ਸਪਾ ਨੂੰ ਹਰਾਉਣ ਲਈ ਜੇ ਭਾਜਪਾ ਜਾਂ ਕਿਸੇ ਹੋਰ ਪਾਰਟੀ ਦਾ ਸਾਥ ਦੇਣਾ ਪਿਆ ਤਾਂ ਉਹ ਵੀ ਦੇਵਾਂਗੇ: ਮਾਇਆ
Published : Oct 30, 2020, 1:43 am IST
Updated : Oct 30, 2020, 1:43 am IST
SHARE ARTICLE
image
image

ਸਪਾ ਨੂੰ ਹਰਾਉਣ ਲਈ ਜੇ ਭਾਜਪਾ ਜਾਂ ਕਿਸੇ ਹੋਰ ਪਾਰਟੀ ਦਾ ਸਾਥ ਦੇਣਾ ਪਿਆ ਤਾਂ ਉਹ ਵੀ ਦੇਵਾਂਗੇ: ਮਾਇਆਵਤੀ

ਮਾਇਆਵਤੀ ਨੇ ਕਿਹਾ ਰਾਜ ਸਭਾ ਚੋਣਾਂ ਦੌਰਾਨ ਸਪਾ ਨੂੰ ਹਰਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ

ਨਵੀਂ ਦਿੱਲੀ, 29 ਅਕਤੂਬਰ: ਵੀਰਵਾਰ ਨੂੰ ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਈਆਵਤੀ ਨੇ ਇਕ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਨੇ ਫਿਰਕੂ ਤਾਕਤਾਂ ਵਿਰੁਧ ਲੜਨ ਲਈ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ ਸੀ ਪਰ ਉਸ ਦੇ ਪਰਿਵਾਰਕ ਮਤਭੇਦਾਂ ਕਾਰਨ ਉਹ ਬਸਪਾ ਨਾਲ ਗਠਜੋੜ ਕਰਨ ਦੇ ਬਾਵਜੂਦ ਵੀ ਵਧੇਰੇ ਫਾਇਦਾ ਨਹੀਂ ਚੁੱਕ ਸਕੇ।
ਮਾਇਆਵਤੀ ਨੇ ਸਪੱਸ਼ਟ ਕਿਹਾ ਕਿ ਰਾਜ ਸਭਾ ਚੋਣਾਂ ਦੌਰਾਨ ਉਹ ਸਪਾ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਹਰਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਪਾ ਨੂੰ ਹਰਾਉਣ ਲਈ ਅਪਣੀ ਪੂਰੀ ਤਾਕਤ ਲਗਾਉਣਗੇ। ਮਾਇਆਵਤੀ ਨੇ ਕਿਹਾ ਕਿ ਜੇਕਰ ਸਪਾ ਨੂੰ ਹਰਾਉਣ ਲਈ ਉਨ੍ਹਾਂ ਨੂੰ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਦੇਣੀ ਪਈ ਤਾਂ ਉਹ ਦੇਣਗੇ।
ਇਸ ਤੋਂ ਇਲਾਵਾ ਮਾਇਆਵਤੀ ਨੇ ਰਾਜ ਸਭਾ ਚੋਣਾਂ ਦੌਰਾਨ ਬਗ਼ਾਵਤ ਕਰਨ ਵਾਲੇ 7 ਵਿਧਾਇਕਾਂ ਦੀ ਬਰਖ਼ਾਸਤਗੀ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਗੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ। ਇਨ੍ਹਾਂ ਸੱਤ ਬਾਗੀ ਵਿਧਾਇਕਾ ਵਿਚ ਅਸਲਮ ਰਾਇਨੀ, ਅਸਲਮ ਅਲੀ, ਮੁਜ਼ਤਬਾ ਸਿੱਦਕੀ, ਹਾਕਿਮ ਲਾਲ ਬਿੰਦ, ਹਰਗੋਵਿੰਦ ਭਾਗਰਵ, ਸੁਸ਼ਮਾ ਪਟੇਲ, ਬੰਦਨਾ ਸਿੰਘ ਸ਼ਾਮਲ ਹਨ।
ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਸਪਾ ਨੇ ਉਨ੍ਹਾਂ ਨਾਲ ਸੰਪਰਕ ਕਰਨਾ ਬੰਦ ਕਰ ਦਿਤਾ ਸੀ, ਇਸ ਲਈ ਬਸਪਾ ਨੇ ਅਪਣਾ ਰਸਤਾ ਬਦਲ ਲਿਆ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement