧੋਖੇ ਨਾਲ ਹੜੱਪੀ 7 ਕਿੱਲੇ ਜ਼ਮੀਨ ਤੇ ਘਰ

By : GAGANDEEP

Published : Sep 30, 2023, 10:41 am IST
Updated : Sep 30, 2023, 12:41 pm IST
SHARE ARTICLE
photo
photo

ਬਜ਼ੁਰਗ ਬਾਪ ਨੇ ਕੀਤੀ ਖ਼ੁਦਕੁਸ਼ੀ

 

 ਮੋਗਾ: ਅੱਜ ਕੱਲ੍ਹ ਜ਼ਮੀਨ ਪਿੱਛੇ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕਿਸੇ ਨੂੰ ਵੀ ਆਪਸੀ ਮੋਹ ਪਿਆਰ ਨਹੀਂ ਰਿਹਾ। ਅਜਿਹੀ ਹੀ ਮੰਦਭਾਗੀ ਖ਼ਬਰ ਮੋਗਾ ਦੇ ਸਮਾਲਸਰ ਤੋਂ ਸਾਹਮਣੇ ਆਈ ਹੈ। ਜਿਥੇ ਧੀ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੇ ਪਿਓ ਦੀ 7 ਕਿਲੇ ਜ਼ਮੀਨ ਤੇ ਘਰ ਆਪਣੇ ਨਾਮ ਲਿਖਵਾ ਲਿਆ ਹੈ। ਇਸ ਕਾਰਨ ਬਿਰਧ ਬਾਪ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ।

ਇਹ ਵੀ ਪੜ੍ਹੋ: ਮਸ਼ਹੂਰ ਰੈਪਰ Tupac Shakur ਦਾ ਕਾਤਲ 27 ਸਾਲਾਂ ਗ੍ਰਿਫ਼ਤਾਰ  

ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਵਿਅਕਤੀ ਦੀ ਧੀ ਤੇ ਜਵਾਈ ਵਿਰੁੱਧ ਗ਼ਬਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਜਸਕਰਨ ਸਿੰਘ ਨਿਵਾਸੀ ਭਲੂਰ ਨੇ ਦੱਸਿਆ ਕਿ ਉਸ ਦੀ ਭੈਣ ਛਿੰਦਰਪਾਲ ਤੇ ਜੀਜਾ ਸੁਖਦੇਵ ਸਿੰਘ ਨੇ ਪਿਤਾ ਬਲਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਉਸ ਦੀ 7 ਕਿੱਲੇ ਜ਼ਮੀਨ ਤੇ ਰਿਹਾਇਸ਼ੀ ਮਕਾਨ ਆਪਣੇ ਨਾਂ ਕਰਵਾ ਲਿਆ ਸੀ।

ਇਹ ਵੀ ਪੜ੍ਹੋ: ਨਿੱਜੀ ਰੰਜਿਸ਼ ਕਾਰਨ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ  No FB Instant ArticleNo FB Instant Article

ਬਾਅਦ ਵਿਚ ਪਿਤਾ ਨੇ ਖੇਤ ਤੇ ਮਕਾਨ ਦੀ ਕੀਮਤ ਮੰਗੀ ਤਾਂ ਧੀ ਨੇ ਟਾਲਮਟੋਲ ਸ਼ੁਰੂ ਕਰ ਦਿੱਤੀ। ਸਭ ਕੁਝ ਹੱਥੋਂ ਜਾਂਦਾ ਵੇਖ ਕੇ ਪਿਤਾ ਨੇ ਦੁਖੀ ਹੋ ਕੇ ਜ਼ਹਿਰ ਨਿਗਲ ਲਿਆ ਸੀ। ਹਾਲਤ ਵਿਗੜਣ ’ਤੇ ਪਰਿਵਾਰ ਦੇ ਮੈਂਬਰ ਪਿਤਾ ਨੂੰ ਮੁੱਦਕੀ ਵਿਚ ਨਾਗੀ ਹਸਪਤਾਲ ਲੈ ਕੇ ਗਏ ਸਨ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਪਿਤਾ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਛਿੰਦਰਪਾਲ ਕੌਰ ਤੇ ਉਸ ਦੇ ਪਤੀ ਸੁਖਦੇਵ ਸਿੰਘ ’ਤੇ ਕੇਸ ਦਰਜ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement