
ਤਿੰਨ ਦਿਨਾਂ ਗੋਆ ਦੇ ਦੌਰੇ 'ਤੇ ਹਨ ਰਾਹੁਲ ਗਾਂਧੀ
ਪਣਜੀ: ਗੋਆ 'ਚ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਨੇ ਪੂਰੀ ਤਿਆਰੀ ਕਰ ਲਈ ਹੈ। ਰਾਹੁਲ ਗਾਂਧੀ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਮਿਲਣ ਲਈ ਅੱਜ ਗੋਆ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਵੇਲਸਾਓ ਵਿੱਚ ਮਛੇਰਿਆਂ ਨੂੰ ਮਿਲਣਗੇ ਅਤੇ ਪਾਰਟੀ ਪੱਧਰ ਦੇ ਕਈ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਹੋਰ ਵੀ ਪੜ੍ਹੋ: Puneeth Rajkumar Tribute: ਬੈਂਗਲੁਰੂ 'ਚ 31 ਅਕਤੂਬਰ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ
Rahul Gandhi
ਕਾਂਗਰਸ ਦੀ ਗੋਆ ਇਕਾਈ ਦੇ ਪ੍ਰਧਾਨ ਗਿਰੀਸ਼ ਚੋਡਨਕਰ ਨੇ ਮੰਗਲਵਾਰ ਨੂੰ ਦੱਸਿਆ ਕਿ ਗਾਂਧੀ ਪਣਜੀ ਨੇੜੇ ਬੰਬੋਲਿਮ ਦੇ ਐਸਪੀਐਮ ਸਟੇਡੀਅਮ ਵਿੱਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਇਨ੍ਹਾਂ ਦਿਨਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਗੋਆ ਦੇ 3 ਦਿਨਾਂ ਦੌਰੇ 'ਤੇ ਹੈ।
Rahul Gandhi
ਹੋਰ ਵੀ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ’ਚ ਹੋ ਹੋਰ ਕਿਸਾਨਾਂ ਦੀ ਮੌਤ