Chandigarh News : ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਜਾਰੀ ਕੀਤੇ ਆਰਡਰ, ਨਵੇਂ ਮੰਤਰੀਆਂ ਨਾਲ ਅਟੈਚ ਕੀਤੇ ਅਧਿਕਾਰੀ

By : BALJINDERK

Published : Oct 30, 2024, 4:40 pm IST
Updated : Oct 30, 2024, 4:40 pm IST
SHARE ARTICLE
Punjab Govt Logo
Punjab Govt Logo

Chandigarh News : ਮਾਲ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਪੀਆਰਓ ਨਵਦੀਪ ਸਿੰਘ ਗਿੱਲ ਨੂੰ ਕੀਤਾ ਗਿਆ ਅਟੈਚ

Chandigarh News : ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਅੰਦਰ ਆਰਡਰ ਜਾਰੀ ਕਰਦੇ ਹੋਏ ਮਾਲ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਪੀਆਰਓ ਨਵਦੀਪ ਸਿੰਘ ਗਿੱਲ ਨੂੰ ਅਟੈਚ ਕੀਤਾ ਗਿਆ ਹੈ।

ਇਸੇ ਤਰ੍ਹਾਂ ਸੈਰ ਸਪਾਟਾ, ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਅਤੇ ਇਨਵੈਸਟਮੈਂਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨਾਲ ਪੀਆਰਓ ਨਰਿੰਦਰ ਪਾਲ ਸਿੰਘ ਜਗਦਿਓ ਨੂੰ ਅਟੈਚ ਕੀਤਾ।

ਰੱਖਿਆ ਸੇਵਾਵਾ, ਆਜ਼ਾਦੀ ਘੁਲਾਟੀਏ ਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨਾਲ ਪੀਆਰਓ ਕੁਲਤਾਰ ਸਿੰਘ ਨਾਲ ਅਟੈਚ ਕੀਤਾ।

ਖਣਨ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਏਪੀਆਰਓ ਬਲਜਿੰਦਰ ਸਿੰਘ ਸੈਣੀ ਨੂੰ ਅਟੈਚ ਕੀਤਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਰਵਜੋਤ ਸਿੰਘ ਨਾਲ ਏਪੀਆਰਓ ਸੁਰੇਸ਼ ਕੁਮਾਰ ਨੂੰ ਅਟੈਚ ਕੀਤਾ।

ਉਕਤ ਅਧਿਕਾਰੀਆਂ ਮੌਜੂਦਾ ਡਿਊਟੀ ਦੇ ਨਾਲ ਨਵੇਂ ਮੰਤਰੀਆਂ ਦਾ ਕੰਮਕਾਰ ਸੰਭਾਲਣਗੇ।

(For more news apart from Orders issued by Information and Public Relations Department, officers attached to new ministers News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement