
ਲੋਕਾਂ ਦੀ ਸ਼ਿਕਾਇਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹਿਲਾਂ 11 ਮੈਂਬਰੀ ਕਮੇਟੀ ਕੋਲ ਲੈ ਕੇ ਜਾਣ ਦੀ ਤਜਵੀਜ਼ ਦਾ ਮਾਮਲਾ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਕਿਹਾ ਹੈ ਕਿ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਇਹ ਤਖ਼ਤ ਬਣਾਇਆ ਜੋ ਕਿਸੇ ਦੇ ਅਧੀਨ ਨਹੀਂ ਹੋਵੇਗਾ। ਜਿਹੜਾ ਸਿੱਖ ਪੰਥ ਵਿੱਚ ਸਿਰਮੌਰ ਸੰਸਥਾ ਹੈ ਅਤੇ ਇਸ ਦੇ ਹੁਕਮ ਇਲਾਹੀ ਮੰਨੇ ਜਾਣਗੇ। ਕਾਲਕਾ ਨੇ ਕਿਹਾ ਹੈ ਕਿ ਸਮੇਂ-ਸਮੇਂ ਉੱਤੇ ਇਹਦੇ ਉੱਤੇ ਹਮਲੇ ਵੀ ਹੋਏ ਅਬਦਾਲੀ ਅਤੇ ਜ਼ਕਰੀਆ ਖਾਨ ਵਰਗਿਆ ਨੇ ਹਮਲੇ ਕੀਤੇ ਪਰ ਤਖ਼ਤ ਦੀ ਉੱਚਤਾ ਨੂੰ ਕੋਈ ਠੇਸ ਨਹੀਂ ਪਹੁੰਚੀ।
ਕਾਲਕਾ ਨੇ ਕਿਹਾ ਹੈ ਕਿ ਪਰ ਬੜਾ ਅਫਸੋਸ ਹੋਇਆ ਜਿਸ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਸ ਦਿਨ ਕਮੇਟੀ ਨੇ ਮਤਾ ਪਾਸ ਕਰਦੀ ਹੈ ਕਿ ਅਕਾਲ ਤਖ਼ਤ ਸਾਹਿਬ ਉੱਤੇ ਜਾਣ ਵੇਲੇ ਜੋ ਲੋਕਾਂ ਦੀ ਸ਼ਿਕਾਇਤਾਂ ਹੁੰਦੀਆ ਹਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਫੈਸਲਾ ਲਵੇਗੀ ਕਿ ਸਿੰਘ ਸਾਹਿਬ ਕਿ ਫੈਸਲੇ ਲੈਣੇ ਹਨ। ਕਾਲਕਾ ਦਾ ਕਹਿਣਾ ਹੈ ਕਿ ਬੜਾ ਅਫਸੋਸ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਲਏ ਫੈਸਲਿਆ ਉੱਤੇ ਪਹਿਰਾ ਦੇਣਾ। ਉਹ ਅੱਜ ਜਿਹੀ ਕਮੇਟੀ ਬਣਾਉਣ ਦੀ ਗੱਲ ਕਰ ਰਹੀ ਹੈ ਜੋ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਹੋਵੇ। ਕਾਲਕਾ ਨੇ ਕਿਹਾ ਹੈ ਕਿ ਮੈਂ ਸਮਝਦਾ ਹਾਂ ਧਾਮੀ ਸਾਬ੍ਹ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਇੰਨੇ ਹੰਕਾਰ ਗਏ ਹਨ ਉਨ੍ਹਾਂ ਨੂੰ ਇਹ ਵੀ ਪਤਾ ਨਹੀ ਚੱਲ ਰਿਹਾ ਹੈ ਉਹ ਕਿਸ ਦੇ ਬਾਰੇ ਗੱਲ ਕਰ ਰਹੇ ਹਨ। ਕਾਲਕਾ ਨੇ ਕਿਹਾ ਹੈ ਇਹ ਉਹ ਸਿਰਮੌਰ ਸੰਸਥਾ ਜੋ ਕਿਸੇ ਪਾਰਟੀ ਦੇ ਜਾਂ ਕਿਸੇ ਜਥੇਬੰਦੀ ਦੇ ਅਧੀਨ ਨਹੀਂ ਹਨ। ਉਨ੍ਹਾਂ ਨ ਕਿਹਾ ਹੈ ਕਿ ਦੁਨੀਆ ਵਿੱਚ ਬੈਠਾ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਚੱਲਦਾ ਹੈ। ਕਾਲਕਾ ਨੇ ਕਿਹਾ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਕਿਸੇ ਨੂੰ ਨਹੀਂ ਮੰਨਦਾ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਮੇਟੀ ਬਣਾਉਣਾ ਗਲਤ ਹੈ ਅਤੇ ਇਹ ਮੰਦਭਾਗਾ ਹੈ।
ਕਾਲਕਾ ਨੇ ਕਿਹਾ ਹੈ ਕਿ ਮੈਂ ਸਿੰਘ ਸਾਹਿਬਾਨ ਨੂੰ ਕਹਿਣਾ ਹੈ ਚਾਹੁੰਦਾ ਹੈ ਕਿ ਜਿਹੜਾ ਤੁਸੀਂ ਪਿਛਲੇ ਸਮੇਂ ਵਿੱਚ ਫੈਸਲੇ ਲਏ ਜਿਹੜਾ ਤਨਖਾਹੀਆ ਘੋਸ਼ਿਤ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ, ਜਿਹੜਾ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚ ਕੱਢਣ ਦਾ ਫੈਸਲਾ ਲਿਆ ਹੈ। ਕਾਲਕਾ ਨੇ ਕਿਹਾ ਹੈ ਕਿ ਜਥੇਦਾਰਾਂ ਉੱਤੇ ਦਬਾਅ ਪਏ ਜਾ ਰਹੇ ਹਨ। ਉਨ੍ਹਾਂ ਨੇ ਕਿ ਹੈ ਕਿ ਦਬਾਅ ਦੀ ਨੀਤੀ ਤਹਿ ਕੀਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਹੈ। ਤੁਹਾਨੂੰ ਕਿਸੇ ਪਾਸੇ ਵੀ ਲੋਕਾਂ ਦੀਆਂ ਚਾਲਾਂ ਤੋਂ ਡਰਨ ਦੀ ਲੋੜ ਨਹੀ। ਉਨ੍ਹਾਂ ਨੇਕਿਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਖੇਧੀ ਕਰਦਾ ਹੈ ਅਤੇ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ।
ਕਾਲਕਾ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਬੇਅਦਬੀਆ ਹੋਈਆ ਜਿਸ ਨੂੰ ਲੈ ਕੇ ਸੰਗਤ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਹੈ ਮੈਂ ਸਿੰਘ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਧਿਆਨ ਦੇਣਾ ਪੈਣਾ ਹੈ ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਧੀਨ ਚਲਾਉਣਾ ਚਾਹੁੰਦੇ ਹਨ ਅਤੇ ਡੇਰੇ ਦੀ ਮੁਆਫੀ ਦੇ ਇਸ਼ਤਿਹਾਰ ਛਾਪੇ ਗਏ। ਉਨ੍ਹਾਂ ਨੇ ਕਿਹੈ ਗੁਰੂ ਸਾਹਿਬ ਦੀ ਬੇਅਦਬੀ ਹੋਈਆ ਪਰ ਇੰਨ੍ਹਾਂ ਲੋਕਾਂ ਨੇ ਕਦੇ ਵੀ ਅਕਾਲ ਤਖ਼ਤ ਸਾਹਿਬ ਦੇ ਸਿਧਾਤਾਂ ਉੱਤੇ ਪਹਿਰਾ ਨਹੀਂ ਦਿੱਤਾ।ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕੌਮ ਦੀਆ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਸਾਰਿਆ ਨੂੰ ਇਕ ਜੁੱਟ ਹੋਣਾ ਪੈਣਾ ਹੈ ਨਹੀਂ ਤਾਂ ਕੌਮ ਦਾ ਵੱਡਾ ਨੁਕਾਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਧਾਮੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਕਾਲਕਾ ਨੇ ਕਿਹਾ ਹੈ ਕਿ ਲਫਾਫਾ ਕਲਚਰ ਪਾਰਟੀ ਪ੍ਰਧਾਨ ਦਾ ਬਣਾਇਆ ਹੁੰਦਾ ਹੈ। ਕਾਲਕਾ ਨੇ ਕਿਹਾ ਹੈ ਕਿ ਵੋਟਾਂ ਸਾਨੂੰ ਇਕ ਜੁੱਟ ਹੋ ਕੇ ਲੜਨਾ ਚਾਹੀਦੈ।
ਕਾਲਕਾ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਕਿ ਪੰਥ ਇਕ ਹੋ ਰਿਹਾ ਹੈ। ਕਾਲਕਾ ਨੇ ਸਾਰੇ ਜਥੇਦਾਰਾਂ ਨੇ ਇਕੱਠੇ ਹੋ ਕੇ ਫੈਸਲੇ ਲੈਣੇ ਹਨ। ਉਨ੍ਹਾਂ ਨੇਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਨੇ ਸੰਗਤ ਨੂੰ ਵੀ ਗੁੰਮਰਾਹ ਕੀਤਾ ਸੀ।ਉਨ੍ਹਾਂ ਨੇਕਿਹ ਹੈ ਕਿ ਧਾਮੀ ਨੇ ਅਕਾਲ ਤਖ਼ਤ ਸਾਹਿਬ ਉੱਤੇ ਕਮੇਟੀ ਬਵਾਉਣਾ ਇਸ ਤੋਂ ਮੰਦਭਾਗੀ ਗੱਲ ਕੋਈ ਹੋਰ ਨਹੀ ਹੋ ਸਕਦੀ।