ਸਾਲ 1996 'ਚ USA 'ਚ ਗੋਲੀਆਂ ਮਾਰ ਕੇ Tupac ਦਾ ਕੀਤਾ ਗਿਆ ਸੀ ਕਤਲ
ਨਵੀਂ ਦਿੱਲੀ : ਮਸ਼ਹੂਰ ਰੈਪਰ ਟੂਪੈਕ ਸ਼ਕੂਰ ਨੂੰ 27 ਸਾਲਾਂ ਬਾਅਦ ਇਨਸਾਫ਼ ਮਿਲਿਆ ਹੈ। ਟੂਪੈਕ ਸ਼ਕੂਰ ਦੇ ਕਤਲ ਮਾਮਲੇ ਵਿਚ ਡੁਏਨ ''ਕੈਫੇ ਡੀ'' ਡੇਵਿਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਾਲ 1996 ਵਿੱਚ ਲਾਸ ਵੇਗਾਸ ਵਿੱਚ ਟੂਪੈਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੇਵਾਡਾ ਦੀ ਇੱਕ ਗ੍ਰੈਂਡ ਜਿਊਰੀ ਨੇ ਲੰਬੇ ਮੁਕੱਦਮੇ ਤੋਂ ਬਾਅਦ ਡੇਵਿਸ ਨੂੰ ਦੋਸ਼ੀ ਠਹਿਰਾਇਆ।
ਇਹ ਵੀ ਪੜ੍ਹੋ: ਨਿੱਜੀ ਰੰਜਿਸ਼ ਕਾਰਨ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਮਾਰਕ ਡਿਗੀਆਕੋਮੋ ਨੇ ਕਿਹਾ ਕਿ ਡੇਵਿਸ 'ਤੇ ਟੂਪੈਕ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਡੇਵਿਸ ਨੂੰ ਸ਼ੁੱਕਰਵਾਰ ਸਵੇਰੇ ਉਸ ਦੇ ਘਰ ਦੇ ਨੇੜੇ ਸੈਰ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਨਿੱਜੀ ਸਕੂਲਾਂ 'ਚ ਦਰੱਖਤ ਡਿੱਗਣ ਦਾ ਮਾਮਲਾ, 1 ਸਾਲ ਬਾਅਦ ਵੀ ਪ੍ਰਸ਼ਾਸਨ ਨੇ ਪੀੜਤਾਂ ਨੂੰ ਨਹੀਂ ਦਿੱਤਾ ਮੁਆਵਜ਼ਾ
ਟੂਪੈਕ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ 10 ਕਾਰਾਂ ਦੇ ਕਾਫਲੇ ਵਿਚ ਬੀ.ਐਮ.ਡਬਲਯੂ. ਵਿਚ ਸਵਾਰ ਸਨ। ਉਨ੍ਹਾਂ ਦਾ ਕਾਫਲਾ ਚੌਰਾਹੇ 'ਤੇ ਹਰੀ ਬੱਤੀ ਦੀ ਉਡੀਕ ਕਰ ਰਿਹਾ ਸੀ ਉਦੋਂ ਹੀ ਉਨ੍ਹਾਂ 'ਤੇ ਚਿੱਟੇ ਰੰਗ ਦੀ ਕੈਡੀਲੈਕ ਕਾਰ ਤੋਂ ਗੋਲੀਬਾਰੀ ਕੀਤੀ ਗਈ। ਸ਼ਕੂਰ ਨੂੰ ਕਈ ਗੋਲੀਆਂ ਲੱਗੀਆਂ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੂਪੈਕ ਨੂੰ ਛੇ ਵਾਰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।