
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਅਪਣੀ ਵੱਖਰੀ ਪਾਰਟੀ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਅਪਣੀ ਵੱਖਰੀ ਪਾਰਟੀ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਕਾਂਗਰਸ ਨਾਲ ਬੈਕਐਂਡ ਗੱਲਬਾਤ ਦੀਆਂ ਰਿਪੋਰਟਾਂ ਗਲਤ ਹਨ। ਉਹਨਾਂ ਨੇ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹੁਣ ਕਾਂਗਰਸ ਵਿਚ ਨਹੀਂ ਰਹਿਣਗੇ।
Tweet
ਹੋਰ ਪੜ੍ਹੋ: ਮੰਗਾਂ ਨਾ ਮੰਨਣ ਦੀ ਸੂਰਤ ਵਿਚ ਕਿਸਾਨ ਦਿੱਲੀ ਮੋਰਚਾ ਨਹੀਂ ਛੱਡਣਗੇ
ਉਹਨਾਂ ਟਵੀਟ ਕਰਦਿਆਂ ਕਿਹਾ, ‘ਕਾਂਗਰਸ ਨਾਲ ਬੈਕਐਂਡ ਗੱਲਬਾਤ ਦੀਆਂ ਰਿਪੋਰਟਾਂ ਗਲਤ ਹਨ। ਮੇਲ ਮਿਲਾਪ ਦਾ ਸਮਾਂ ਖ਼ਤਮ ਹੋ ਗਿਆ ਹੈ। ਮੈਂ ਸੋਨੀਆ ਗਾਂਧੀ ਜੀ ਦੇ ਸਮਰਥਨ ਲਈ ਉਹਨਾਂ ਦਾ ਧੰਨਵਾਦੀ ਹਾਂ ਪਰ ਹੁਣ ਕਾਂਗਰਸ ਵਿਚ ਨਹੀਂ ਰਹਾਂਗਾ’।
Tweet
ਹੋਰ ਪੜ੍ਹੋ: ਗੁਰੂ ਨਾਨਕ ਦੇਵ ਜੀ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਦਾ ਮਾਮਲਾ: ਇਕੱਲੇ ਸਿੰਘ ਨੇ ਜਾਮ ਕੀਤਾ ਜਗਰਾਉਂ ਪੁਲ
ਕੈਪਟਨ ਨੇ ਅੱਗੇ ਕਿਹਾ, ‘ਮੈਂ ਜਲਦੀ ਹੀ ਆਪਣੀ ਪਾਰਟੀ ਲਾਂਚ ਕਰਾਂਗਾ ਅਤੇ ਕਿਸਾਨਾਂ ਦਾ ਮੁੱਦਾ ਹੱਲ ਹੋਣ 'ਤੇ 2022 ਦੀਆਂ ਚੋਣਾਂ ਲਈ BJP, ਅਕਾਲੀ ਦਲ ਤੋਂ ਵੱਖ ਹੋਏ ਧੜੇ ਅਤੇ ਹੋਰਾਂ ਨਾਲ ਸੀਟਾਂ ਦੀ ਵੰਡ ਲਈ ਗੱਲਬਾਤ ਕਰਾਂਗਾ। ਮੈਂ ਪੰਜਾਬ ਅਤੇ ਕਿਸਾਨਾਂ ਦੇ ਹਿੱਤ ਵਿਚ ਮਜਬੂਤ ਸਮੂਹਿਕ ਤਾਕਤ ਬਣਾਉਣਾ ਚਾਹੁੰਦਾ ਹਾਂ’।