
ਪਤਨੀ ਵਲੋਂ ਰੋਕੇ ਜਾਣ 'ਤੇ ਦਿਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਲੁਧਿਆਣਾ: ਲੁਧਿਆਣਾ ਜ਼ਿਲ੍ਹੇ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਤਰੇਏ ਪਿਤਾ ਨੇ ਆਪਣੀ ਧੀ ਨਾਲ ਬਲਾਤਕਾਰ ਕੀਤਾ ਹੈ। ਦੋਸ਼ੀ ਲੜਕੀ ਦੇ ਸੌਂਦੇ ਸਮੇਂ ਉਸ ਦੇ ਗੁਪਤ ਅੰਗ ਨਾਲ ਛੇੜਛਾੜ ਵੀ ਕਰਦਾ ਸੀ। ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਖਰੜ 'ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮੁਲਜ਼ਮ ਦੀ ਪਛਾਣ ਦੇਵਰਾਜ ਵਾਸੀ ਗਲੀ ਨੰਬਰ 2, ਕਵਾਲਟੀ ਚੌਕ ਵਜੋਂ ਹੋਈ ਹੈ। ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਦੋਸ਼ੀ ਦੇਵਰਾਜ ਨਾਲ ਦੂਜਾ ਵਿਆਹ 16 ਅਕਤੂਬਰ 2019 ਨੂੰ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਪਹਿਲੇ ਵਿਆਹ ਤੋਂ ਪੈਦਾ ਹੋਈ ਧੀ ਅਨੁਪਮਾ (ਕਲਪਨਿਕ) 'ਤੇ ਉਸ ਦੇ ਪਤੀ ਨੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿਤੀ। ਜਿਸ ਬਾਰੇ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ।
ਇਹ ਵੀ ਪੜ੍ਹੋ: ਰਿਸ਼ਤਿਆਂ ਨਾਲੋਂ ਜ਼ਿਆਦਾ ਪਿਆਰੀ ਹੋਈ ਜ਼ਮੀਨ, ਧੀ ਨੇ ਪਿਓ ਤੋਂ ਧੋਖੇ ਨਾਲ ਹੜੱਪੀ 7 ਕਿੱਲੇ ਜ਼ਮੀਨ ਤੇ ਘਰ
ਔਰਤ ਅਨੁਸਾਰ ਜਦੋਂ ਉਸ ਨੇ ਆਪਣੇ ਪਤੀ ਨੂੰ ਬੱਚੇ ਨਾਲ ਗਲਤ ਕੰਮ ਕਰਨ ਤੋਂ ਰੋਕਿਆ ਤਾਂ ਉਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਜਾਂਚ ਅਧਿਕਾਰੀ ਰਜਿੰਦਰ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਕਾਫੀ ਡਰਨ ਲੱਗੀ। ਸਕੂਲ ਵਿਚ ਉਸ ਨੇ ਆਪਣੀ ਅਧਿਆਪਿਕਾ ਸੁਰਜੀਤ ਕੌਰ ਨੂੰ ਸਾਰੀ ਗੱਲ ਦੱਸੀ। ਸਕੂਲ ਦੇ ਅਧਿਆਪਕ ਬੱਚਿਆਂ ਲਈ ਬਣਾਈ ਗਈ ਭਲਾਈ ਕਮੇਟੀ ਮਦਦ ਲਈ ਉਸ ਨੂੰ ਸ਼ਿਮਲਾਪੁਰੀ ਦੇ ਨਜ਼ਦੀਕੀ ਅਬਜ਼ੋਰਪਸ਼ਨ ਹੋਮ ਲੈ ਕੇ ਆਈ।
ਪੁਲੁਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ 376,511,506 ਅਤੇ 8 ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।