ਜਲੰਧਰ ਜੇਪੀ ਨਗਰ 'ਚ ਕੋਠੀ ਨੂੰ ਲੱਗੀ ਅੱਗ, ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ
Published : Oct 30, 2020, 3:41 pm IST
Updated : Oct 30, 2020, 3:41 pm IST
SHARE ARTICLE
fire
fire

ਵਿਭਾਗ ਦੀ ਟੀਮ ਨੇ ਤਿੰਨ ਗੱਡੀਆਂ ਦੀ ਮਦਦ ਨਾਲ ਕਰੀਬ ਇਕ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ

ਜਲੰਧਰ: ਪੰਜਾਬ 'ਚ ਘਟਨਾਂਵਾਂ ਲਗਾਤਾਰ ਵੱਧ ਰਹੀਆਂ ਹਨ, ਅੱਜ ਤਾਜ਼ਾ ਮਾਮਲਾ ਜਲੰਧਰ ਸ਼ਹਿਰ ਦੇ ਜੇਪੀ ਨਗਰ 'ਚ ਸਵੇਰੇ ਇਕ ਕੋਠੀ 'ਚ ਅੱਗ ਲੱਗ ਗਈ। ਕੋਠੀ 'ਚ ਲੱਗੀ ਅੱਗ ਦੀ ਸੂਚਨਾ ਮਿਲਦਿਆਂ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਵਿਭਾਗ ਦੀ ਟੀਮ ਨੇ ਤਿੰਨ ਗੱਡੀਆਂ ਦੀ ਮਦਦ ਨਾਲ ਕਰੀਬ ਇਕ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ। ਪਰ ਇਸ ਦੌਰਾਨ ਘਰ ਦਾ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। 

fire

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ  ਘਰ 'ਚ ਜਗਾਈ ਜੋਤ ਤੋਂ ਅੱਗ ਭੜਕੀ ਸੀ। ਜਾਣਕਾਰੀ ਮੁਤਾਬਿਕ ਘਰ ਦਾ ਮਾਲਕ ਅਨਿਲ ਮਕਸੂਦਾਂ ਮੰਡੀ 'ਚ ਆਡ਼੍ਹਤੀ ਹੈ। ਉਹ ਆਪਣੇ ਕੰਮ 'ਤੇ ਗਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਘਰ 'ਚ ਜੋਤ ਜਗਾਈ। ਥੋੜੀ ਦੇਰ ਬਾਅਦ ਹੀ ਅੱਗ ਭੜਕੀ ਤੇ ਸਾਰੇ ਪਰਿਵਾਰਕ ਮੈਂਬਰ ਘਰੋਂ ਬਾਹਰ ਭੱਜ ਗਏ। ਮੁਹੱਲੇ ਵਾਲਿਆਂ ਨੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਤੇ ਵਿਭਾਗ ਦੀ ਟੀਮ ਅੱਗ ਤੇ ਕਾਬੂ ਪਾਉਣ 'ਚ ਸਫਲ ਰਹੀ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement