Barnala News : ਟਰੈਕਟਰ 'ਤੇ ਡੈੱਕ ਬੰਦ ਕਰਾਉਣ ਤੋਂ ਹੋਏ ਝਗੜੇ ਵਿੱਚ ਨੌਜਵਾਨ ਦਾ ਕਤਲ

By : BALJINDERK

Published : Oct 30, 2024, 11:02 am IST
Updated : Oct 30, 2024, 11:03 am IST
SHARE ARTICLE
ਮ੍ਰਿਤਕ ਜਸਲੀਨ ਸਿੰਘ ਜੱਸੂ (25)  ਦੀ ਫਾਈਲ ਫੋਟੋ
ਮ੍ਰਿਤਕ ਜਸਲੀਨ ਸਿੰਘ ਜੱਸੂ (25) ਦੀ ਫਾਈਲ ਫੋਟੋ

Barnala News : ਕਾਰ ਚੜ੍ਹਾ ਕੇ ਕੁਚਲ ਦਿੱਤਾ ਨੌਜਵਾਨ, ਮਾਪਿਆਂ ਦਾ ਇਕਲੌਤਾ ਸੀ ਮ੍ਰਿਤਕ

 Barnala News :ਬਰਨਾਲਾ ਵਿਖੇ ਪਿੰਡ ਪੱਖੋਕੇ ਵਿੱਚ ਟਰੈਕਟਰ ਦੇ ਡੈਕ ਦਾ ਬੰਦ ਕਰਨ ਕਾਰਨ ਲੜਾਈ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਲੀਨ ਸਿੰਘ ਜੱਸੂ (25) ਵਜੋਂ ਹੋਈ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਪਿੰਡ ਦੀ ਦਾਣਾ ਮੰਡੀ ਵਿੱਚ ਵਾਪਰੀ ਜਿੱਥੇ ਜਸਲੀਨ ਪਿੰਡ ਦੇ ਹੀ ਰਮਨਦੀਪ ਸਿੰਘ ਦੇ ਟਰੈਕਟਰ ਦੇ ਡੈੱਕ ਨੂੰ ਬੰਦ ਕਰਵਾ ਦਿੱਤਾ। ਇਸ ਮਗਰੋਂ ਦੋਵਾਂ ਧਿਰਾਂ ਦਰਮਿਆਨ ਹੋਈ ਲੜਾਈ ਵਿੱਚ ਜਸਲੀਨ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਪੁਲਿਸ ਵੱਲੋਂ 12 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਦੋਸਤ ਜਗਦੀਪ ਸਿੰਘ, ਕਾਬਲ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੌਰਾਨ ਜਸਲੀਨ 'ਤੇ ਵਾਹਨ ਚੜ੍ਹਾਉਣ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦਾ ਪਿਤਾ ਸਾਬਕਾ ਫ਼ੌਜੀ ਹੈ ਅਤੇ ਉਸ ਦੀ ਭੈਣ ਕੈਨੇਡਾ ਰਹਿੰਦੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਹਾਲੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।

(For more news apart from young man was killed in a dispute over closing the deck on a tractor News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement