ਖ਼ਬਰਾਂ   ਪੰਜਾਬ  30 Nov 2019  ਸਕੂਲ ‘ਚ ਉੱਚੀ ਪੈਂਟ ਪਾ ਕੇ ਆਉਣ 'ਤੇ ਅਧਿਆਪਕ ਨੇ ਕੀਤਾ ਜ਼ਲੀਲ ਤਾਂ ਵਿਦਿਆਰਥੀ ਨੇ ਚੁੱਕਿਆ ਇਹ ਕਦਮ

ਸਕੂਲ ‘ਚ ਉੱਚੀ ਪੈਂਟ ਪਾ ਕੇ ਆਉਣ 'ਤੇ ਅਧਿਆਪਕ ਨੇ ਕੀਤਾ ਜ਼ਲੀਲ ਤਾਂ ਵਿਦਿਆਰਥੀ ਨੇ ਚੁੱਕਿਆ ਇਹ ਕਦਮ

ਸਪੋਕਸਮੈਨ ਸਮਾਚਾਰ ਸੇਵਾ
Published Nov 30, 2019, 11:25 am IST
Updated Nov 30, 2019, 11:25 am IST
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇਕ ਸਰਕਾਰੀ ਸਕੂਲ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।
School Student
 School Student

ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇਕ ਸਰਕਾਰੀ ਸਕੂਲ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਵਿਖੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸਕੂਲ ਵਿਚ ਉੱਚੀ ਪੈਂਟ ਪਾ ਕੇ ਆਉਣ 'ਤੇ ਕੁੱਟਿਆ ਗਿਆ ਤੇ ਪੂਰੀ ਕਲਾਸ 'ਚ ਜ਼ਲੀਲ ਕੀਤਾ ਗਿਆ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ।

 

ਥਾਣਾ ਡਾਬਾ ਪੁਲਿਸ ਨੇ ਪਿਤਾ ਦੀ ਸ਼ਿਕਾਇਤ 'ਤੇ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਖ਼ਿਲਾਫ਼ ਅਪਰਾਧਕ ਮਾਮਲ ਦਰਜ ਕਰ ਲਿਆ ਹੈ। ਪਿੱਪਲ ਚੌਕ ਵਾਸੀ ਬ੍ਰਿਜਰਾਮ ਤਿਵਾੜੀ ਮੁਤਾਬਕ ਉਸਦਾ ਬੇਟਾ ਧਨੰਜੇ ਤਿਵਾੜੀ ਢੰਡਾਰੀ ਕਲਾਂ ਦੇ ਐੱਸਜੀਡੀ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ 'ਚ 11ਵੀਂ ਕਲਾਸ ਦਾ ਵਿਦਿਆਰਥੀ ਸੀ। ਵੀਰਵਾਰ ਨੂੰ ਸਕੂਲ 'ਚ ਉੱਚੀ ਪੈਂਟ ਪਾ ਕੇ ਜਾਣ 'ਤੇ ਅਧਿਆਪਕ ਨੇ ਉਸ ਨੂੰ ਝਿੜਕਿਆ।

 

ਜਦੋਂ ਉਸ ਨੇ ਅਧਿਆਪਕ ਨੂੰ ਕਿਹਾ ਕਿ ਉਹ ਬੁੱਧਵਾਰ ਨੂੰ ਵੀ ਇਸੇ ਡਰੈੱਸ 'ਚ ਆਇਆ ਸੀ ਉਦੋਂ ਤਾਂ ਕੁਝ ਨਹੀਂ ਕਿਹਾ ਗਿਆ ਤਾਂ ਅਧਿਆਪਕ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ 'ਚ ਉਸ ਨੂੰ ਪ੍ਰਿੰਸੀਪਲ ਦੇ ਕਮਰੇ 'ਚ ਲਿਜਾਇਆ ਗਿਆ ਜਿੱਥੇ ਉਸ ਦੀ ਟਾਈ ਨਾਲ ਹੱਥ ਬੰਨ੍ਹ ਦਿੱਤੇ ਗਏ ਤੇ ਉਸ ਦੀ ਪੈਂਟ ਤਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਉਹ ਕਾਫ਼ੀ ਪਰੇਸ਼ਾਨ ਸੀ।

 

ਪਿਤਾ ਬ੍ਰਿਜਰਾਮ ਨੇ ਦੱਸਿਆ ਕਿ ਵੀਰਵਾਰ ਰਾਤ ਸਾਢੇ ਤਿੰਨ ਵਜੇ ਧਨੰਜੇ ਪਖਾਨੇ ਦਾ ਕਹਿ ਕੇ ਘਰ ਦੀ ਪਹਿਲੀ ਮੰਜ਼ਿਲ 'ਤੇ ਗਿਆ ਸੀ। 15 ਮਿੰਟ ਤਕ ਹੇਠਾਂ ਨਾ ਆਇਆ ਤਾਂ ਉਹ ਪਿੱਛੇ ਗਏ। ਉੱਪਰ ਜਾ ਕੇ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਨੇ ਪੱਖੇ ਦੀ ਹੁੱਕ ਨਾਲ ਫਾਹਾ ਲਿਆ ਹੋਇਆ ਸੀ। ਉਸ ਨੇ ਵਾਟਰ ਕੂਲਰ 'ਤੇ ਪੈਰ ਰੱਖ ਕੇ ਫਾਹਾ ਲਿਆ ਸੀ। ਛੱਤ ਨਾਲੋਂ ਉਤਾਰ ਕੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Ludhiana
Advertisement