
ਰੋਜ਼ਾਨਾ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮਿਲੇਗਾ ਲਾਭ
ਚੰਡੀਗੜ੍ਹ : ਪੰਜਾਬ ’ਚ ਰੇਲ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਲਈ ਇਕ ਵੱਡੀ ਰਾਹਤ ਭਰੀ ਖਬਰ ਆਈ ਹੈ। ਉਤਰ ਰੇਲਵੇ ਨੇ ਮੁਰੰਮਤ ਕਾਰਜਾਂ ਦੇ ਕਾਰਨ ਅਸਥਾਈ ਤੌਰ ’ਤੇ ਬੰਦ ਕੀਤੇ ਗਏ ਟਰੇਨ ਸਟਾਪੇਜ਼ ਨੂੰ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਅੰਮ੍ਰਿਤਸਰ-ਜਲੰਧਰ ਰੇਲ ਲਾਈਨ ’ਤੇਚੱਲਣ ਵਾਲੀਆਂ ਕਈ ਐਕਸਪ੍ਰੈਸ ਗੱਡੀਆਂ 1 ਅਕਤੂਬਰ ਤੋਂ ਆਪਣੇ ਪੁਰਾਣੇ ਨਿਰਧਾਰਤ ਸਟਾਪੇਜ਼ ’ਤੇ ਰੁਕਣਗੀਆਂ। ਜਿਸ ਨਾਲ ਰੋਜ਼ਾਨਾ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ ਪਿਛਲੇ ਕੁੱਝ ਸਮੇਂ ਤੋਂ ਰੇਲ ਲਾਈਨਾਂ ਅਤੇ ਸਟੇਸ਼ਨਾਂ ’ਤੇ ਚੱਲ ਰਹੇ ਮੁਰੰਮਤ ਕਾਰਜਾਂ ਦੇ ਚਲਦੇ ਕਈ ਟਰੇਨਾਂ ਦੇ ਸਟਾਪੇਜ਼ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਸੀ। ਹੁਣ ਕੰਮ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਟਾਪੇਜ਼ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਤਰ ਰੇਲਵੇ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਹੇਠ ਲਿਖੇ ਸਟਾਪੇਜ਼ ਬਹਾਲ ਕੀਤੇ ਗਏ ਹਨ : ਹਿਸਾਰ-ਅੰਮ੍ਰਿਤਸਰ ਐਕਸਪੈ੍ਰਸ ਦੇ ਤਿੰਨ ਸਟਾਪੇਜ਼, ਮਾਤਾ ਵੈਸ਼ਨੋ ਦੇਵੀ ਕਟਰਾ-ਤਿਰੂਨੇਲਵੇਲੀ ਐਕਸਪ੍ਰੈਸ ਦਾ ਇਕ ਸਟਾਪੇਜ਼, ਮਾਤਾ ਵੈਸ਼ਨੋ ਦੇਵੀ ਕਟਰਾ-ਕੰਨਿਆਕੁਮਾਰੀ ਐਕਸਪ੍ਰੈਸ ਇਕ ਸਟਾਪੇਜ਼, ਮਾਤਾ ਵੈਸ਼ਨੋ ਦੇਵੀ ਕਟਰਾ-ਐਮਜੀਆਰ ਚੇਨਈ ਸੈਂਟਰਲ ਐਕਸਪ੍ਰੈਸ ਇਕ ਸਟਾਪੇਜ਼, ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈਸ ਇਕ ਸਟਾਪੇਜ਼, ਅੰਮ੍ਰਿਤਸਰ ਦੇਹਰਾਦੂਨ ਐਕਸਪ੍ਰੈਸ ਇਕ ਸਟਾਪੇਜ਼, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਅੰਮ੍ਰਿਤਸਰ-ਐਕਸਪ੍ਰੈਸ ਦੇ ਇਕ ਸਟਾਪੇਜ਼ ਨੂੰ ਬਹਾਲ ਕੀਤਾ ਗਿਆ ਹੈ।