Raja Warring About Kamal Nath: ਕਮਲਨਾਥ ਨੂੰ ਕਦੇ ਸਿੱਖਾਂ ’ਤੇ ਤਸ਼ੱਦਦ ਕਰਦਿਆਂ ਵੇਖਿਆ ਜਾਂ ਸੁਣਿਆ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ
Published : Oct 30, 2023, 8:57 pm IST
Updated : Oct 30, 2023, 8:57 pm IST
SHARE ARTICLE
Never heard or seen Kamal Nath committing atrocities on Sikhs: Punjab Congress chief
Never heard or seen Kamal Nath committing atrocities on Sikhs: Punjab Congress chief

ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਬੋਲੇ ਪੰਜਾਬ ਕਾਂਗਰਸ ਪ੍ਰਧਾਨ

Raja Warring About Kamal Nath: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੱਧ ਪ੍ਰਦੇਸ਼ ’ਚ ਚੋਣ ਪ੍ਰਚਾਰ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਨੇ ‘ਕਦੇ ਵੀ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਕਮਲਨਾਥ ਨੂੰ ਸਿੱਖਾਂ ’ਤੇ ਤਸ਼ੱਦਦ ਕਰਦਿਆਂ ਨਹੀਂ ਵੇਖਿਆ’ ਹੈ। ਇੰਦੌਰ ’ਚ ਹੋਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਮੱਧ ਪ੍ਰਦੇਸ਼ ’ਚ ਕੁੱਝ ਲੋਕ ਖ਼ੁਦ ਨੂੰ ਸਿੱਖਾਂ ਵਜੋਂ ਪੇਸ਼ ਕਰ ਕੇ ਗ਼ਲਤ ਜਾਣਕਾਰੀਆਂ ਫੈਲਾ ਰਹੇ ਹਨ। ਉਹ ਕਹਿੰਦੇ ਹਨ ਕਿ ਕਮਲਨਾਥ ਨੇ ਸਿੱਖਾਂ ’ਤੇ ਤਸ਼ੱਦਦ ਕੀਤੇ ਸਨ, ਪਰ ਮੈਂ ਅਪਣੀ ਜ਼ਿੰਦਗੀ ’ਚ ਕਦੇ ਉਨ੍ਹਾਂ ਨੂੰ ਅਜਿਹਾ ਕਰਦਿਆਂ ਵੇਖਿਆ ਜਾਂ ਸੁਣਿਆ ਨਹੀਂ।’’

ਰਾਜਾ ਵੜਿੰਗ ਨੇ 1984 ਸਿੱਖ ਕਤਲੇਆਮ ਦਾ ਜ਼ਿਕਰ ਕੀਤੇ ਬਗ਼ੈਰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਇਹ ਝੂਠ ਫੈਲਾ ਰਹੀ ਹੈ ਕਿ ਕਮਲਨਾਥ ਸਿੱਖਾਂ ਵਿਰੁਧ ਕਿਸੇ ਵੀ ਤਸ਼ੱਦਦ ’ਚ ਸ਼ਾਮਲ ਸਨ। ਉਨ੍ਹਾਂ ਕਿਹਾ, ‘‘ਅਜੇ ਤਕ ਕਮਲਨਾਥ ਵਿਰੁਧ ਕੋਈ ਐਫ਼.ਆਈ.ਆਰ. ਦਰਜ ਨਹੀਂ ਹੋਈ ਹੈ, ਪਰ ਭਾਜਪਾ ਨੂੰ ਉਨ੍ਹਾਂ ਦਾ ਡਰ ਸਤਾ ਰਿਹਾ ਹੈ। ਇਸੇ ਲਈ ਉਹ ਦਿੱਲੀ ਤੋਂ ਸਰਦਾਰ ਭੇਜ ਰਹੇ ਹਨ ਜੋ ਇਹ ਝੂਠਾ ਪ੍ਰਾਪੇਗੰਡਾ ਫੈਲਾ ਰਹੇ ਹਨ ਕਿ ਕਮਲਨਾਥ ਨੇ ਸਿੱਖਾਂ ’ਤੇ ਤਸ਼ੱਦਦ ਕੀਤਾ ਹੈ।’’

ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਬਦਲਾਅ ਚਾਹੁੰਦਾ ਹੈ। ਉਨ੍ਹਾਂ ਕਿਹਾ, ‘‘ਮੱਧ ਪ੍ਰਦੇਸ਼ ਦੇ ਭ੍ਰਿਸ਼ਟਾਚਾਰ ਘਪਲੇ ਪੂਰੇ ਦੇਸ਼ ’ਚ ਫੈਲੇ ਹੋਏ ਹਨ। ਜੇਕਰ ਸੂਬੇ ਨੇ ਮੁੜ ਤਰੱਕੀ ਕਰਨੀ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ, ਮਹਿੰਗਾਈ ਘਟਣੀ ਚਾਹੀਦੀ ਹੈ ਅਤੇ ਘਪਲੇ ਬੰਦ ਹੋਣੇ ਚਾਹੀਦੇ ਹਨ। ਇਸ ਲਈ ਕਮਲਨਾਥ ਨੂੰ ਮੁੜ ਇਸ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਹੋਵੇਗਾ।’’

ਇਸ ਮੌਕ ਸੂਬਾ ਕਾਂਗਰਸ ਪ੍ਰਧਾਨ ਕਮਲਨਾਥ ਨੇ ਕਿਹਾ ਕਿ 17 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮੱਧ ਪ੍ਰਦੇਸ਼ ਦਾ ਭਵਿੱਖ ਤੈਅ ਕਰਨਗੀਆਂ। ਉਨ੍ਹਾਂ ਕਿਹਾ, ‘‘ਇਹ ਇੰਦੌਰ ਦਾ ਇਕ ਵਿਸ਼ੇਸ਼ ਗੁਣ ਹੈ। ਲੋਕ ਦੂਜਿਆਂ ਨੂੰ ਗਿਆਨ ਦਿੰਦੇ ਹਨ। ਹਰ ਚੋਣ ਦਾ ਅਪਣਾ ਵਖਰਾ ਮਤਲਬ ਹੁੰਦਾ ਹੈ। ਮੈਂ 40 ਸਾਲਾਂ ਤੋਂ ਚੋਣ ਲੜਿਆ ਅਤੇ ਜਿੱਤਿਆ। ਪਰ 17 ਨਵੰਬਰ ਨੂੰ ਹੋਣ ਵਾਲੀ ਚੋਣ ਨਾ ਤਾਂ ਕਿਸੇ ਉਮੀਦਵਾਰ ਦੀ ਚੋਣ ਹੈ ਅਤੇ ਨਾ ਹੀ ਕਿਸੇ ਪਾਰਟੀ ਦੀ, ਸਗੋਂ ਇਹ ਮੱਧ ਪ੍ਰਦੇਸ਼ ਦੇ ਭਵਿੱਖ ਦੀ ਚੋਣ ਹੈ।’’

ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ, ‘‘ਇਹ ‘ਠਗਰਾਜ ਦੇ ਸ਼ਿਵਰਾਜ’ ਨੇ ਸਾਡੇ ਸੂਬੇ ਨੂੰ 18 ਸਾਲਾਂ ਤੋਂ ਧੋਖਾ ਦਿਤਾ ਹੈ। ਮੈਂ ਮੁੱਖ ਮੰਤਰੀ ਹੁੰਦਿਆਂ ਮੱਧ ਪ੍ਰਦੇਸ਼ ਦੀ ਨਵੀਂ ਤਸਵੀਰ ਬਣਾਉਣ, ਨਵੀਂ ਪਛਾਣ ਬਣਾਉਣ ਲਈ ਯਤਨ ਕੀਤੇ। ਮੱਧ ਪ੍ਰਦੇਸ਼ ਦੀ ਪਛਾਣ ਭ੍ਰਿਸ਼ਟਾਚਾਰ ਜਾਂ ਮਾਫੀਆ ਨਾਲ ਨਹੀਂ ਕੀਤੀ ਜਾ ਸਕਦੀ। ਅੱਜ, ਰਾਜ ਦਾ ਹਰ ਵਿਅਕਤੀ ਜਾਂ ਤਾਂ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੈ ਜਾਂ ਭ੍ਰਿਸ਼ਟਾਚਾਰ ਦਾ ਗਵਾਹ ਹੈ।’’ ਮੱਧ ਪ੍ਰਦੇਸ਼ ਇਸ ਸਾਲ ਚੋਣਾਂ ਹੋਣ ਵਾਲੇ ਪੰਜ ਰਾਜਾਂ ’ਚੋਂ ਇਕ ਹੈ ਜਿੱਥੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।

For more news apart from Raja Warring About Kamal Nath, stay tuned to Rozana Spokesman

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement