
ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ
ਅਣ-ਮਨੁੱਖੀ ਕੁੱਟਮਾਰ ਸਬੰਧੀ ਯਾਦ ਪੱਤਰ ਪੁਲਿਸ ਕਮਿਸ਼ਨਰ ਦੇ ਦਰਬਾਰ 'ਚ ਇਨਸਾਫ਼ ਲਈ ਪੁੱਜਾ
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਪਹੁੰਚ ਕਰ ਕੇ ਗ਼ਲਤ ਰੀਪੋਰਟ ਪੁਲਿਸ ਨੂੰ ਲਿਖਵਾਈ ਗਈ: ਮੁੱਛਲ, ਖੋਸਾ
ਅੰਮ੍ਰਿਤਸਰ, 29 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਪਾਵਨ ਸਰੂਪ ਲਾਪਤਾ ਹੋਣ ਦੇ ਵਿਵਾਦ ਵਿਚ ਵੱਖ-ਵੱਖ ਪੜਤਾਲਾਂ ਹੋਣ ਦੇ ਨਾਲ-ਨਾਲ ਅਕਾਲ ਤਖ਼ਤ ਸਾਹਿਬ ਬਾਅਦ, ਹੁਣ ਇਹ ਗੰਭੀਰ ਮਸਲਾ ਪੁਲਿਸ ਕਮਿਸ਼ਨਰ ਦੇ ਦਰਬਾਰ ਵਿਵਚ ਇਨਸਾਫ਼ ਲਈ ਪਹੁੰਚ ਗਿਆ ਹੈ।
ਇਸ ਸਬੰਧੀ ਯਾਦ ਪੱਤਰ ਬਲਬੀਰ ਸਿੰਘ ਮੁੱਛਲ, ਸੁਖਜੀਤ ਸਿੰਘ ਖੋਸਾ, ਦਿਲਬਾਗ ਸਿੰਘ, ਤਰਲੋਚਨ ਸਿੰਘ ਸੋਹਲ, ਲਖਬੀਰ ਸਿੰਘ ਮਹਾਜਨ, ਮਨਜੀਤ ਸਿੰਘ ਝਬਾਲ, ਮਨਜਿੰਦਰ ਕੌਰ ਤੇ ਹੋਰਨਾਂ ਵਲੋਂ ਪੁਲਿਸ ਕਮਿਸ਼ਨਰ ਨੂੰ ਦਿਤਾ ਗਿਆ। ਇਸ ਦਾ ਮੁਕੱਦਮਾ ਨੰਬਰ : 0177/ ਧਾਰਾ : 307 / 452/148/149 ਆਈ.ਪੀ.ਅੰਮ੍ਰਿਤਸਰ ਹੈ। ਉਕਤ ਸ਼ਿਕਾਇਤਕਰਤਾ ਨੇ ਇਸ ਦੀ ਜਾਂਚ ਕਿਸੇ ਆਈ.ਪੀ.ਐਸ. ਰੈਂਕ ਦੇ ਅਧਿਕਾਰੀ ਪਾਸੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਕਤ ਪੀੜਤਾਂ ਨੇ ਪਰਚਾ ਖ਼ਾਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਅਧਿਕਾਰੀਆਂ, ਮੁਲਾਜ਼ਮਾਂ, ਪੁਲਿਸ ਅਧਿਕਾਰੀਆਂ ਅਤੇ ਪੰਥ ਦੋਖੀਆਂ ਵਲੋਂ ਅਣ-ਮਨੁੱਖੀ ਕੁੱਟਮਾਰ ਕੀਤੀ ਗਈ। ਉਹ ਸ਼ਾਂਤਮਈ ਧਰਨੇ 'ਤੇ ਬੈਠੀ ਸੰਗਤ ਤੇ ਇਕ ਸਾਜ਼ਸ਼ ਤਹਿਤ ਮਿਤੀ 24 ਅਕਤੂਬਰ ਨੂੰ ਹਮਲਾ ਕਰ ਕੇ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਕਰੀਬ ਚਾਰ ਘੰਟੇ ਵੱਖ-ਵੱਖ ਕਮਰਿਆਂ ਵਿਚ ਅੰਦਰ ਦੇ ਕੇ ਮਾਰ ਕੁਟਾਈ ਦੌਰਾਨ ਜਾਨਲੇਵਾ ਸੱਟਾਂ ਮਾਰੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਸੱਟਾਂ ਲਗਾਉਣ ਦੇ ਵਾਕਿਆ ਬਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁਟੇਜ ਅਤੇ ਗੁਨਾਹਕਾਰਾਂ ਦੀਆਂ ਮੋਬਾਈਲ ਕਾਲਾਂ ਅਤੇ ਟਾਵਰ ਲੋਕੇਸ਼ਨਾਂ ਕਬਜ਼ੇ ਵਿਚ ਲੈਣ ਸਬੰਧੀ ਅਤੇ ਧਾਰਾ 363/365/367 ਆਈ.ਪੀ.ਸੀ. ਬਗ਼ੈਰਾ ਅਧੀਨ ਪਰਚਾ ਦਰਜ ਕੀਤਾ ਜਾਵੇ। ਪੀੜਤਾਂ ਮੁਤਾਬਕ ਉਨ੍ਹਾਂ ਵਿਰੁਧ ਗ਼ਲਤ ਪਰਚਾ ਦਰਜ ਕਰਵਾਇਆ ਗਿਆimage, ਜੋ ਸਚਾਈ ਤੋਂ ਕੋਹਾਂ ਦੂਰ ਹੈ ।
ਪੁਲਿਸ ਨੂੰ ਯਾਦ ਪੱਤਰ ਦੇਣ ਸਮੇਂ ਸ਼ਿਕਾਇਤ ਦੀ ਕਾਪੀ ਵਿਖਾਉਂਦੇ ਹੋਏ ਪੀੜਤ।