
ਜ਼ਬਤ ਕੀਤੇ ਜਾਂ ਚੋਰੇ ਹੋਏ ਵਾਹਨਾਂ ਦੀ ਕੀਤੀ ਜਾਵੇਗੀ ਨਿਲਾਮੀ
ਲੁਧਿਆਣਾ (ਵਿਸ਼ਾਲ ਕਪੂਰ): -ਜ਼ਿਲ੍ਹਾ ਪੁਲਿਸ ਵੱਲੋਂ ਇਕ ਵਿਸ਼ੇਸ ਮੇਲੇ ਦਾ ਅਯੋਜਨ ਕੀਤਾ ਗਿਆ। ਇਸ ਮੇਲੇ ਵਿਚ ਲੁਧਿਆਣਾ ਪੁਲਿਸ ਵੱਲੋਂ ਕਈ ਸਾਲਾਂ ਤੋਂ ਜ਼ਬਤ ਕੀਤੇ ਜਾਂ ਚੋਰੇ ਹੋਏ ਵਾਹਨਾਂ ਦੀ ਨਿਲਾਮੀ ਕੀਤੀ ਜਾਵੇਗੀ। ਇਸ ਸਬੰਧੀ ਪੁਲਿਸ ਵੱਲੋਂ 3 ਨਵੰਬਰ ਨੂੰ ਵਿਸ਼ੇਸ਼ ਕੈਂਪ ਅਯੋਜਿਤ ਕੀਤਾ ਜਾਵੇਗਾ।
Vehicles
ਇਹ ਉਹ ਵਾਹਨ ਹਨ ਜਿਨ੍ਹਾਂ ਦੇ ਪੁਲਿਸ ਨੇ ਚਲਾਣ ਕੱਟੇ ਸਨ ਜਾਂ ਕਿਸੇ ਨਿਯਮ ਦੀ ਉਲੰਘਣਾ ਕਾਰਨ ਇਹਨਾਂ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਸੀ। ਇਸ ਕੈਂਪ ਲਈ ਵਾਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਜੋ ਉਹ ਅਪਣੇ ਵਾਹਨ ਲੈ ਕੇ ਜਾ ਸਕਣ। ਇਸ ਦੇ ਲਈ ਇਸ਼ਤਿਹਾਰਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ।
Police
ਜੇਕਰ ਕਿਸੇ ਵਾਹਨ ਦਾ ਮਾਲਕ ਨਹੀਂ ਆਉਂਦਾ ਤਾਂ ਉਸ ਵਾਹਨ ਨੂੰ ਨਿਲਾਮ ਕਰ ਦਿੱਤਾ ਜਾਵੇਗਾ। ਇਸ ਮੇਲੇ ਦੌਰਾਨ ਲੋਕ ਭਾਰੀ ਗਿਣਤੀ ਵਿਚ ਇਕੱਠੇ ਹੋਏ। ਗੱਲਬਾਤ ਦੌਰਾਨ ਲੁਧਿਆਣਾ ਦੇ ਅਡੀਸ਼ਨਲ ਕਮਿਸ਼ਨਰ ਪੁਲੀਸ ਭਗੀਰਥ ਮੀਨਾ ਨੇ ਦੱਸਿਆ ਕਿ ਉਹਨਾਂ ਨੇ ਇਹ ਮੇਲਾ ਲੋਕਾਂ ਦੀ ਸਹੂਲਤ ਲਈ ਅਯੋਜਿਤ ਕੀਤਾ ਹੈ।
Vehicles
ਇਹਨਾਂ ਵਾਹਨਾਂ ਵਿਚ ਦੁਪਹੀਆ ਅਤੇ ਚੁਪਹੀਆ ਵਾਹਨ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਲੋਕਾਂ ਦੇ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਉਹਨਾਂ ਤੱਕ ਪਹੁੰਚਾਉਣ ਲਈ ਉਹਨਾਂ ਦੀ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਈ ਵਾਹਨ ਬਹੁਤ ਪੁਰਾਣੇ ਹਨ, ਜਿਨ੍ਹਾਂ ਨੂੰ ਸਾਫ਼ ਅਤੇ ਠੀਕ ਕਰਵਾਇਆ ਗਿਆ ਹੈ ਤਾਂ ਜੋ ਖਰੀਦਦਾਤਾ ਨੂੰ ਕੋਈ ਸਮੱਸਿਆ ਨਾ ਆਵੇ।