
ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈ ਜਿੱਥੇ ਸਿੱਖ ਨਾ ਵੱਸਦੇ ਹੋਣ - ਮੁੱਖ ਮੰਤਰੀ
ਸੁਲਤਾਨਪੁਰ ਲੋਧੀ - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ 550 ਸਾਲਾ ਸਮਾਗਮਾਂ ਦੀ ਸਮਾਪਤੀ ਮੌਕੇ ਕਰਵਾਏ ਜਾ ਧਾਰਮਿਕ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਗਤਾਂ ਦੇ ਦਰਸ਼ਨ ਕਰਨ ਲਈ ਸੁਲਤਾਨਪੁਰ ਲੋਧੀ ਪਹੁੰਚੇ ਹਨ।
Captain Amarinder Singh
ਸੁਲਤਾਨਪੁਰ ਲੋਧੀ ਵਿਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਬਾਬੇ ਨਾਨਕ ਦੇ ਰਾਹ 'ਤੇ ਚੱਲ ਕੇ ਸਿੱਖ ਕੌਮ ਨੂੰ ਇਕ ਜੁੱਟ ਕਰੀਏ ਤੇ ਜੋ ਕੌਮ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਤੱਕ ਵੀ ਬਾਬੇ ਨਾਨਕ ਦਾ ਸੰਦੇਸ਼ ਪਹੁੰਚਾਈਏ ਤਾਂ ਕਿ ਅਸੀਂ ਦੇਸ਼ ਨੂੰ ਮਜ਼ਬੂਤ ਦੇਸ਼ ਬਣਾ ਸਕੀਏ। ਉਹਨਾਂ ਕਿਹਾ ਕਿ ਦੇਸ਼ ਨੂੰ ਮਜ਼ਬੂਤ ਵੀ ਤਾਂ ਹੀ ਬਣਾਇਆ ਜਾ ਸਕਦਾ ਹੈ
ਜੇ ਕੌਮ ਇਕ ਜੁੱਟ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਵੱਲੋਂ ਚਲਾਏ ਗਏ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਪ੍ਰੋਜੈਕਟਾਂ 'ਤੇ ਲੱਗੀ ਰਾਸ਼ੀ ਵੀ ਜਨਤਕ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁਰੂ ਸਾਹਿਬ ਜੀ ਦੀ ਯਾਦ ਨੂੰ ਮਨਾਉਣ ਲਈ ਕੋਈ ਵੀ ਕੰਮ ਕਰਨਾ ਪਵੇ ਉਸ ਲਈ ਪਿੱਛੇ ਨਹੀਂ ਹਟਣਗੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਅੱਜ ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈ ਜਿੱਥੇ ਸਿੱਖ ਨਾ ਵੱਸਦੇ ਹੋਣ ਤੇ ਅੱਜ ਹਰ ਇਕ ਖੇਤਰ ਵਿਚ ਸਿੱਖ ਬਾਬੇ ਨਾਨਕ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾ ਰਹੇ ਹਨ।