ਸ੍ਰੀਨਗਰ 'ਚ ਪੀਡੀਪੀ ਹੈੱਡਕੁਆਰਟਰ ਸੀਲ, ਸਾਬਕਾ ਐਮ.ਐਲ.ਸੀ ਸਮੇਤ ਕਈ ਪਾਰਟੀ ਆਗੂ ਗ੍ਰਿਫ਼ਤਾਰ
Published : Oct 30, 2020, 6:08 am IST
Updated : Oct 30, 2020, 6:08 am IST
SHARE ARTICLE
image
image

ਸ੍ਰੀਨਗਰ 'ਚ ਪੀਡੀਪੀ ਹੈੱਡਕੁਆਰਟਰ ਸੀਲ, ਸਾਬਕਾ ਐਮ.ਐਲ.ਸੀ ਸਮੇਤ ਕਈ ਪਾਰਟੀ ਆਗੂ ਗ੍ਰਿਫ਼ਤਾਰ

ਕੇਂਦਰ ਸਰਕਾਰ ਦੇ ਆਦੇਸ਼ ਵਿਰੁਧ ਪੀਡੀਪੀ ਆਗੂਆਂ ਨੇ ਕੀਤੀ ਸੀ ਵਿਰੋਧ ਰੈਲੀ


ਸ਼੍ਰੀਨਗਰ, 29 ਅਕਤੂਬਰ: ਜੰਮੂ-ਕਸ਼ਮੀਰ 'ਚ ਲਾਗੂ ਕੀਤੇ ਨਵੇਂ ਜ਼ਮੀਨ ਕਾਨੂੰਨ ਖ਼ਿਲਾਫ਼ ਘਾਟੀ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਵਲੋਂ ਕੱਢੇ ਜਾ ਰਹੇ ਵਿਰੋਧ ਮਾਰਚ ਨੂੰ ਨਾ ਹੋਣ ਦੇਣ ਲਈ ਮਾਰਚ 'ਚ ਸ਼ਾਮਲ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਸਾਬਕਾ ਐੱਮਐੱਲਏ ਖੁਰਸ਼ੀਦ ਆਲਮ ਸਮੇਤ ਕਈ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈਂਦੇ ਹੋਏ ਪੀਡੀਪੀ ਦੇ ਸ਼੍ਰੀਨਗਰ ਸਥਿਤ ਹੈੱਡਕੁਆਰਟਰ ਨੂੰ ਸੀਲ ਕਰ ਦਿਤਾ ਹੈ।
ਕੇਂਦਰ ਸਰਕਾਰ ਦੇ ਆਦੇਸ਼ ਵਿਰੁਧ ਪੀਡੀਪੀ ਨੇਤਾਵਾਂ ਨੇ ਅੱਜ ਸ਼੍ਰੀਨਗਰ ਪਾਰਟੀ ਹੈੱਡਕੁਆਰਟਰ ਤੋਂ ਪ੍ਰੈੱਸ ਇਨਕਲੇਵ ਤਕ ਅੱਜ ਵਿਰੋਧ ਰੈਲੀ ਕੀਤੀ ਗਈ ਸੀ। ਪਾਰਟੀ ਦੇ ਨੇਤਾ ਵਿਰੋਧ ਮਾਰਚ 'ਚ ਸ਼ਾਮਲ ਹੋਣ ਲਈ ਜਿਵੇਂ ਹੀ ਪਾਰਟੀ ਹੈੱਡਕੁਆਰਟਰ ਪਹੁੰਚੇ, ਉਥੇ ਪਹਿਲਾਂ ਤੋਂ ਹੀ ਤਾਇਨਾਤ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਪੁਲਿਸ ਦੀ ਇਸ ਕਾਰਵਾਈ ਦਾ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਨੇ ਵਿਰੋਧ ਕੀਤਾ ਹੈ। ਅਪਣੇ ਟਵਿੱਟਰ ਹੈਂਡਲ 'ਤੇ ਪਾਰਟੀ ਨੇਤਾਵਾਂ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਜੰਮੂ ਅਤੇ ਕਸ਼ਮੀਰ' ਪੁਲਿਸ ਨੇ ਅੱਜ ਪਾਰਾ ਵਾਹਿਦ, ਖੁਰਸ਼ੀਦ ਆਲਮ, ਰਾਉਫ਼ ਭੱਟ, ਮੋਸਿਨ ਕਿਓਮ ਨੂੰ ਉਸ ਸਮੇਂ ਹਿਰਾਸਤ 'ਚ ਲੈ ਲਿਆ ਜਦੋਂ ਉਹ ਭੂਮੀ ਸਬੰਧੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਇਕਜੁੱਟ ਹੋਏ ਸਨ। ਅਸੀਂ ਸਮੂਹਿਕ ਰੂਪ ਨਾਲ ਆਪਣੀ ਆਵਾਜ਼ ਚੁਕਣਾ ਜਾਰੀ ਰੱਖਾਂਗੇ ਅਤੇ ਡੈਮੋਗ੍ਰਾਫੀ ਨੂੰ ਬਦਲਣ ਦੇ ਯਤਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।

ਪਾਰਟੀ ਨੇਤਾਵਾਂ ਨੇ ਦਸਿਆ ਕਿ ਖੁਰਸ਼ੀਦ ਆਲਮ ਵਹੀਦ ਪਾਰਾ, ਸੁਹੈਲ ਬੁਖ਼ਾਰੀ, ਰਾਉਫ਼ ਭੱਟ, ਮੋਹਿਤ ਭਾਨ ਸਮੇਤ ਹੋਰ ਨੇਤਾਵਾਂ ਨੂੰ ਪੁਲਿਸ ਨੇ ਪਾਰਟੀ ਹੈੱਡਕੁਆਰਟਰ ਤੋਂ ਬਾਹਰ ਤੋਂ ਹੀ ਹਿਰਾਸਤ 'ਚ ਲੈ ਲਿਆ ਸੀ। ਦਸਣਯੋਗ ਹੈ ਕਿ ਲੰਘੇ ਬੁੱਧਵਾਰ ਨੂੰ ਜੰਮੂ 'ਚ ਵੀ ਪੀਡੀਪੀ ਨੇਤਾਵਾਂ ਨੇ ਭੂਮੀ ਕਾਨੂੰਨ ਦੇ ਵਿਰੋਧ 'ਚ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਪੀਡੀਪੀ ਪ੍ਰਮੁੱਖ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ 'ਚ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਸ਼੍ਰੀਨਗਰ ਪਾਰਟੀ ਦਫ਼ਤਰ ਨੂੰ ਪ੍ਰਸ਼ਾਸਨ ਨੇ ਸੀਲ ਕਰ ਦਿਤਾ ਹੈ। ਉਨ੍ਹਾਂ ਦੇ ਨੇਤਾ ਅਤੇ ਕਾਰਜਕਰਤਾ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਪਰ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਆਵਾਜ਼ ਦਬਾਉਣ ਦਾ ਯਤਨ ਕਰ ਰਹੀ ਹੈ।imageimage  (ਏਜੰਸੀ)

ਪੀਡੀਪੀ ਦੇ ਆਗੂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਹੋਈ ਪੁਲਿਸ। (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement