ਲੁਧਿਆਣਾ: ਸਰਪੰਚ ਕਤਲ ਮਾਮਲੇ ’ਚ ਅਦਾਲਤ ਨੇ ਅਕਾਲੀ ਆਗੂ ਸਮੇਤ 2 ਨੂੰ ਸੁਣਾਈ ਉਮਰਕੈਦ ਦੀ ਸਜ਼ਾ, 50-50 ਹਜ਼ਾਰ ਰੁਪਏ ਲਗਾਇਆ ਜੁਰਮਾਨਾ
Published : Oct 30, 2022, 1:15 pm IST
Updated : Oct 30, 2022, 1:18 pm IST
SHARE ARTICLE
In the Sarpanch murder case
In the Sarpanch murder case

ਜੁਰਮਾਨਾ ਅਦਾ ਨਾ ਕਰਨ ’ਤੇ ਸਜ਼ਾ 6 ਮਹੀਨੇ ਹੋਰ ਵਧਾ ਦਿੱਤੀ ਜਾਵੇਗੀ

 

ਲੁਧਿਆਣਾ: ਨਿਗਮ ਚੋਣਾਂ 2012 ਦੇ ਦੌਰਾਨ ਬਹਾਦੁਰਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਬੰਟੀ ਦੇ ਕਤਲ ਮਾਮਲੇ ਵਿਚ ਅਕਾਲੀ ਨੇਤਾ ਬਲਜਿੰਦਰ ਸਿੰਘ ਉਰਫ ਗੋਗੀ ਅਤੇ ਗੁਰਇਕਬਾਲ ਸਿੰਘ ਉਰਫ ਵਿੱਕੀ ਸੇਖੋਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਉਮਰਕੈਦ ਦੀ ਸਜ਼ਾ ਸੁਣਾਈ। ਐਡੀਸ਼ਨਲ ਸੈਸ਼ਨ ਜੱਜ ਮਨੋਜ ਕੁਮਾਰ ਦੀ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ। ਜੁਰਮਾਨਾ ਅਦਾ ਨਹੀਂ ਕਰਨ ’ਤੇ ਸਜ਼ਾ 6 ਮਹੀਨੇ ਹੋਰ ਵਧਾ ਦਿੱਤੀ ਜਾਵੇਗੀ। ਇੱਥੇ ਹੀ ਅਦਾਲਤ ਨੇ 5 ਹੋਰ ਆਰੋਪੀਆਂ ਬੂਟਾ ਸਿੰਘ , ਜਸਪ੍ਰੀਤ ਸਿੰਘ, ਵਿਕਮਰਜੀਤ ਸਿੰਘ, ਜਸਵੰਤ ਸਿੰਘ, ਅਤੇ ਗਗਨਦੀਪ ਸਿੰਘ ਨੂੰ ਬਰੀ ਕਰ ਦਿੱਤਾ। 

ਕੇਸ ਵਿਚ ਦੋ ਆਰੋਪੀਆਂ ਅਮਨਦੀਪ ਸਿੰਘ ਉਰਫ ਕਾਲਾ ਹਵਾਸ ਅਤੇ ਗੁਰਦੇਵ ਸਿੰਘ ਉਰਫ ਦੇਬੂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਨਵਜੀਤ ਸਿੰਘ ਅਤੇ ਕਰਨਵੀਰ ਸਿੰਘ ਨੂੰ ਅਦਾਲਤ ਪਹਿਲਾ ਹੀ ਭਗੋੜਾ ਘੋਸ਼ਿਤ ਕਰ ਚੁੱਕੀ ਹੈ। ਕੋਰਟ ਵਿਚ ਅਭਿਯੋਜਨ ਧਿਰ ਦੇ 20 ਗਵਾਹ ਪੇਸ਼ ਹੋਏ। ਉਥੇ ਹੀ ਬਚਾਅ ਧਿਰ ਨੇ ਵੀ ਗਵਾਹ ਪੇਸ਼ ਕਰਕੇ ਕੇਸ ਵਿਚ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਮ੍ਰਿਤਕ ਦੇ ਭਾਈ ਜਸਪਾਲ ਸਿੰਘ ਨੇ ਥਾਣਾ ਸਲੇਮ ਟਾਬਰੂ ਵਿਚ 10 ਜੂਨ 2012 ਨੂੰ ਸ਼ਿਕਾਇਤ ਦਿੱਤੀ ਕਿ ਗੁਰਵਿੰਦਰ ਸਿੰਘ ਉਸ ਦੇ ਚਾਚਾ ਦਾ ਪੁੱਤ ਸੀ।

ਉਸ ਦਿਨ ਦੁਪਿਹਰ ਕਰੀਬ 1.30 ਵਜੇ ਤੋਂ ਉਹ ਗੁਰਵਿੰਦਰ ਅਤੇ ਉਸ ਦੇ ਰਿਸ਼ਤੇਦਾਰ ਬਲਕਾਰ ਦੇ ਨਾਲ ਪਿੰਡ ਬਹਾਦੁਰਕੇ ਰੋਡ ਦੇ ਕੇਹਰ ਸਿੰਘ ਦੇ ਕੋਲ ਜਾ ਰਹੇ ਸਨ। ਜਦੋਂ ਉਹ ਕਾਰਾਬਾਰਾ ਬਾਜ਼ੀਗਰ ਬਸਤੀ ਦੇ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਦੋ ਕਾਰਾਂ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਆਏ ਦੋਸ਼ੀਆਂ ਨੇ ਵਿੰਡ ਸਕਰੀਨ ਉੱਤੇ ਬੇਸਬਾਲ ਨਾਲ ਬਾਰ ਕੀਤਾ। ਦਵਿੰਦਰ ਨੇ ਗੋਲੀ ਚਲਾ ਦਿੱਤੀ। ਆਰੋਪੀ ਕਰਨਵੀਰ ਅਤੇ ਬਲਜਿੰਦਰ ਨੇ ਬੰਟੀ ਨੂੰ ਖਿੱਚ ਕੇ ਕਾਰ ਵਿਚੋਂ ਕੱਢਿਆ ਅਤੇ ਆਰੋਪੀ ਕਰਨਵੀਰ ਨੇ ਗੋਲੀ ਚਲਾ ਦਿੱਤੀ, ਜੋ ਬੰਟੀ ਦੀ ਛਾਤੀ ਵਿਚ ਲੱਗੀ। ਪੋਲਿੰਗ ਬੂਥ ਕੋਲ ਹੋਣ ਕਾਰਨ ਉੱਥੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਆਰੋਪੀ ਫਾਇਰੰਗ ਕਰ ਕੇ ਫਰਾਰ ਹੋ ਗਏ।

ਕਪੂਰਥਲਾ ਐਡੀਸ਼ਨਲ ਸੈਸ਼ਨ ਕੋਰਟ ਵਿਚ ਚਲ ਰਹੇ 8 ਸਾਲ ਪੁਰਾਣੇ ਕਤਲ ਅਤੇ ਗੈਰ ਇਰਾਦਾਤਨ ਕਤਲ ਦੇ ਮਾਮਲੇ ਵਿਚ ਨਾਮਜ਼ਦ 9 ਲੋਕਾਂ ਨੂੰ ਉਮਰਕੈਦ ਅਤੇ 10 ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ। ਸਰਕਾਰੀ ਵਕੀਲ ਅਨਿਲ ਬੋਪਾਰਾਏ ਨੇ ਦੱਸਿਆ ਕਿ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋਨਾਂ ਧਿਰਾਂ ਦੇ 19 ਲੋਕਾਂ ਨੂੰ ਦੋਸ਼ੀ ਮੰਨਿਆ। ਇਨ੍ਹਾਂ ਵਿਚ ਜਿਨ੍ਹਾਂ 9 ਲੋਕਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਉਨ੍ਹਾਂ ਵਿਚ 3 ਦੋਸ਼ੀ ਉਕਤ ਮਾਮਲੇ ਵਿਚ ਗੈਰਹਾਜ਼ਰ ਸਨ। 
2014 ਵਿਚ ਕਪੂਰਥਲਾ ਦੇ ਪਿੰਡ ਦਪਈ ਵਿਚ ਦੋ ਗੁੱਟਾਂ ਦੇ ਵਿਚ ਵਿਵਾਦ ਹੋਇਆ ਸੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਉਕਤ ਮਾਮਲੇ ਵਿਚ ਥਾਣਾ ਸਦ ਪੁਲਿਸ ਨੇ ਦੋਵਾਂ ਧਿਰਾਂ ਦੇ 19 ਲੋਕਾਂ ਉੱਤੇ ਕਰਾਂਸ ਮਾਮਲਾ ਦਰਜ ਕੀਤਾ ਸੀ ਧਾਰਾ 302 ਦੇ ਤਹਿਤ 9 ਲੋਕ ਨਾਮਜ਼ਦ ਤੇ ਧਾਰਾ 307 ਦੇ ਤਹਿਤ ਦੂਸਰੇ ਧਿਰ ਦੇ 10 ਲੋਕ ਨਾਮਜ਼ਦ ਸਨ। ਉਕਤ ਮਾਮਲਾ ਕਪੂਰਥਲਾ ਦੇ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਅਜਾਇਬ ਸਿੰਘ ਦੀ ਅਦਾਲਤ ਵਿਚ ਵਿਚਾਰਧੀਨ ਸੀ। ਅਦਾਲਤ ਵਿਚ ਦੋਵਾਂ ਧਿਰਾਂ ਦੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਸ਼ਨੀਵਾਰ ਨੂੰ ਫੈਸਲਾ ਸੁਣਾਉਂਦੇ ਹੋਏ 19 ਲੋਕਾਂ ਨੂੰ ਸਜਾ ਦੇ ਆਦੇਸ਼ ਦਿੱਤੇ ਹਨ। ਇਸ ਵਿਚ 3 ਗੈਰਹਾਜ਼ਰ ਹਨ। 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement