Balbir Singh Seechewal: ਇਰਾਕ, ਓਮਾਨ ਅਤੇ ਕਤਰ ਵਿਚੋਂ 9 ਲੜਕੀਆਂ ਵਤਨ ਪਰਤੀਆਂ
Published : Sep 30, 2024, 1:36 pm IST
Updated : Sep 30, 2024, 1:36 pm IST
SHARE ARTICLE
9 girls returned home from Iraq, Oman and Qatar
9 girls returned home from Iraq, Oman and Qatar

Balbir Singh Seechewal: ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਮਿਹਨਤ ਲਿਆਈ ਰੰਗ

 

Balbir Singh Seechewal: ਟਰੈਵਲ ਏਜੰਟਾਂ ਵਲੋਂ ਮਨੁੱਖੀ ਤਸਕਰੀ ਕਰ ਕੇ ਖਾੜੀ ਦੇਸ਼ਾਂ ਵਿਚ ਵੇਚੀਆਂ ਭਾਰਤੀ ਲੜਕੀਆਂ ਵਿਚੋਂ 9 ਲੜਕੀਆਂ ਵਤਨ ਪਰਤ ਆਈਆਂ ਹਨ। ਇਨ੍ਹਾਂ ਲੜਕੀਆਂ ਨੂੰ ਇਰਾਕ, ਓਮਾਨ ਅਤੇ ਕਤਰ ਦੇਸ਼ਾਂ ਵਿਚ ਟਰੈਵਲ ਏਜੰਟਾਂ ਨੇ ਮੋਟੀਆਂ ਰਕਮਾਂ ਲੈ ਕੇ ਵੇਚ ਦਿਤਾ ਸੀ। ਪਰ ਇਹ ਲੜਕੀਆਂ ਇਸ ਗੱਲ ਤੋਂ ਅਨਜਾਣ ਸਨ। ਖਾੜੀ ਦੇਸ਼ਾਂ ਵਿਚ ਵਾਪਸ ਪਰਤੀਆਂ ਲੜਕੀਆਂ ਨੇ ਦਸਿਆ ਕਿ ਓਮਾਨ ਵਿਚ ਅਜੇ ਵੀ ਇਕ ਸਥਾਨ ਤੇ 20 ਤੋਂ 25 ਲੜਕੀਆਂ ਫਸੀਆਂ ਸਨ।

ਜਿੱਥੇ ਬੇਬੱਸ ਲੜਕੀਆਂ ਨਾਲ ਪਸ਼ੂਆਂ ਤੋਂ ਵੱਧ ਭੈੜਾ ਵਤੀਰਾ ਕੀਤਾ ਜਾ ਰਿਹਾ ਹੈ। ਵਾਪਸ ਆਈਆਂ ਲੜਕੀਆਂ ਨੇ ਦਸਿਆ ਕਿ ਏਅਰਪੋਰਟ ਤੋਂ ਬਾਹਰ ਆਉਂਦੇ ਸਾਰ ਹੀ ਉਨ੍ਹਾਂ ਕੋਲੋਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਗਏ ਤੇ ਉਨ੍ਹਾਂ ਨੂੰ ਬਹੁ ਮੰਜ਼ਲੀ ਇਮਾਰਤ ਵਿਚ ਰਖਿਆ ਗਿਆ ਜਿਸਨੂੰ ਉਹ ਦਫ਼ਤਰ ਵਜੋਂ ਵਰਤਦੇ ਸਨ। ਇੱਥੋਂ ਹੀ ਲੜਕੀਆਂ ਨੂੰ ਕੰਮ ਕਰਨ ਲਈ ਭੇਜਿਆ ਜਾਂਦਾ ਸੀ ਤੇ ਮੁੜ ਦਫ਼ਤਰ ਲਿਆ ਕਿ ਉਨ੍ਹਾਂ ਨੂੰ ਕਮਰੇ ਵਿਚ ਬੰਦ ਕਰ ਦਿਤਾ ਜਾਂਦਾ ਸੀ। 

ਪੜ੍ਹੋ ਇਹ ਖ਼ਬਰ :    House Prices: ਰੀਅਲ ਅਸਟੇਟ ’ਚ ਉਛਾਲ: ਦਿੱਲੀ, ਬੈਂਗਲੁਰੂ ਅਤੇ ਮੁੰਬਈ ਵਿੱਚ ਤੇਜ਼ੀ ਨਾਲ ਵਧੀਆਂ ਘਰਾਂ ਦੀਆਂ ਕੀਮਤਾਂ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੇ ਯਤਨਾ ਸਦਕਾ ਜ਼ਿਲ੍ਹਾ ਜਲੰਧਰ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਮੋਗੇ ਨਾਲ ਸਬੰਧਤ ਇਹ 9 ਲੜਕੀਆਂ ਸੁਖੀ ਸਾਂਦੀ ਅਪਣੇ ਘਰਾਂ ਵਿਚ ਪਰਤ ਆਈਆਂ ਹਨ। ਇਨ੍ਹਾਂ ਲੜਕੀਆਂ ਵਿਚੋਂ ਅੱਜ ਤਿੰਨ ਲੜਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ। ਉਨ੍ਹਾਂ ਨੇ ਅਪਣੀ ਹੱਡਬੀਤੀ ਸੁਣਾਉਂਦਿਆ ਦਸਿਆ ਕਿ ਕਿਵੇਂ ਉਨ੍ਹਾਂ ਨੂੰ 35 ਤੋਂ 40 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਦਾ ਲਾਲਚ ਦੇ ਕੇ ਉਨ੍ਹਾਂ ਤੇ ਖਾੜੀ ਦੇਸ਼ਾਂ ਵਿਚ ਅਣਮਨੁੱਖੀ ਤਸ਼ਦੱਦ ਕੀਤਾ ਜਾਂਦਾ ਰਿਹਾ। 

ਪੜ੍ਹੋ ਇਹ ਖ਼ਬਰ :  Mallikarjun Kharge: ਮਲਿਕਾਰਜੁਨ ਖੜਗੇ ਦੇ ਬਿਆਨ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਟਵੀਟ 

ਜ਼ਿਲ੍ਹਾ ਜਲੰਧਰ ਦੇ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਜਿਹੜੀ ਹਾਲ ਹੀ ਵਿਚ ਇਰਾਕ ਤੋਂ ਆਈ ਹੈ। ਉਸਤੇ ਮਹਿਲਾ ਟਰੈਵਲ ਏਜੰਟ ਵਲੋਂ ਇਸ ਕਦਰ ਤਸ਼ਦੱਦ ਕੀਤਾ ਗਿਆ ਕਿ ਉਹ ਹਲੇ ਵੀ ਇਸ ਸਦਮੇਂ ਤੋਂ ਨਹੀ ਉਭਰ ਰਹੀ। ਇਸ ਲੜਕੀ ਨਾਲ ਆਈ ਉਸਦੀ ਮਾਤਾ ਨੇ ਦਸਿਆ ਕਿ ਉਸਦੀ ਧੀ ਨੂੰ ਇਰਾਕ ਵਿਚ ਉਸਦੀ ਚਾਚੀ ਨੇ ਹੀ ਲਿਜਾ ਕਿ ਫਸਾ ਦਿਤਾ ਸੀ। ਉਸਦੀ ਚਾਚੀ ਹਲੇ ਵੀ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ ਅਤੇ ਇਰਾਕ ਵਿਚ ਖ਼ਰਚੇ ਪੈਸੇ ਉਨ੍ਹਾਂ ਕੋਲੋਂ ਮੰਗੇ ਜਾ ਰਹੇ ਹਨ। 
ਜਲੰਧਰ ਦੀ ਹੀ ਇਕ ਹੋਰ ਪੀੜਤਾ ਨੇ ਦਸਿਆ ਕਿ ਉੱਥੇ ਜਿਸ ਘਰ ਵਿਚ ਉਸਨੂੰ ਕੰਮ ਕਰਨ ਲਈ ਭੇਜਿਆ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉੱਥੇ ਉਸ ਨਾਲ ਬਹੁਤ ਹੀ ਜ਼ਿਆਦਾ ਬਦਸਲੂਕੀ ਤੇ ਸਰੀਰਿਕ ਸ਼ੋਸ਼ਣ ਕੀਤਾ ਗਿਆ। ਪੀੜਤਾ ਨੇ ਦਸਿਆ ਕਿ ਉਸ ਵਲੋਂ ਵਿਰੋਧ ਕਰਨ ਤੇ ਉਸਦੀ ਬਹੁਤ ਬੁਰੀ ਤਰ੍ਹਾਂ ਨਾਲ ਮਾਰ ਕੁੱਟ ਕੀਤੀ ਜਾਂਦੀ ਸੀ।  ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖਾੜੀ ਦੇਸ਼ਾਂ ਵਿਚ ਆਪਣੀਆਂ ਧੀਆਂ ਨੂੰ ਭੇਜਣ ਤੋਂ ਗੁਰੇਜ਼ ਕਰਨ। 

(For more Punjabi news apart from 9 girls returned home from Iraq, Oman and Qatar, stay tuned to Rozana Spokesman)

 

 

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement