Punjab News: ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 70 ਤੋਂ 80% ਕੁੱਤੇ ਚਮੜੀ ਦੀ ਐਲਰਜੀ ਤੋਂ ਪੀੜਤ
Published : Sep 30, 2024, 12:39 pm IST
Updated : Sep 30, 2024, 12:39 pm IST
SHARE ARTICLE
70 to 80% of dogs suffer from skin allergies
70 to 80% of dogs suffer from skin allergies

Punjab News: ਬਰਸਾਤ ਦੇ ਮੌਸਮ ਵਿੱਚ ਕੁੱਤਿਆਂ ਵਿੱਚ ਚਮੜੀ ਦੀ ਐਲਰਜੀ ਦੀ ਸਮੱਸਿਆ ਵਧੀ

70 to 80% of dogs suffer from skin allergies: ਬਰਸਾਤ ਦੇ ਮੌਸਮ ਵਿਚ ਕੁੱਤਿਆਂ ਵਿੱਚ ਚਮੜੀ ਦੀ ਐਲਰਜੀ ਦੀ ਸਮੱਸਿਆ ਵੱਧ ਗਈ ਹੈ। ਕਲੀਨਿਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਲਤੂ ਜਾਨਵਰਾਂ ਵਿਚ ਚਮੜੀ ਸਬੰਧੀ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਵੈਟਰਨਰੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਪਾਲਤੂ ਜਾਨਵਰਾਂ ਦੇ ਕਲੀਨਿਕਾਂ ਵਿਚ ਇਲਾਜ ਲਈ ਲਿਆਂਦੇ ਕੁੱਤਿਆਂ ਵਿੱਚੋਂ ਤਕਰੀਬਨ 70 ਤੋਂ 80 ਫੀਸਦੀ ਕੁੱਤਿਆਂ ਨੂੰ ਚਮੜੀ ਦੀ ਐਲਰਜੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚਿੱਚੜਾਂ ਦੀ ਸਮੱਸਿਆ ਅੱਜ ਕੱਲ੍ਹ ਸਭ ਤੋਂ ਵੱਧ ਪ੍ਰਚਲਿਤ ਹੈ। ਕੁੱਤਿਆਂ ਵਿਚ ਚਿੱਚੜ ਖੂਨ ਚੂਸਣ ਵਾਲੇ ਪਰਜੀਵੀ ਹੁੰਦੇ ਹਨ। ਚਿੱਚੜਾਂ ਦੀ ਸਮੱਸਿਆ ਵਧਣ ਨਾਲ ਲੀਵਰ ਅਤੇ ਕਿਡਨੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਕੁੱਤਿਆਂ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਡਾਕਟਰ ਇਸ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਦੱਸਦੇ ਹਨ। ਇਸ ਦਾ ਮਤਲਬ ਹੈ ਕਿ ਕੁੱਤਿਆਂ ਨੂੰ ਘਾਹ 'ਤੇ ਨਹੀਂ ਤੋਰਨਾ ਚਾਹੀਦਾ। ਇਸ ਤੋਂ ਇਲਾਵਾ ਸਮੇਂ ਸਿਰ ਟੀਕੇ ਲਗਾਉਂਦੇ ਰਹੋ।

ਕੁੱਤਿਆਂ ਵਿਚ ਚਿੱਚੜ ਦੀ ਸਮੱਸਿਆ ਦਾ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਦੇ ਨਤੀਜੇ ਘਾਤਕ ਹੋ ਸਕਦੇ ਹਨ। ਇਸ ਕਾਰਨ ਕੁੱਤਿਆਂ ਵਿੱਚ ਲਿਵਰ ਅਤੇ ਕਿਡਨੀ ਨਾਲ ਸਬੰਧਤ ਬਿਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਕੱਟਣ ਤੋਂ ਬਾਅਦ, ਚਿੱਚੜ ਕੁੱਤਿਆਂ ਦੇ ਖੂਨ ਵਿੱਚ ਲਾਗ ਫੈਲਾਉਂਦੇ ਹਨ। ਜਿਸ ਕਾਰਨ ਕਈ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਵੈਟਰਨਰੀ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਕੁੱਤਿਆਂ ਨੂੰ ਘਰ ਦਾ ਬਣਿਆ ਖਾਣਾ ਦਿੰਦੇ ਹਨ, ਜੋ ਉਨ੍ਹਾਂ ਦੇ ਸਰੀਰ ਮੁਤਾਬਕ ਨਹੀਂ ਹੁੰਦਾ। ਰੋਟੀਆਂ ਵਿੱਚ ਗਲੂਟਨ ਹੁੰਦਾ ਹੈ।  ਇਸ ਦੇ ਚੱਲਦੇ ਕੁੱਤਿਆਂ ਨੂੰ ਐਲਰਜੀ ਦੀ ਸਮੱਸਿਆ ਹੁੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement