
ਪਾਕਿਸਤਾਨ ਦੀ ਐਡਵਾਂਸ ਲਾਈਨ ਨੂੰ ਨਸ਼ਟ ਕਰ ਦਿੰਦੀ ਏਅਰਫ਼ੋਰਸ
ਨਵੀਂ ਦਿੱਲੀ, 29 ਅਕਤਬੂਰ: ਹਵਾਈ ਫ਼ੌਜ ਦੇ ਸਾਬਕਾ ਮੁਖੀ ਬੀਐਸ ਧਨੋਆ ਨੇ ਵੀਰਵਾਰ ਨੂੰ ਕਿਹਾ ਕਿ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਕੀਤੀ ਕਾਰਵਾਈ ਦੇ ਜਵਾਬ ਵਿਚ ਭਾਰਤੀ ਹਵਾਈ ਸੈਨਾ ਉਨ੍ਹਾਂ ਦੀ ਫੌਜ ਦੀ ਐਡਵਾਸ ਨੂੰ ਨਸ਼ਟ ਕਰ ਦਿੰਦੀ। ਉਸ ਸਮੇਂ ਸਾਡੀ ਫੌਜ ਦਾ ਰੁਖ਼ ਬਹੁਤ ਹਮਲਾਵਰ ਸੀ। 27 ਫਰਵਰੀ 2019 ਨੂੰ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਕੋਟ ਵਿਚ ਅੱਤਵਾਦੀ ਟਿਕਾਣਿਆਂ ਉੱਤੇ ਬੰਬ ਸੁੱਟੇ ਸਨ।
ਵਿੰਗ ਕਮਾਂਡਰ ਅਭਿਨੰਦਨ ਵਰਧਮਾਨ 'ਤੇ ਪਾਕਿਸਤਾਨ ਦੇ ਸਾਂਸਦ ਅਯਾਜ਼ ਸਾਦਿਕ ਦੇ ਖੁਲਾਸੇ ਤੋਂ ਬਾਅਦ ਏਅਰ ਫੋਰਸ ਦੇ ਸਾਬਕਾ ਚੀਫ਼ ਬੀਐਸ ਧਨੋਆ ਦਾ ਇਹ ਬਿਆਨ ਆਇਆ ਹੈ।
ਸਾਦਿਕ ਨੇ ਦਾਅਵਾ ਕੀਤਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਜੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਰਾਤ ਨੌਂ ਵਜੇ ਤਕ ਰਿਹਾਅ ਨਾ ਕੀਤਾ ਗਿਆ ਤਾਂ ਭਾਰਤ ਹਮਲਾ ਕਰੇਗਾ।
ਧਨੋਆ ਨੇ ਦਸਿਆ ਕਿ ਅਭਿਨੰਦਨ ਦੇ ਪਿਤਾ ਅਤੇ ਮੈਂ ਇਕੱਠੇ ਸੇਵਾ ਕੀਤੀ। ਇਸ ਲਈ, ਜਦੋਂ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਵਿਚ ਕ੍ਰੈਸ਼ ਹੋਇਆ, ਮੈਂ ਉਸ ਨੂੰ ਕਿਹਾ ਕਿ ਅਸੀਂ ਅਹੂਜਾ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਭਿਨੰਦਨ ਨੂੰ ਜ਼ਰੂਰ ਵਾਪਸ ਲਿਆਵਾਂਗੇ।
ਕਾਰਗਿਲ ਯੁੱਧ ਦੌਰਾਨ, ਮੇਰੇ ਫਲਾਈਟ ਕਮਾਂਡਰ ਆਹੂਜਾ ਨੂੰ ਪਾਕਿਸਤਾਨ ਨੇ ਫੜ ਲਿਆ ਅਤੇ ਗੋਲੀ ਮਾਰ ਦਿਤੀ ਸੀ। ਉਨ੍ਹਾਂ ਕਿਹਾ ਕਿ ਅਭਿਨੰਦਨ ਸਮੇਂ ਪਾਕਿਸਤਾਨ 'ਤੇ ਕੂਟਨੀਤਕ ਅਤੇ ਰਾਜਨੀਤਿਕ ਦੇ ਨਾਲ-ਨਾਲ ਸੈਨਿਕ ਦਬਾਅ ਵੀ ਸੀ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਉਹ (ਪਾਕਿਸਤਾਨ ਦੇ ਸਾਂਸਦ) ਕਹਿ ਰਹੇ ਹਨ ਕਿ ਭਾਰਤ ਦੇ ਹਮਲੇ ਦੇ ਖ਼ਦਸ਼ੇ ਨਾਲ ਉਸ ਸਮੇਂ ਪਾਕਿਸਤਾਨ ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਦੇ ਪੈਰ ਕੰਬ ਰਹੇ ਸਨ ਅਤੇ ਚਿਹਰੇ ਉਥੇ ਪਸੀਨਾ ਆ ਰਿਹਾ ਸੀ। (ਏਜੰਸੀ)